ਇਲੈਕਟ੍ਰਿਕ ਵਾਹਨਾਂ ਦੀ ਕੀਮਤ ਪੈਟਰੋਲ ਗੱਡੀਆਂ ਦੀ ਲਾਗਤ ਮੁਤਾਬਕ ਹੋਵੇਗੀ : ਗਡਕਰੀ

Saturday, Jun 18, 2022 - 02:57 PM (IST)

ਇਲੈਕਟ੍ਰਿਕ ਵਾਹਨਾਂ ਦੀ ਕੀਮਤ ਪੈਟਰੋਲ ਗੱਡੀਆਂ ਦੀ ਲਾਗਤ ਮੁਤਾਬਕ ਹੋਵੇਗੀ : ਗਡਕਰੀ

ਨਵੀਂ ਦਿੱਲੀ (ਭਾਸ਼ਾ) – ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਕ ਸਾਲ ਦੇ ਅੰਦਰ ਇਲੈਕਟ੍ਰਿਕ ਵਾਹਨਾਂ (ਈ. ਵੀ.) ਦੀ ਕੀਮਤ ਪੈਟਰੋਲ ਗੱਡੀਆਂ ਦੀ ਲਾਗਤ ਦੇ ਬਰਾਬਰ ਹੋਵੇਗੀ। ਗਡਕਰੀ ਨੇ ਇਹ ਵੀ ਕਿਹਾ ਕਿ ਸਰਕਾਰ ਪੈਟਰੋਲ ਅਤੇ ਡੀਜ਼ਲ ਦੀ ਥਾਂ ਫਸਲਾਂ ਦੀ ਰਹਿੰਦ-ਖੂੰਹਦ ਤੋਂ ਈਥੇਨਾਲ ਉਤਪਾਦਨ ਨੂੰ ਬੜ੍ਹਾਵਾ ਦੇ ਰਹੀ ਹੈ।

ਉਨ੍ਹਾਂ ਨੇ ‘ਟੀ. ਵੀ. 9 ਦੇ ਭਾਰਤ ਅੱਜ ਕੀ ਸੋਚਦਾ ਹੈ, ਵਿਸ਼ੇ ’ਤੇ ਆਯੋਜਿਤ ਕੌਮਾਂਤਰੀ ਸੰਮੇਲਨ ’ਚ ਕਿਹਾ ਕਿ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਦੇਸ਼ ’ਚ ਇਕ ਸਾਲ ਦੇ ਅੰਦਰ ਇਲੈਕਟ੍ਰਿਕ ਵਾਹਨਾਂ ਦੀ ਕੀਮਤ ਪੈਟਰੋਲ ਗੱਡੀਆਂ ਦੀ ਲਾਗਤ ਦੇ ਬਰਾਬਰ ਹੋਵੇ। ਇਸ ਨਾਲ ਅਸੀਂ ਜੈਵਿਕ ਬਾਲਣ (ਪੈਟਰੋਲ, ਡੀਜ਼ਲ ਆਦਿ) ਉੱਤੇ ਖਰਚ ਹੋਣ ਵਾਲੀ ਵਿਦੇਸ਼ੀ ਮੁਦਰਾ ਨੂੰ ਬਚਾ ਸਕਾਂਗੇ। ਮੰਤਰੀ ਨੇ ਕਿਹਾ ਕਿ ਸਰਕਾਰ ਵਿਆਪਕ ਪੱਧਰ ’ਤੇ ਗ੍ਰੀਨ ਫਿਊਲ ਨੂੰ ਬੜ੍ਹਾਵਾ ਦੇ ਰਹੀ ਹੈ। ਗਡਕਰੀ ਨੇ ਕਿਹਾ ਕਿ ਜਲਮਾਰਗ ਸੜਕ ਦੇ ਮੁਕਾਬਲੇ ਆਵਾਜਾਈ ਦਾ ਸਸਤਾ ਮਾਧਿਅਮ ਹੈ ਅਤੇ ਇਸ ’ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ।

ਰਾਸ਼ਟਰੀ ਰਾਜਮਾਰਗ ਦੇ ਨੈੱਟਵਰਕ ਨੂੰ 2025 ਤੱਕ 2 ਲੱਖ ਕਿਲੋਮੀਟਰ ਤੱਕ ਪਹੁੰਚਾਉਣ ਲਈ ਕੰਮ ਜਾਰੀ

ਗਡਕਰੀ ਨੇ ਕਿਹਾ ਕਿ ਸਰਕਾਰ ਸਾਲ 2025 ਤੱਕ ਰਾਸ਼ਟਰੀ ਰਾਜਮਾਰਗ ਦੇ ਨੈੱਟਵਰਕ ਨੂੰ 2 ਲੱਖ ਕਿਲੋਮੀਟਰ ਤੱਕ ਪਹੁੰਚਾਉਣ ਦੀ ਦਿਸ਼ਆ ’ਚ ਕੰਮ ਕਰ ਰਹੀ ਹੈ। ਕੇਂਦਰੀ ਮੰਤਰੀ ਨੇ ਦੱਸਿਆ ਕਿ ਪਿਛਲੇ 8 ਸਾਲਾਂ ਦੌਰਾਨ ਰਾਸ਼ਟਰੀ ਰਾਜਮਾਰਗ ਦੀ ਲੰਬਾਈ 50 ਫੀਸਦੀ ਤੋਂ ਜ਼ਿਆਦਾ ਵਧ ਕੇ 1.47 ਲੱਖ ਕਿਲੋਮੀਟਰ ਹੋ ਗਈ ਹੈ ਜੋ 2014 ’ਚ 91,000 ਕਿਲੋਮੀਟਰ ਸੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪੂਰਬ-ਉੱਤਰ ਸੂਬਿਆਂ ’ਚ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਰਾਸ਼ਟਰੀ ਰਾਜਮਾਰਗ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ (ਐੱਨ. ਐੱਚ. ਆਈ. ਡੀ. ਸੀ. ਐੱਲ.) ਇਸ ਖੇਤਰ ’ਚ ਬੁਨਿਆਦੀ ਢਾਂਚੇ ਦੇ ਵਿਕਾਸ ’ਚ ਅਹਿਮ ਭੂਮਿਕਾ ਨਿਭਾ ਰਿਹਾ ਹੈ।


author

Harinder Kaur

Content Editor

Related News