ਨੌਕਰੀਪੇਸ਼ਾ ਲੋਕਾਂ ਲਈ ਰਾਹਤ ਦੀ ਖ਼ਬਰ, EPFO ਮੌਜੂਦਾ ਤਨਖਾਹ ਸੀਮਾ ਨੂੰ ਵਧਾਉਣ ਕਰ ਰਿਹੈ ਵਿਚਾਰ
Saturday, Apr 30, 2022 - 03:54 PM (IST)
ਨਵੀਂ ਦਿੱਲੀ - ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਮੌਜੂਦਾ ਤਨਖਾਹ ਸੀਮਾ ਨੂੰ ਵਧਾਉਣ 'ਤੇ ਵਿਚਾਰ ਕਰ ਰਿਹਾ ਹੈ। EPFO ਮੌਜੂਦਾ 15000 ਹਜ਼ਾਰ ਰੁਪਏ ਦੀ ਤਨਖਾਹ ਸੀਮਾ ਨੂੰ ਵਧਾ ਕੇ 21,000 ਰੁਪਏ ਪ੍ਰਤੀ ਮਹੀਨਾ ਕਰਨ 'ਤੇ ਵਿਚਾਰ ਕਰ ਰਿਹਾ ਹੈ। ਜਾਣਕਾਰੀ ਮੁਤਾਬਕ EPFO ਦੇ ਜ਼ਿਆਦਾਤਰ ਮੈਂਬਰ ਇਸ ਫੈਸਲੇ ਦੇ ਪੱਖ 'ਚ ਹਨ, ਕਿਉਂਕਿ ਤਨਖਾਹ ਸੀਮਾ 'ਚ ਆਖਰੀ ਸੋਧ 2014 'ਚ ਕੀਤੀ ਗਈ ਸੀ। ਤਨਖਾਹ ਸੀਮਾ ਵਿੱਚ ਇਸ ਵਾਧੇ ਨਾਲ ਹੋਰ ਲੋਕ ਇਸ ਦੇ ਦਾਇਰੇ ਵਿੱਚ ਆਉਣਗੇ। ਇਸ ਦਾ ਸਿੱਧਾ ਲਾਭ 75 ਲੱਖ ਤੋਂ ਵੱਧ ਕਰਮਚਾਰੀਆਂ ਨੂੰ ਮਿਲ ਸਕਦਾ ਹੈ।
ਇਹ ਵੀ ਪੜ੍ਹੋ : ਅਕਸ਼ੈ ਤ੍ਰਿਤੀਆ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ 'ਚ ਉਛਾਲ, 51 ਹਜ਼ਾਰ ਤੋਂ ਪਾਰ ਪਹੁੰਚਿਆ Gold
ਸਰਕਾਰੀ ਪ੍ਰਵਾਨਗੀ
ਈਪੀਐਫਓ ਬੋਰਡ ਦੇ ਇਸ ਫੈਸਲੇ 'ਤੇ ਸਰਕਾਰ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੈ ਕਿਉਂਕਿ ਸਰਕਾਰ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਬੋਰਡ ਇਸ 'ਤੇ ਅੱਗੇ ਵਧ ਸਕਦਾ ਹੈ। ਇਸ ਫੈਸਲੇ ਨਾਲ ਸਰਕਾਰ 'ਤੇ ਬੋਝ ਪਵੇਗਾ। ਸਰਕਾਰ EPFO ਦੀ ਕਰਮਚਾਰੀ ਪੈਨਸ਼ਨ ਯੋਜਨਾ 'ਤੇ ਹਰ ਸਾਲ 6,750 ਕਰੋੜ ਰੁਪਏ ਖਰਚ ਕਰਦੀ ਹੈ। ਤਨਖਾਹ ਸੀਮਾ ਵਿੱਚ ਵਾਧੇ ਤੋਂ ਬਾਅਦ ਸਰਕਾਰ ਨੂੰ ਇਸਦੇ ਲਈ ਵੱਖਰਾ ਪ੍ਰਬੰਧ ਕਰਨਾ ਹੋਵੇਗਾ। ਦੱਸ ਦੇਈਏ ਕਿ EPF ਸਕੀਮ 15,000 ਰੁਪਏ ਤੋਂ ਘੱਟ ਤਨਖਾਹ ਵਾਲੇ ਨੌਕਰੀਪੇਸ਼ਾ ਲੋਕਾਂ ਲਈ ਜ਼ਰੂਰੀ ਹੈ। ਇਸ ਵਿੱਚ ਸਰਕਾਰ ਤੁਹਾਡੀ ਮੂਲ ਤਨਖਾਹ ਦਾ 1.6 ਹਿੱਸਾ ਯੋਗਦਾਨ ਵਜੋਂ ਦਿੰਦੀ ਹੈ। ਤਨਖਾਹ ਸੀਮਾ 15 ਹਜ਼ਾਰ ਰੁਪਏ ਤੋਂ ਵਧਾ ਕੇ 21 ਹਜ਼ਾਰ ਰੁਪਏ ਕਰਨ ਨਾਲ 75 ਲੱਖ ਮੁਲਾਜ਼ਮਾਂ ਨੂੰ ਲਾਭ ਮਿਲ ਸਕਦਾ ਹੈ। ਪਿਛਲੀ ਵਾਰ 2014 ਵਿੱਚ ਤਨਖਾਹ ਸੀਮਾ ਵਧਾ ਕੇ 15,000 ਰੁਪਏ ਕੀਤੀ ਗਈ ਸੀ।
ਇਹ ਵੀ ਪੜ੍ਹੋ : ਚੀਨ ਦੇ 15 ਫੀਸਦੀ ਰੈਸਟੋਰੈਂਟਾਂ ’ਚ ਵਰਤਿਆ ਜਾਂਦਾ ਹੈ ਗਟਰ ’ਚੋਂ ਕੱਢਿਆ ਗਿਆ ਤੇਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
:
'