ਲਾਕਡਾਊਨ 'ਚ ਵੱਡੀ ਰਾਹਤ! ਘਰ ਵੀ ਰਹੋਗੇ ਤਾਂ ਵੀ ਮਿਲੇਗੀ ਪੂਰੀ ਤਨਖਾਹ

Tuesday, Mar 24, 2020 - 05:04 PM (IST)

ਲਾਕਡਾਊਨ 'ਚ ਵੱਡੀ ਰਾਹਤ! ਘਰ ਵੀ ਰਹੋਗੇ ਤਾਂ ਵੀ ਮਿਲੇਗੀ ਪੂਰੀ ਤਨਖਾਹ

ਨਵੀਂ ਦਿੱਲੀ : ਲਾਕਡਾਊਨ ਦੀ ਵਜ੍ਹਾ ਨਾਲ ਘਰ ਰਹੋਗੇ ਤਾਂ ਵੀ ਤੁਹਾਨੂੰ 'On Duty' ਮੰਨਿਆ ਜਾਵੇਗਾ ਤੇ ਸੈਲਰੀ ਵੀ ਪੂਰੀ ਮਿਲੇਗੀ। ਕੇਂਦਰੀ ਵਿੱਤ ਮੰਤਰਾਲਾ ਨੇ ਸੋਮਵਾਰ ਨੂੰ ਕਿਹਾ ਹੈ ਕਿ ਠੇਕੇ 'ਤੇ ਕੰਮ ਕਰ ਰਹੇ ਕਰਮਚਾਰੀ ਜੋ ਲਾਕਡਾਊਨ ਦੀ ਵਜ੍ਹਾ ਨਾਲ ਡਿਊਟੀ 'ਤੇ ਨਹੀਂ ਜਾ ਸਕਦੇ ਉਨ੍ਹਾਂ ਦੀ ਤਨਖਾਹ ਨਹੀਂ ਕੱਟੀ ਜਾਵੇਗੀ ਤੇ ਪੂਰੇ ਪੈਸੇ ਦਾ ਭੁਗਤਾਨ ਕੀਤਾ ਜਾਵੇਗਾ। ਜੇਕਰ ਤੁਸੀਂ ਵੀ ਠੇਕੇ 'ਤੇ ਕੇਂਦਰ ਦੀ ਨੌਕਰੀ ਰਹੇ ਹੋ ਤਾਂ ਵੱਡੀ ਰਾਹਤ ਹੈ।

 

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਕ ਟਵੀਟ ਵਿਚ ਕਿਹਾ ਕਿ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਸਮਾਜਿਕ ਦੂਰੀ ਅਤੇ ਆਈਸੋਲੇਸ਼ਨ ਦੇ ਉਪਾਵਾਂ ਕਾਰਨ ਭਾਰਤ ਸਰਕਾਰ ਲਈ ਕੰਮ ਕਰਨ ਵਾਲੇ ਬਹੁਤ ਸਾਰੇ ਠੇਕਾ ਕਰਮਚਾਰੀ ਤੇ ਹੋਰ ਵਰਕਰ ਕੰਮ 'ਤੇ ਨਹੀਂ ਆ ਸਕਣਗੇ। ਇਸ ਲਈ ਇਨ੍ਹਾਂ ਦੀ ਤਨਖਾਹ ਨਹੀਂ ਕੱਟੀ ਜਾਵੇਗੀ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਈ ਰਾਜਾਂ ਨੇ ਲਾਕਡਾਊਨ ਲਾ ਦਿੱਤਾ ਹੈ ਅਤੇ ਟਰਾਂਸਪੋਰਟ ਦੀ ਸੁਵਿਧਾ ਘੱਟ ਹੋਣ ਕਾਰਨ ਕਈ ਕਰਮਚਾਰੀਆਂ ਲਈ ਡਿਊਟੀ 'ਤੇ ਜਾਣਾ ਮੁਸ਼ਕਲ ਹੋ ਰਿਹਾ ਹੈ। ਪੰਜਾਬ ਸਮਤੇ ਮਹਾਰਾਸ਼ਟਰ ਤੇ ਹੋਰ ਕਈ ਰਾਜਾਂ ਨੇ ਕਰਫਿਊ ਲਗਾ ਦਿੱਤਾ ਹੈ। ਲਗਭਗ ਸਭ ਦੁਕਾਨਾਂ ਬੰਦ ਹਨ। ਹਾਲਾਂਕਿ ਜ਼ਰੂਰੀ ਸਮਾਨ, ਹਸਪਤਾਲ, ਮੈਡੀਕਲ ਸਟੋਰ ਖੁੱਲ੍ਹੇ ਹਨ।


author

Sanjeev

Content Editor

Related News