ਸਿਰਫ ਤਿੰਨ ਦਿਨਾਂ 'ਚ ਨਿਕਲਣਗੇ PF ਦੇ ਪੈਸੇ! ਇਸ ਤਰ੍ਹਾਂ ਕਰੋ ਅਪਲਾਈ

Friday, Aug 09, 2024 - 06:07 PM (IST)

ਨੈਸ਼ਨਲ ਡੈਸਕ : ਇੰਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (EPFO) ਨੇ ਕਈ ਨਿਯਮਾਂ 'ਚ ਬਦਲਾਅ ਕੀਤੇ ਹਨ, ਤਾਂ ਜੋ ਕਰਮਚਾਰੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਈਪੀਐੱਫਓ ਨੇ ਮੈਡੀਕਲ, ਸਿੱਖਿਆ, ਵਿਆਹ ਅਤੇ ਰਿਹਾਇਸ਼ ਦੇ ਉਦੇਸ਼ਾਂ ਲਈ ਅਗਾਊਂ ਦਾਅਵਿਆਂ ਲਈ ਆਟੋ-ਮੋਡ ਸੈਟਲਮੈਂਟ ਦੀ ਸਹੂਲਤ ਵੀ ਪ੍ਰਦਾਨ ਕੀਤੀ ਹੈ। PF ਖਾਤਾ ਧਾਰਕ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। ਇਹ ਇੱਕ ਅਜਿਹੀ ਸਹੂਲਤ ਹੈ ਜੋ ਐਮਰਜੈਂਸੀ ਦੀ ਸਥਿਤੀ ਵਿੱਚ ਲੋਕਾਂ ਨੂੰ ਫੰਡ ਪ੍ਰਦਾਨ ਕਰਦੀ ਹੈ।

ਪਹਿਲਾਂ EPFO ​​ਦੀ ਇਸ ਸਹੂਲਤ ਦਾ ਦਾਅਵਾ ਕਰਨ ਲਈ 15 ਤੋਂ 20 ਦਿਨ ਲੱਗਦੇ ਸਨ, ਪਰ ਹੁਣ ਇਹ ਕੰਮ 3 ਤੋਂ 4 ਦਿਨਾਂ ਦੇ ਅੰਦਰ ਹੋ ਜਾਂਦਾ ਹੈ। ਇੰਨਾ ਸਮਾਂ ਇਸ ਲਈ ਵੀ ਲੱਗਦਾ ਸੀ ਕਿਉਂਕਿ ਮੈਂਬਰ ਦੀ ਯੋਗਤਾ, ਦਸਤਾਵੇਜ਼, ਈਪੀਐੱਫ ਖਾਤੇ ਦੀ ਕੇਵਾਈਸੀ ਸਥਿਤੀ, ਬੈਂਕ ਖਾਤਾ ਆਦਿ ਵਰਗੇ ਵੇਰਵਿਆਂ ਦੀ ਜਾਂਚ ਕੀਤੀ ਜਾਂਦੀ ਸੀ। ਪਰ ਹੁਣ ਆਟੋਮੇਟਿਡ ਸਿਸਟਮ 'ਚ ਇਨ੍ਹਾਂ ਨੂੰ ਜਾਂਚ ਤੇ ਮਨਜ਼ੂਰੀ ਲਈ ਭੇਜਿਆ ਜਾਂਦਾ ਹੈ, ਤਾਂ ਜੋ ਦਾਅਵਾ ਆਸਾਨੀ ਨਾਲ ਕੀਤਾ ਜਾ ਸਕੇ।

ਕੌਣ ਦਾਅਵਾ ਕਰ ਸਕਦਾ ਹੈ?
ਐਮਰਜੈਂਸੀ 'ਚ ਇਸ ਫੰਡ ਦੇ ਦਾਅਵੇ ਦੇ ਨਿਪਟਾਰੇ ਲਈ ਆਟੋ ਮੋਡ ਅਪ੍ਰੈਲ 2020 ਵਿੱਚ ਹੀ ਸ਼ੁਰੂ ਕੀਤਾ ਗਿਆ ਸੀ, ਪਰ ਉਸ ਸਮੇਂ ਬਿਮਾਰੀ ਦੇ ਸਮੇਂ ਹੀ ਪੈਸੇ ਕਢਵਾਏ ਜਾ ਸਕਦੇ ਸਨ। ਹੁਣ ਇਸ ਦਾ ਦਾਇਰਾ ਹੋਰ ਵਧਾ ਦਿੱਤਾ ਗਿਆ ਹੈ। ਤੁਸੀਂ ਬੀਮਾਰੀ, ਪੜ੍ਹਾਈ, ਵਿਆਹ ਅਤੇ ਘਰ ਖਰੀਦਣ ਲਈ EPF ਤੋਂ ਪੈਸੇ ਕਢਵਾ ਸਕਦੇ ਹੋ। ਇਸ ਦੇ ਨਾਲ ਹੀ ਜੇਕਰ ਘਰ 'ਚ ਭੈਣ ਅਤੇ ਭਰਾ ਦਾ ਵੀ ਵਿਆਹ ਹੈ ਤਾਂ ਉਹ ਵੀ ਐਡਵਾਂਸ ਪੈਸੇ ਕਢਵਾ ਸਕਦੇ ਹਨ।

ਕਿੰਨੇ ਪੈਸੇ ਕਢਵਾਏ ਜਾ ਸਕਦੇ ਹਨ?
ਹੁਣ EPF ਖਾਤੇ ਤੋਂ 1 ਲੱਖ ਰੁਪਏ ਤੱਕ ਐਡਵਾਂਸ ਫੰਡ ਕੱਢਿਆ ਜਾ ਸਕਦਾ ਹੈ, ਜਦਕਿ ਪਹਿਲਾਂ ਇਹ ਸੀਮਾ 50 ਹਜ਼ਾਰ ਰੁਪਏ ਸੀ। ਆਟੋ ਸੈਟਲਮੈਂਟ ਮੋਡ ਕੰਪਿਊਟਰ ਰਾਹੀਂ ਐਡਵਾਂਸ ਫੰਡਾਂ ਦੀ ਨਿਕਾਸੀ ਕੀਤੀ ਜਾ ਸਕਦੀ ਹੈ। ਇਸ ਦੇ ਲਈ ਕਿਸੇ ਤੋਂ ਮਨਜ਼ੂਰੀ ਦੀ ਲੋੜ ਨਹੀਂ ਹੈ ਅਤੇ ਤਿੰਨ ਦਿਨਾਂ ਦੇ ਅੰਦਰ ਪੈਸੇ ਤੁਹਾਡੇ ਖਾਤੇ 'ਚ ਭੇਜ ਦਿੱਤੇ ਜਾਣਗੇ। ਇਸਦੇ ਲਈ, KYC, ਕਲੇਮ ਰਿਕਵੈਸਟ ਦੀ ਯੋਗਤਾ, ਬੈਂਕ ਖਾਤੇ ਦੇ ਵੇਰਵੇ ਪ੍ਰਦਾਨ ਕਰਨਾ ਜ਼ਰੂਰੀ ਹੈ।

ਪੈਸੇ ਕਢਵਾਉਣ ਦੀ ਪੂਰੀ ਪ੍ਰਕਿਰਿਆ
ਸਭ ਤੋਂ ਪਹਿਲਾਂ UAN ਅਤੇ ਪਾਸਵਰਡ ਦੀ ਵਰਤੋਂ ਕਰਕੇ EPFO ​​ਪੋਰਟਲ 'ਤੇ ਲਾਗਇਨ ਕਰੋ।
ਹੁਣ ਤੁਹਾਨੂੰ ਆਨਲਾਈਨ ਸੇਵਾਵਾਂ 'ਤੇ ਜਾ ਕੇ 'ਕਲੇਮ' ਸੈਕਸ਼ਨ ਨੂੰ ਚੁਣਨਾ ਹੋਵੇਗਾ। ਬੈਂਕ ਖਾਤੇ ਦੀ ਪੁਸ਼ਟੀ ਕਰੋ, ਆਨਲਾਈਨ ਦਾਅਵੇ ਲਈ ਅੱਗੇ ਵਧੋ 'ਤੇ ਕਲਿੱਕ ਕਰੋ।
ਜਦੋਂ ਨਵਾਂ ਪੇਜ ਖੁੱਲ੍ਹਦਾ ਹੈ, ਤੁਹਾਨੂੰ ਪੀਐੱਫ ਐਡਵਾਂਸ ਫਾਰਮ 31 ਦੀ ਚੋਣ ਕਰਨੀ ਪਵੇਗੀ। ਹੁਣ ਤੁਹਾਨੂੰ PF ਖਾਤਾ ਚੁਣਨਾ ਹੋਵੇਗਾ।
ਹੁਣ ਤੁਹਾਨੂੰ ਪੈਸੇ ਕਢਵਾਉਣ ਦਾ ਕਾਰਨ, ਕਿੰਨੇ ਪੈਸੇ ਕਢਵਾਉਣੇ ਹਨ ਅਤੇ ਪਤਾ ਭਰਨਾ ਹੋਵੇਗਾ। ਇਸ ਤੋਂ ਬਾਅਦ ਚੈੱਕ ਜਾਂ ਪਾਸਬੁੱਕ ਦੀ ਸਕੈਨ ਕੀਤੀ ਕਾਪੀ ਨੂੰ ਅਪਲੋਡ ਕਰਨਾ ਹੋਵੇਗਾ।
ਇਸ ਤੋਂ ਬਾਅਦ ਤੁਹਾਨੂੰ ਸਹਿਮਤੀ ਦੇਣੀ ਹੋਵੇਗੀ ਅਤੇ ਆਧਾਰ ਨਾਲ ਇਸ ਦੀ ਪੁਸ਼ਟੀ ਕਰਨੀ ਹੋਵੇਗੀ। ਦਾਅਵੇ 'ਤੇ ਕਾਰਵਾਈ ਹੋਣ ਤੋਂ ਬਾਅਦ, ਇਹ ਮਨਜ਼ੂਰੀ ਲਈ ਮਾਲਕ ਕੋਲ ਜਾਵੇਗਾ।
ਤੁਸੀਂ ਆਨਲਾਈਨ ਸੇਵਾ ਦੇ ਤਹਿਤ ਦਾਅਵੇ ਦਾ ਸਟੇਟਸ ਜਾਂਚ ਸਕਦੇ ਸਕਦੇ ਹੋ।


Baljit Singh

Content Editor

Related News