''ਹੈਲੋ ਇੰਡੀਆ ਬਾਇ ਚਾਇਨਾ'' ਨੂੰ ਉਤਸ਼ਾਹ... ਇਸ ਤਿਉਹਾਰੀ ਸੀਜ਼ਨ 4.25 ਲੱਖ ਕਰੋੜ ਦਾ ਹੋਵੇਗਾ ਕਾਰੋਬਾਰ

Monday, Oct 14, 2024 - 06:19 PM (IST)

''ਹੈਲੋ ਇੰਡੀਆ ਬਾਇ ਚਾਇਨਾ'' ਨੂੰ ਉਤਸ਼ਾਹ... ਇਸ ਤਿਉਹਾਰੀ ਸੀਜ਼ਨ 4.25 ਲੱਖ ਕਰੋੜ ਦਾ ਹੋਵੇਗਾ ਕਾਰੋਬਾਰ

ਨਵੀਂ ਦਿੱਲੀ - ਦੇਸ਼ ’ਚ ਫੈਸਟਿਵ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਭਾਰਤ ਦੇ ਸਭ ਤੋਂ ਵੱਡੇ ਤਿਉਹਾਰ ਦੀਵਾਲੀ ਅਤੇ ਉਸ ਨਾਲ ਜੁੜੇ ਹੋਰ ਤਿਉਹਾਰਾਂ ਦੀ ਖਰੀਦਦਾਰੀ ਲਈ ਬਾਜ਼ਾਰ ਅਤੇ ਗਾਹਕ ਦੋਵੇਂ ਤਿਆਰ ਹਨ। ਤਿਉਹਾਰਾਂ ਦੇ ਸੀਜ਼ਨ ’ਚ ਦੇਸ਼ ਦੇ ਬਜ਼ਾਰਾਂ ’ਚ ਲੱਗਭਗ 4.25 ਲੱਖ ਕਰੋੜ ਰੁਪਏ ਦਾ ਵਪਾਰ ਹੋਣ ਦੀ ਸੰਭਾਵਨਾ ਹੈ। ਉਥੇ ਹੀ ਇਸ ਫੈਸਟਿਵ ਸੀਜ਼ਨ ’ਚ ‘ਹੈਲੋ ਇੰਡੀਆ ਬਾਏ ਚਾਈਨਾ’ ਨੂੰ ਬੜ੍ਹਾਵਾ ਮਿਲ ਰਿਹਾ ਹੈ। ਯਾਨੀ ਕਿ ਦੇਸ਼ ’ਚ ਇਸ ਵਾਰ ਚਾਈਨੀਜ਼ ਪ੍ਰੋਡਕਟਸ ਦਾ ਬਾਈਕਾਟ (ਬਾਈਕਾਟ) ਹੋਵੇਗਾ ਅਤੇ ਸਵਦੇਸ਼ੀ ਜਾਂ ਲੋਕਲ ਪ੍ਰੋਡਕਟਸ ਦੀ ਡਿਮਾਂਡ ਵਧੇਗੀ।

ਰਿਪੋਰਟ ’ਚ ਹੋਇਆ ਖੁਲਾਸਾ

ਕੈਟ ਵੱਲੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ 70 ਸ਼ਹਿਰਾਂ, ਜਿਨ੍ਹਾਂ ਨੂੰ ਵਪਾਰਕ ਵੰਡ ਕੇਂਦਰ ਮੰਨਿਆ ਜਾਂਦਾ ਹੈ, ’ਚ ਵਪਾਰੀ ਸੰਗਠਨਾਂ ’ਚ ਕਰਵਾਏ ਇਕ ਹਾਲੀਆ ਸਰਵੇ ਦੀ ਸਮੀਖਿਆ ’ਚ ਇਹ ਸਾਹਮਣੇ ਆਇਆ ਕਿ ਇਸ ਸਾਲ ਦੇਸ਼ ਭਰ ’ਚ ਵਪਾਰੀਆਂ ਨੇ ਵੱਡੇ ਪੈਮਾਨੇ ’ਤੇ ਗਾਹਕਾਂ ਦੀ ਮੰਗ ਅਤੇ ਪਸੰਦ ਨੂੰ ਪੂਰਾ ਕਰਨ ਲਈ ਵਿਆਪਕ ਤਿਆਰੀਆਂ ਕੀਤੀਆਂ ਹਨ, ਜਿਸ ਤਰ੍ਹਾਂ ਨਾਲ ਦੇਸ਼ ਭਰ ਦੇ ਬਜ਼ਾਰਾਂ ’ਚ ਇਸ ਵਾਰ ਰੱਖੜੀ, ਗਣੇਸ਼ ਪੂਜਾ, ਨਰਾਤੇ, ਦੁਰਗਾ ਪੂਜਾ ਅਤੇ ਦੁਸਹਿਰੇ ’ਤੇ ਗਾਹਕਾਂ ਵੱਲੋਂ ਵੱਡੀ ਖਰੀਦਦਾਰੀ ਕੀਤੀ ਗਈ, ਉਸ ਨੂੰ ਵੇਖਦੇ ਹੋਏ ਇਸ ਸਾਲ ਤਿਉਹਾਰਾਂ ਦੇ ਸੀਜ਼ਨ ਦਾ ਵਪਾਰ 4.25 ਲੱਖ ਕਰੋੜ ਰੁਪਏ ਦਾ ਹੋਣ ਦੀ ਮਜ਼ਬੂਤ ਸੰਭਾਵਨਾ ਹੈ।

ਪਿਛਲੇ ਸਾਲ ਇਹ ਅੰਕੜਾ ਲੱਗਭਗ 3.5 ਲੱਖ ਕਰੋੜ ਰੁਪਏ ਦੇ ਵਪਾਰ ਦਾ ਸੀ। ਇਕੱਲੇ ਦਿੱਲੀ ’ਚ ਇਹ ਤਿਉਹਾਰੀ ਵਪਾਰ ਦਾ ਅੰਕਡ਼ਾ 75,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਰਹਿਣ ਵਾਲਾ ਹੈ। ਤਿਉਹਾਰਾਂ ਦੇ ਸੀਜ਼ਨ ਤੋਂ ਬਾਅਦ ਤੁਰੰਤ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ, ਜਿਸ ’ਚ ਵੀ ਦੇਸ਼ ਭਰ ਦੇ ਵਪਾਰੀ ਵੱਡਾ ਵਪਾਰ ਹੋਣ ਦੀ ਉਮੀਦ ਕਰ ਰਹੇ ਹਨ।

ਇਸ ਤਰ੍ਹਾਂ ਕੱਢਿਆ ਗਿਆ ਅੰਦਾਜ਼ਨ ਖਰਚਾ

ਕੈਟ ਦੇ ਰਾਸ਼ਟਰੀ ਪ੍ਰਧਾਨ ਮੰਤਰੀ ਪ੍ਰਵੀਨ ਖੰਡੇਲਵਾਲ ਨੇ ਦੱਸਿਆ ਦੀ ਤਿਉਹਾਰ ਦੇ ਸੀਜ਼ਨ ’ਚ ਲੱਗਭਗ 70 ਕਰੋੜ ਗਾਹਕ ਬਜ਼ਾਰਾਂ ’ਚ ਖਰੀਦਦਾਰੀ ਕਰਦੇ ਹਨ ਅਤੇ ਜਿੱਥੇ 500 ਰੁਪਏ ਜਾਂ ਉਸ ਤੋਂ ਘੱਟ ਖਰੀਦਦਾਰੀ ਕਰਨ ਵਾਲੇ ਲੋਕ ਹਨ, ਉਥੇ ਹੀ ਹਜ਼ਾਰਾਂ ਅਤੇ ਲੱਖਾਂ ਰੁਪਏ ਖਰਚ ਕਰਨ ਵਾਲਿਆਂ ਦੀ ਵੀ ਕਮੀ ਨਹੀਂ ਹੈ ਅਤੇ ਇਸ ਲਈ ਦੇਸ਼ ’ਚ ਤਿਉਹਾਰ ਦੇ ਇਸ ਸੀਜ਼ਨ ਦਾ ਮਹੱਤਵ ਵਪਾਰ ਦੀ ਨਜ਼ਰ ਨਾਲ ਬੇਹੱਦ ਹੀ ਮਹੱਤਵਪੂਰਨ ਹੈ।

ਕੈਟ ਦੇ ਰਾਸ਼ਟਰੀ ਪ੍ਰਧਾਨ ਬੀ. ਸੀ. ਭਰਤੀਆ ਨੇ ਕਿਹਾ ਕਿ ਇਵੇਂ ਤਾਂ ਇਨ੍ਹਾਂ ਤਿਉਹਾਰਾਂ ’ਚ ਵਪਾਰ ਦੇ ਸਾਰੇ ਖੇਤਰਾਂ ’ਚ ਵੱਡੀ ਵਿਕਰੀ ਹੁੰਦੀ ਹੈ ਪਰ ਵਿਸ਼ੇਸ਼ ਰੂਪ ਨਾਲ ਗਿਫਟ ਆਈਟਮਸ, ਮਠਿਆਈ-ਨਮਕੀਨ, ਡਰਾਈ ਫਰੂਟ, ਇਲੈਕਟ੍ਰਾਨਿਕਸ, ਆਟੋਮੋਬਾਈਲ, ਬਸਤਰ, ਗਹਿਣੇ, ਕੱਪੜੇ, ਬਰਤਨ, ਕ੍ਰਾਕਰੀ, ਮੋਬਾਈਲ, ਫਰਨੀਚਰ, ਫਰਨਿਸ਼ਿੰਗ, ਰਸੋਈ ਦੇ ਉਪਕਰਣ, ਘਰ ਸਜਾਉਣ ਦਾ ਸਜਾਵਟੀ ਸਾਮਾਨ, ਫੁਟਵੀਅਰ, ਕਾਸਮੈਟਿਕਸ, ਕੰਪਿਊਟਰ ਅਤੇ ਆਈ. ਟੀ. ਉਪਕਰਣ, ਸਟੇਸ਼ਨਰੀ, ਬਿਜਲੀ ਦਾ ਸਾਮਾਨ, ਫਲ, ਫੁੱਲ, ਪੂਜਾ ਸਮੱਗਰੀ, ਮਿੱਟੀ ਦੇ ਦੀਵੇ ਅਤੇ ਕੁਮਿਆਰਾਂ ਵੱਲੋਂ ਬਣਾਏ ਗਏ ਹੋਰ ਸਾਮਾਨ, ਭਗਵਾਨਾਂ ਦੀ ਤਸਵੀਰ, ਮੂਰਤੀ, ਹਾਰਡਵੇਅਰ, ਪੇਂਟ, ਫੈਸ਼ਨ ਕਾਰੋਬਾਰ ਹੁੰਦਾ ਹੈ।

ਇੰਨੇ ਕਰੋੜ ਹੋਣਗੇ ਖਰਚ

ਖੰਡੇਲਵਾਲ ਨੇ ਦੱਸਿਆ ਕਿ ਇਕ ਮੋਟੇ ਅੰਦਾਜ਼ੇ ਅਨੁਸਾਰ 4.25 ਲੱਖ ਕਰੋਡ਼ ਦੇ ਅੰਦਾਜ਼ਨ ਤਿਉਹਾਰਾਂ ਦੇ ਵਪਾਰ ’ਚ ਲੱਗਭਗ 13 ਫੀਸਦੀ ਖੁਰਾਕੀ ਅਤੇ ਕਰਿਆਨੇ ’ਚ, 9 ਫੀਸਦੀ ਜਿਊਲਰੀ ’ਚ, 12 ਫੀਸਦੀ ਬਸਤਰ ਅਤੇ ਗਾਰਮੈਂਟ, 4 ਫੀਸਦੀ ਡਰਾਈ ਫਰੂਟ, ਮਠਿਆਈ ਅਤੇ ਨਮਕੀਨ, 3 ਫੀਸਦੀ ਘਰ ਦੀ ਸਜਾਵਟ, 6 ਫੀਸਦੀ ਕਾਸਮੈਟਿਕਸ, 8 ਫੀਸਦੀ ਇਲੈਕਟ੍ਰਾਨਿਕਸ ਅਤੇ ਮੋਬਾਈਲ , 3 ਫੀਸਦੀ ਪੂਜਾ ਸਮੱਗਰੀ ਅਤੇ ਪੂਜਾ ਵਸਤਾਂ, 3 ਫੀਸਦੀ ਬਰਤਨ ਅਤੇ ਰਸੋਈ ਸਮੱਗਰੀ, 2 ਫੀਸਦੀ ਕਨਫੈਕਸ਼ਨਰੀ ਅਤੇ ਬੇਕਰੀ, 8 ਫੀਸਦੀ ਗਿਫਟ ਆਈਟਮਸ, 4 ਫੀਸਦੀ ਫਰਨਿਸ਼ਿੰਗ ਅਤੇ ਫਰਨੀਚਰ ਅਤੇ ਬਾਕੀ 20 ਫੀਸਦੀ ਆਟੋਮੋਬਾਈਲ, ਹਾਰਡਵੇਅਰ, ਇਲੈਕਟ੍ਰਿਕਲ, ਖਿਡੌਣਿਆਂ ਸਮੇਤ ਹੋਰ ਅਨੇਕ ਵਸਤਾਂ ਅਤੇ ਸੇਵਾਵਾਂ ’ਤੇ ਗਾਹਕਾਂ ਵੱਲੋਂ ਖਰਚ ਕੀਤੇ ਜਾਣ ਦਾ ਅੰਦਾਜ਼ਾ ਹੈ। ਉਨ੍ਹਾਂ ਦੱਸਿਆ ਕਿ ਪੈਕਿੰਗ ਖੇਤਰ ਨੂੰ ਵੀ ਤਿਉਹਾਰਾਂ ’ਤੇ ਵੱਡਾ ਵਪਾਰ ਮਿਲੇਗਾ।


author

Harinder Kaur

Content Editor

Related News