ਦਿੱਲੀ-ਭੁਵਨੇਸ਼ਵਰ ਏਅਰ ਵਿਸਤਾਰਾ ਫਲਾਈਟ ਦੀ ਐਮਰਜੈਂਸੀ ਲੈਂਡਿੰਗ, ਜਾਣੋ ਕੀ ਹੋਇਆ
Monday, Jan 09, 2023 - 11:06 PM (IST)
ਨਵੀਂ ਦਿੱਲੀ : ਏਅਰਲਾਈਨ ਵਿਸਤਾਰਾ ਦੀ ਦਿੱਲੀ ਤੋਂ ਭੁਵਨੇਸ਼ਵਰ ਜਾ ਰਹੀ ਫਲਾਈਟ ’ਚ ਸੋਮਵਾਰ ਸ਼ਾਮ ਤਕਨੀਕੀ ਖ਼ਰਾਬੀ ਆ ਗਈ, ਜਿਸ ਤੋਂ ਬਾਅਦ ਦਿੱਲੀ ਏਅਰਪੋਰਟ ’ਤੇ ਪੂਰੀ ਤਰ੍ਹਾਂ ਨਾਲ ਐਮਰਜੈਂਸੀ ਐਲਾਨ ਦਿੱਤੀ ਗਈ। ਸੂਤਰਾਂ ਮੁਤਾਬਕ ਹਾਈਡ੍ਰੋਲਿਕ ਸਿਸਟਮ ਫੇਲ੍ਹ ਹੋਣ ਕਾਰਨ ਜਹਾਜ਼ ਉਡਾਣ ਭਰਨ ਤੋਂ ਬਾਅਦ ਵਾਪਸ ਪਰਤ ਆਇਆ।
ਇਹ ਖ਼ਬਰ ਵੀ ਪੜ੍ਹੋ : ਪੰਜਾਬੀਆਂ ਲਈ ਮਾਣ ਵਾਲੀ ਗੱਲ, ਨਡਾਲਾ ਦੀ ਦਿਲ ਕੁਮਾਰੀ ਆਸਟ੍ਰੇਲੀਅਨ ਪੁਲਸ ’ਚ ਹੋਈ ਭਰਤੀ
ਇਹ ਘਟਨਾ ਸ਼ਾਮ 7.53 ਮਿੰਟ ’ਤੇ ਵਾਪਰੀ। ਡੀ.ਜੀ.ਸੀ.ਏ. ਦੇ ਸੂਤਰਾਂ ਦਾ ਕਹਿਣਾ ਹੈ ਕਿ ਵਿਸਤਾਰਾ ਦੀ ਫਲਾਈਟ ਏ320 ਦਾ ਗ੍ਰੀਨ ਹਾਈਡ੍ਰੋਲਿਕ ਸਿਸਟਮ ਫੇਲ੍ਹ ਹੋਣ ਕਾਰਨ ਏਅਰ ਟਰਨ ਬੈਕ ’ਚ ਫਸ ਗਈ ਸੀ। ਜਹਾਜ਼ ਦੀ 8.19 ਮਿੰਟ ’ਤੇ ਸੁਰੱਖਿਅਤ ਲੈਂਡਿੰਗ ਹੋਈ।
ਇਹ ਖ਼ਬਰ ਵੀ ਪੜ੍ਹੋ : ਕੜਾਕੇ ਦੀ ਠੰਡ ’ਚ ਮਾਂ ਨੇ ਨਹਾਉਣ ਲਈ ਕਿਹਾ ਤਾਂ 9 ਸਾਲਾ ਪੁੱਤ ਨੇ ਬੁਲਾ ਲਈ ਪੁਲਸ
ਡੀ.ਜੀ.ਸੀ.ਏ. ਦੇ ਸੂਤਰਾਂ ਮੁਤਾਬਕ ਉਡਾਣ ਭਰਦੇ ਹੀ ਫਲਾਈਟ ਦੇ ਪਲਾਈਟ ਨੂੰ ਪਤਾ ਲੱਗਾ ਕਿ ਜਹਾਜ਼ ਦਾ ਹਾਈਡ੍ਰੋਲਿਕ ਸਿਸਟਮ ਫੇਲ੍ਹ ਹੋ ਗਿਆ ਹੈ। ਪਾਇਲਟ ਨੇ ਇਸ ਬਾਰੇ ਏ.ਟੀ.ਸੀ. ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਦਿੱਲੀ ਹਵਾਈ ਅੱਡੇ ’ਤੇ ਐਮਰਜੈਂਸੀ ਐਲਾਨ ਦਿੱਤੀ ਗਈ। ਮੌਕੇ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਭੇਜਿਆ ਗਿਆ ਅਤੇ ਅਲਰਟ ਐਲਾਨ ਦਿੱਤਾ ਗਿਆ।