ਮੁਲਾਜ਼ਮਾਂ ਲਈ ਅਹਿਮ ਖ਼ਬਰ, ਮਿਲੇਗੀ 42 ਦਿਨਾਂ ਦੀ ਛੁੱਟੀ

Saturday, Jan 11, 2025 - 04:25 PM (IST)

ਮੁਲਾਜ਼ਮਾਂ ਲਈ ਅਹਿਮ ਖ਼ਬਰ, ਮਿਲੇਗੀ 42 ਦਿਨਾਂ ਦੀ ਛੁੱਟੀ

ਨਵੀਂ ਦਿੱਲੀ - ਕੇਂਦਰੀ ਕਰਮਚਾਰੀਆਂ ਲਈ ਅਹਿਮ ਐਲਾਨ ਕੀਤਾ ਗਿਆ ਹੈ। ਸਰਕਾਰ ਨੇ ਕਿਹਾ ਹੈ ਕਿ ਜੇਕਰ ਤੁਸੀਂ ਅੰਗ ਦਾਨ ਕਰਦੇ ਹੋ ਤਾਂ ਤੁਹਾਨੂੰ ਹੁਣ 42 ਦਿਨਾਂ ਦੀ ਵਿਸ਼ੇਸ਼ ਛੁੱਟੀ ਮਿਲੇਗੀ। ਇਕ ਪਾਸੇ ਇਹ ਕਦਮ ਮਨੁੱਖੀ ਹਮਦਰਦੀ ਨੂੰ ਉਤਸ਼ਾਹਿਤ ਕਰਨ ਵਾਲਾ ਹੈ ਪਰ ਨਾਲ ਹੀ ਇਹ ਸਰਕਾਰੀ ਮੁਲਾਜ਼ਮਾਂ ਲਈ ਵੀ ਇਕ ਮੌਕਾ ਲੈ ਕੇ ਆਇਆ ਹੈ। ਨੈਸ਼ਨਲ ਆਰਗਨ ਐਂਡ ਟਿਸ਼ੂ ਟਰਾਂਸਪਲਾਂਟ ਆਰਗੇਨਾਈਜ਼ੇਸ਼ਨ (ਨੋਟੋ) ਅਨੁਸਾਰ, ਕਰਮਚਾਰੀ ਅਤੇ ਸਿਖਲਾਈ ਵਿਭਾਗ (ਡੀਓਪੀਟੀ) ਨੇ ਅੰਗ ਦਾਨ ਕਰਨ ਵਾਲੇ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਆਮ ਛੁੱਟੀ(casual leave) ਦੇਣ ਦਾ ਆਦੇਸ਼ ਜਾਰੀ ਕੀਤਾ ਹੈ।
ਨੋਟੋ(NOTTO) ਦੇ ਮੁਖੀ ਡਾ: ਅਨਿਲ ਕੁਮਾਰ ਨੇ ਦੱਸਿਆ ਕਿ ਇਸ ਹੁਕਮ ਦੀ ਜਾਣਕਾਰੀ ਹੁਣ ਨੋਟੋ ਦੀ ਵੈੱਬਸਾਈਟ 'ਤੇ ਅਪਲੋਡ ਕਰ ਦਿੱਤੀ ਗਈ ਹੈ, ਤਾਂ ਜੋ ਲੋਕਾਂ ਵਿਚ ਜਾਗਰੂਕਤਾ ਫੈਲਾਈ ਜਾ ਸਕੇ |

ਇਹ ਵੀ ਪੜ੍ਹੋ :     11,12,13,14 ਜਨਵਰੀ ਨੂੰ ਰਹੇਗੀ ਛੁੱਟੀ, ਲਿਸਟ ਦੇਖ ਕੇ ਪੂਰੇ ਕਰੋ ਆਪਣੇ ਜ਼ਰੂਰੀ ਕੰਮ

ਤੁਹਾਨੂੰ ਛੁੱਟੀ ਕਿਉਂ ਦਿੱਤੀ ਜਾ ਰਹੀ ਹੈ?

ਅੰਗ ਦਾਨ ਕਰਨ ਤੋਂ ਬਾਅਦ ਦਾਨੀ ਨੂੰ ਠੀਕ ਹੋਣ ਵਿੱਚ ਲੰਬਾ ਸਮਾਂ ਲੱਗਦਾ ਹੈ, ਕਿਉਂਕਿ ਅੰਗ ਹਟਾਉਣਾ ਇੱਕ ਵੱਡੀ ਸਰਜਰੀ ਹੈ। ਹਸਪਤਾਲ ਵਿੱਚ ਭਰਤੀ ਹੋਣਾ ਅਤੇ ਸਰਜਰੀ ਤੋਂ ਬਾਅਦ ਠੀਕ ਹੋਣ ਵਿੱਚ ਸਮਾਂ ਲੱਗਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਡੀਓਪੀਟੀ ਨੇ ਇਹ ਫੈਸਲਾ ਲਿਆ ਹੈ।

ਇਹ ਵੀ ਪੜ੍ਹੋ :      ਸੜਕ ਹਾਦਸਿਆਂ 'ਚ ਜ਼ਖਮੀਆਂ ਨੂੰ ਮਿਲੇਗਾ ਮੁਫ਼ਤ ਇਲਾਜ, ਕੇਂਦਰੀ ਨੇ ਕਰ 'ਤੀ ਨਵੀਂ ਸਕੀਮ ਸ਼ੁਰੂ

42 ਦਿਨਾਂ ਦੀ ਛੁੱਟੀ ਦੇ ਨਿਯਮ

ਇਸ ਛੁੱਟੀ ਦਾ ਲਾਭ ਉਹਨਾਂ ਕਰਮਚਾਰੀਆਂ ਨੂੰ ਉਪਲਬਧ ਹੋਵੇਗਾ ਜੋ ਅੰਗਾਂ ਨੂੰ ਹਟਾਉਣ ਭਾਵ ਕਢਵਾਉਣ ਦੀ ਸਰਜਰੀ ਦੀ ਕਿਸਮ ਦੀ ਪਰਵਾਹ ਕੀਤੇ ਬਿਨਾਂ ਅੰਗ ਦਾਨ ਕਰਦੇ ਹਨ। ਡੀਓਪੀਟੀ ਦੇ ਹੁਕਮਾਂ ਅਨੁਸਾਰ, ਛੁੱਟੀ ਆਮ ਤੌਰ 'ਤੇ ਹਸਪਤਾਲ ਵਿੱਚ ਦਾਖਲ ਹੋਣ ਦੇ ਦਿਨ ਤੋਂ ਸ਼ੁਰੂ ਕੀਤੀ ਜਾਵੇਗੀ, ਹਾਲਾਂਕਿ, ਡਾਕਟਰ ਦੀ ਸਿਫ਼ਾਰਸ਼ 'ਤੇ ਇਹ ਛੁੱਟੀ ਸਰਜਰੀ ਤੋਂ ਇਕ ਹਫ਼ਤਾ ਪਹਿਲਾਂ ਵੀ ਲਈ ਜਾ ਸਕਦੀ ਹੈ।

ਇਹ ਵੀ ਪੜ੍ਹੋ :     BSNL ਦਾ ਵੱਡਾ ਧਮਾਕਾ, 90 ਦਿਨ ਵਾਲੇ ਪਲਾਨ 'ਚ ਮਿਲੇਗੀ ਸ਼ਾਨਦਾਰ ਕਾਲਿੰਗ ਅਤੇ ਡਾਟਾ ਸੁਵਿਧਾਵਾਂ

ਕੀ ਦਾਨ ਕੀਤਾ ਜਾ ਸਕਦਾ ਹੈ?

ਗੁਰਦਾ(ਕਿਡਨੀ): ਇੱਕ ਜੀਵਤ ਵਿਅਕਤੀ ਆਪਣਾ ਇੱਕ ਗੁਰਦਾ ਦਾਨ ਕਰ ਸਕਦਾ ਹੈ, ਕਿਉਂਕਿ ਇੱਕ ਗੁਰਦਾ ਸਰੀਰ ਲਈ ਕਾਫੀ ਹੁੰਦਾ ਹੈ।
ਪੈਨਕ੍ਰੀਅਸ: ਪੈਨਕ੍ਰੀਅਸ ਦਾ ਇੱਕ ਹਿੱਸਾ ਵੀ ਦਾਨ ਕੀਤਾ ਜਾ ਸਕਦਾ ਹੈ।
ਜਿਗਰ(ਲੀਵਰ): ਇਕ ਤੰਦਰੁਸਤ ਵਿਅਕਤੀ ਜਿਗਰ ਦਾ ਕੁਝ ਹਿੱਸਾ ਦਾਨ ਕਰ ਸਕਦਾ ਹੈ, ਅਤੇ ਜਿਗਰ ਦਾ ਕੁਝ ਹਿੱਸਾ ਦਾਨ ਕਰਨ ਤੋਂ ਬਾਅਦ ਇਹ ਆਪਣੇ ਆਪ ਦੁਬਾਰਾ regenerate ਹੋ ਜਾਂਦਾ ਹੈ।

ਇਹ ਵੀ ਪੜ੍ਹੋ :     ਡਾਲਰ ਮੁਕਾਬਲੇ ਭਾਰਤੀ ਕਰੰਸੀ 'ਚ ਗਿਰਾਵਟ ਜਾਰੀ, 90 ਰੁਪਏ ਤੱਕ ਪਹੁੰਚ ਸਕਦੀ ਹੈ ਕੀਮਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News