ਮੁਫ਼ਤ 'ਚ ਨਹੀਂ ਕਰ ਸਕੋਗੇ 'X' ਦੀ ਵਰਤੋਂ, ਐਲੋਨ ਮਸਕ ਸਾਰੇ ਯੂਜ਼ਰਜ਼ ਕੋਲੋਂ ਹਰ ਮਹੀਨੇ ਲੈਣਗੇ ਪੈਸੇ

Tuesday, Sep 19, 2023 - 04:02 PM (IST)

ਮੁਫ਼ਤ 'ਚ ਨਹੀਂ ਕਰ ਸਕੋਗੇ 'X' ਦੀ ਵਰਤੋਂ, ਐਲੋਨ ਮਸਕ ਸਾਰੇ ਯੂਜ਼ਰਜ਼ ਕੋਲੋਂ ਹਰ ਮਹੀਨੇ ਲੈਣਗੇ ਪੈਸੇ

ਗੈਜੇਟ ਡੈਸਕ- ਜੇਕਰ ਤੁਸੀਂ ਵੀ 'ਐਕਸ' ਦੇ ਯੂਜ਼ਰ ਹੋ ਤਾਂ ਤੁਹਾਡੇ ਲਈ ਵੱਡੀ ਖ਼ਬਰ ਹੈ। ਐਲੋਨ ਮਸਕ ਨੇ ਕਿਹਾ ਹੈ ਕਿ 'ਐਕਸ' ਦੇ ਯੂਜ਼ਰਜ਼ ਤੋਂ ਹਰ ਮਹੀਨੇ ਇਕ ਛੋਟੀ ਰਕਮ ਵਸੂਲੀ ਜਾਵੇਗੀ। ਐਲੋਨ ਮਸਕ ਨੇ ਇਹ ਗੱਲ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਇਕ ਇੰਟਰਵਿਊ 'ਚ ਆਖੀ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਯੂਜ਼ਰਜ਼ ਤੋਂ ਐਕਸ ਦੀ ਵਰਤੋਂ ਲਈ ਹਰ ਮਹੀਨੇ ਕਿੰਨੇ ਪੈਸੇ ਲਏ ਜਾਣਗੇ।

ਐਲੋਨ ਮਸਕ ਨੇ ਯਹੂਦੀ ਵਿਰੋਧੀ ਭਾਵਨਾ ਦੇ ਦੋਸ਼ਾਂ ਦੇ ਖਿਲਾਫ ਦ੍ਰਿੜਤਾ ਨਾਲ ਆਪਣਾ ਬਚਾਅ ਕਰਦੇ ਹੋਏ ਚਰਚਾ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਸਪਸ਼ਟ ਰੂਪ ਨਾਲ ਮੈਂ ਯਹੂਦੀ ਵਿਰੋਧੀ ਭਾਵਨਾ ਦੇ ਖਿਲਾਫ ਹਾਂ। ਮੈਂ ਨਫਰਤ ਅਤੇ ਸੰਘਰਸ਼ ਨੂੰ ਉਤਸ਼ਾਹ ਦੇਣ ਵਾਲੀ ਕਿਸੇ ਵੀ ਚੀਜ਼ ਦੇ ਖਿਲਾਫ ਹਾਂ।

ਇਹ ਵੀ ਪੜ੍ਹੋ- ਸਰਕਾਰ ਦਾ ਵੱਡਾ ਫੈਸਲਾ, ਭਾਰਤ 'ਚ ਪੂਰੀ ਤਰ੍ਹਾਂ ਬੈਨ ਹੋਣਗੇ 'ਲੋਨ ਐਪਸ'

ਮਸਕ ਦਾ ਯਹੂਦੀ ਨਾਗਰਿਕ ਅਧਿਕਾਰ ਸਮੂਹ ਮਾਣਹਾਨੀ ਵਿਰੋਧੀ ਲੀਗ (ਏ.ਡੀ.ਐੱਲ.) ਦੇ ਨਾਲ ਵਿਵਾਦ ਵਧਦਾ ਜਾ ਰਿਹਾ ਹੈ, ਜਿਸ 'ਤੇ ਉਨ੍ਹਾਂ ਐਕਸ ਦੇ ਵਿਗਿਆਪਨ ਰੈਵੇਨਿਊ ਨੂੰ ਘੱਟ ਕਰਨ ਦਾ ਦੋਸ਼ ਲਗਾਇਆ ਹੈ। ਮਸਕ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਏ.ਡੀ.ਐੱਲ. 'ਤੇ ਮੁਕਦਮਾ ਕਰਨ ਦੀ ਧਮਕੀ ਦਿੱਤੀ ਸੀ ਅਤੇ ਉਨ੍ਹਾਂ ਐਕਸ ਪੋਸਟ ਨੂੰ ਲਾਈਕ ਕੀਤਾ ਸੀ ਜਿਨ੍ਹਾਂ 'ਚ 'ਬੈਂਥਏਡੀਐੱਲ' ਹੈਸ਼ਟੈਗ ਦਾ ਇਸਤੇਮਾਲ ਕੀਤਾ ਗਿਆ ਸੀ।

ਨੇਤਨਯਾਹੂ ਦੇ ਨਾਲ ਗੱਲਬਾਤ ਦੌਰਾਨ ਮਸਕ ਨੇ ਕਿਹਾ ਕਿ ਐਕਸ ਦੇ ਮੌਜੂਦਾ ਸਮੇਂ 'ਚ 550 ਮਿਲੀਅਨ ਮਾਸਿਕ ਯੂਜ਼ਰਜ਼ ਹਨ ਜੋ ਰੋਜ਼ਾਨਾ 100-200 ਮਿਲੀਅਨ ਪੋਸਟਾਂ ਕਰਦੇ ਹਨ ਅਤੇ ਇਨ੍ਹਾਂ 'ਚ ਕੁਝ ਬਾਟਸ ਵੀ ਸ਼ਾਮਲ ਹਨ ਜਿਨ੍ਹਾਂ ਨਾਲ ਨਜਿੱਠਣ ਲਈ ਹਰ ਮਹੀਨੇ ਕੁਝ ਰਾਸ਼ੀ ਲਈ ਜਾਵੇਗੀ। 

ਦੱਸ ਦੇਈਏ ਕਿ ਐਲੋਨ ਮਸਕ ਮਹਲਿਆਂ ਤੋਂ ਹੀ ਬਲਿਊ ਟਿਕ ਲਈ ਯੂਜ਼ਰਜ਼ ਤੋਂ ਪੈਸੇ ਲੈ ਰਹੇ ਹਨ। ਐਲੋਨ ਮਸਕ ਨੇ ਐਕਸ ਤੋਂ ਕਮਾਈ ਲਈ ਵੀ ਬਲਿਊ ਟਿਕ ਨੂੰ ਜ਼ਰੂਰੀ ਕੀਤਾ ਹੈ।

ਇਹ ਵੀ ਪੜ੍ਹੋ- ਫਰਾਂਸ ਤੋਂ ਬਾਅਦ ਹੁਣ ਇਨ੍ਹਾਂ ਦੇਸ਼ਾਂ 'ਚ ਵੀ ਬੈਨ ਹੋ ਸਕਦੈ iPhone, ਜਾਣੋ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Rakesh

Content Editor

Related News