ਚੋਣ ਨਤੀਜੇ, ਵਿਆਜ ਦਰਾਂ ’ਤੇ RBI ਦੇ ਫ਼ੈਸਲੇ ਨਾਲ ਤੈਅ ਹੋ ਸਕਦੀ ਹੈ ਇਸ ਹਫ਼ਤੇ ਬਾਜ਼ਾਰ ਦੀ ਦਿਸ਼ਾ

Monday, Dec 04, 2023 - 10:25 AM (IST)

ਚੋਣ ਨਤੀਜੇ, ਵਿਆਜ ਦਰਾਂ ’ਤੇ RBI ਦੇ ਫ਼ੈਸਲੇ ਨਾਲ ਤੈਅ ਹੋ ਸਕਦੀ ਹੈ ਇਸ ਹਫ਼ਤੇ ਬਾਜ਼ਾਰ ਦੀ ਦਿਸ਼ਾ

ਨਵੀਂ ਦਿੱਲੀ (ਭਾਸ਼ਾ) - ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਗਲੋਬਲ ਰੁਝਾਨ, ਵਿਦੇਸ਼ੀ ਨਿਵੇਸ਼ਕਾਂ ਦਾ ਰੁਖ਼, ਪੰਜ ਸੂਬਿਆਂ ਦੇ ਚੋਣ ਨਤੀਜੇ ਅਤੇ ਨੀਤੀਗਤ ਵਿਆਜ ਦਰਾਂ ’ਤੇ ਰਿਜ਼ਰਵ ਬੈਂਕ ਦਾ ਫ਼ੈਸਲਾ ਇਸ ਹਫਤੇ ਘਰੇਲੂ ਸ਼ੇਅਰ ਬਾਜ਼ਾਰਾਂ ਦੀ ਦਿਸ਼ਾ ਤੈਅ ਕਰਨਗੇ। ਇਸ ਮਾਮਲੇ ਦੇ ਸਬੰਧ ਵਿੱਚ ਸਵਾਸਤਿਕਾ ਇਨਵੈਸਟਮਾਰਟ ਲਿਮਟਿਡ ਦੇ ਸੀਨੀਅਰ ਤਕਨੀਕੀ ਵਿਸ਼ਲੇਸ਼ਕ ਪ੍ਰਵੇਸ਼ ਗੌੜ ਨੇ ਕਿਹਾ, “ਇਸ ਸਮੇਂ ਗਲੋਬਲ ਮਾਰਕੀਟ ਬਹੁਤ ਵਧੀਆ ਸਥਿਤੀ ’ਚ ਹੈ। ਅਮਰੀਕਾ ਦੇ 10-ਸਾਲਾ ਬਾਂਡ ਦਾ ਪ੍ਰਤੀਫਲ ਅਤੇ ਡਾਲਰ ਸੂਚਕ ਅੰਕ ’ਚ ਨਰਮੀ ਆਉਣ ਨਾਲ ਬਾਜ਼ਾਰ ਨੂੰ ਮਜ਼ਬੂਤੀ ਮਿਲਦੀ ਹੈ। 

ਇਹ ਵੀ ਪੜ੍ਹੋ - ਦਿੱਲੀ ਹਵਾਈ ਅੱਡੇ 'ਤੇ ਹੰਗਾਮਾ, ਯਾਤਰੀਆਂ ਨੇ ਸਪਾਈਸ ਜੈੱਟ ਖ਼ਿਲਾਫ਼ ਜੰਮ ਕੇ ਕੱਢੀ ਭੜਾਸ (ਵੀਡੀਓ)

ਇਸ ਨਾਲ ਇਨ੍ਹਾਂ ’ਤੇ ਨੇੜਿਓਂ ਨਜ਼ਰ ਰੱਖੀ ਜਾਵੇਗੀ, ਕਿਉਂਕਿ ਇਨ੍ਹਾਂ ’ਚ ਬਾਜ਼ਾਰ ਦੀ ਭਾਵਨਾ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਹੁੰਦੀ ਹੈ।’’ ਇਸ ਦੇ ਨਾਲ ਹੀ ਗੌੜ ਨੇ ਕਿਹਾ ਕਿ ਬਾਜ਼ਾਰ ਨੂੰ ਪੰਜ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਉਨ੍ਹਾਂ ਨੇ ਕਿਹਾ, ‘‘ਇਕ ਸਥਿਰ ਸਿਆਸੀ ਮਾਹੌਲ ਨਿਵੇਸ਼ਕਾਂ ਦਾ ਵਿਸ਼ਵਾਸ ਵਧਾ ਸਕਦਾ ਹੈ ਅਤੇ ਮਾਰਕੀਟ ਨੂੰ ਉੱਚਾ ਚੁੱਕ ਸਕਦਾ ਹੈ।’’ ਇਸ ਤੋਂ ਇਲਾਵਾ ਘਰੇਲੂ ਅਤੇ ਗਲੋਬਲ ਵਿਆਪਕ ਆਰਥਿਕ ਅੰਕੜੇ, ਗਲੋਬਲ ਸ਼ੇਅਰ ਬਾਜ਼ਾਰਾਂ ਦੇ ਰੁਝਾਨ, ਡਾਲਰ ਦੇ ਮੁਕਾਬਲੇ ਰੁਪਏ ਦੀ ਚਾਲ ਅਤੇ ਕੱਚੇ ਤੇਲ ਵੀ ਬਾਜ਼ਾਰ ਦਾ ਰੁਝਾਨ ਤੈਅ ਕਰਨਗੇ। 

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਦੱਸ ਦੇਈਏ ਕਿ ਵਿਆਪਕ ਆਰਥਿਕ ਮੋਰਚੇ ’ਤੇ ਇਸ ਹਫ਼ਤੇ ਕਈ ਅਹਿਮ ਅੰਕੜੇ ਆਉਣ ਵਾਲੇ ਹਨ। ਸੇਵਾ ਖੇਤਰ ਲਈ ਪ੍ਰਚੇਜ਼ਿੰਗ ਮੈਨੇਜਰ ਇੰਡੈਕਸ (ਪੀ. ਐੱਮ. ਆਈ.) ਦਾ ਐਲਾਨ ਮੰਗਲਵਾਰ ਨੂੰ ਕੀਤਾ ਜਾਵੇਗਾ। ਉੱਥੇ ਹੀ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਸ਼ੁੱਕਰਵਾਰ ਨੂੰ ਨੀਤੀਗਤ ਵਿਆਜ ਦਰ ’ਤੇ ਫ਼ੈਸਲੇ ਦਾ ਐਲਾਨ ਕਰੇਗਾ। ਮਾਸਟਰ ਕੈਪੀਟਲ ਸਰਵਿਸਿਜ਼ ਲਿਮਟਿਡ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਰਵਿੰਦਰ ਸਿੰਘ ਨੰਦਾ ਨੇ ਕਿਹਾ, “ਬਾਜ਼ਾਰ ਘਰੇਲੂ ਅਤੇ ਗਲੋਬਲ ਆਰਥਿਕ ਅੰਕੜਿਆਂ, ਗਲੋਬਲ ਬਾਂਡ ਯੀਲਡ, ਕੱਚੇ ਤੇਲ ਦੇ ਸਟਾਕ, ਡਾਲਰ ਇੰਡੈਕਸ ’ਚ ਉਤਰਾਅ-ਚੜ੍ਹਾਅ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਆਈ. ਆਈ.) ਅਤੇ ਘਰੇਲੂ ਸੰਸਥਾਗਤ ਨਿਵੇਸ਼ਕਾਂ ਦੀਆਂ ਨਿਵੇਸ਼ ਗਤੀਵਿਧੀਆਂ ’ਤੇ ਪ੍ਰਤੀਕਿਰਿਆ ਦੇਣਗੇ।’’

ਇਹ ਵੀ ਪੜ੍ਹੋ - ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ ਹੋਏ ਕਈ ਬਦਲਾਅ, ਹੁਣ ਲਾਗੂ ਹੋਣਗੇ ਇਹ ਨਿਯਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News