'ਸਕੂਲ ਪੱਧਰ ਤੋਂ ਖੇਤੀ ਦੀ ਪੜ੍ਹਾਈ ਲਈ ਸਿੱਖਿਆ ਨੀਤੀ 'ਚ ਹੋਏ ਸੁਧਾਰ'

08/29/2020 8:32:15 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀਬਾੜੀ ਦੀ ਪੜ੍ਹਾਈ ਨੂੰ ਮਿਡਲ ਸਕੂਲ ਪੱਧਰ 'ਤੇ ਲਿਜਾਣ 'ਤੇ ਜ਼ੋਰ ਦਿੰਦੇ ਹੋਏ ਕਿਹਾ ਹੈ ਕਿ ਇਸ ਬਾਰੇ ਰਾਸ਼ਟਰੀ ਸਿੱਖਿਆ ਨੀਤੀ (ਐੱਨ. ਈ. ਪੀ.)-2020 'ਚ ਜ਼ਰੂਰੀ ਸੁਧਾਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਖੇਤੀਬਾੜੀ ਦੀ ਵਿਗਿਆਨਕ ਸਮਝ ਦੇ ਵਿਸਥਾਰ 'ਚ ਮਦਦ ਮਿਲੇਗੀ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਮੁਹਿੰਮ ਦੀ ਸਫ਼ਲਤਾ 'ਚ ਖੇਤੀ ਵੱਡੀ ਭੂਮਿਕਾ ਹੈ ਅਤੇ ਉਨ੍ਹਾਂ ਦੀ ਸਰਕਾਰ ਖੇਤੀ ਕੰਮਾਂ 'ਚ ਉਨੰਤ ਤਕਨੀਕ ਨੂੰ ਵਧਾਉਣ ਲਈ ਨਿਰੰਤਰ ਕਦਮ ਚੁੱਕ ਰਹੀ ਹੈ। ਪੀ. ਐੱਮ. ਮੋਦੀ ਨੇ ਸ਼ਨੀਵਾਰ ਨੂੰ ਝਾਂਸੀ 'ਚ ਰਾਣੀ ਲਕਸ਼ਮੀ ਬਾਈ ਕੇਂਦਰੀ ਖੇਤੀ ਯੂਨੀਵਰਸਿਟੀ ਦਾ ਵੀਡੀਓ ਕਾਨਫਰੰਸ ਜ਼ਰੀਏ ਉਦਘਾਟਨ ਕਰਨ ਦੌਰਾਨ ਇਹ ਗੱਲਾਂ ਆਖੀਆਂ।

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਯੂਨੀਵਰਸਿਟੀ ਦੇ ਉਪ ਕੁਲਪਤੀ ਅਰਵਿੰਦ ਕੁਮਾਰ, ਸੰਸਥਾ ਦੇ ਵਿਦਿਆਰਥੀ ਮਿੱਤਰ ਅਤੇ ਦੇਸ਼ ਦੇ ਹਰ ਕੋਨੇ ਤੋਂ ਹਜ਼ਾਰਾਂ ਕਿਸਾਨ ਡਿਜੀਟਲ ਮਾਧਿਅਮ ਰਾਹੀਂ ਪ੍ਰੋਗਰਾਮ 'ਚ ਸ਼ਾਮਲ ਹੋਏ।

ਪ੍ਰੋਗਰਾਮ 'ਚ ਆਪਣੇ ਸੰਬੋਧਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨਾਲ ਖਾਣ ਵਾਲੇ ਤੇਲ ਸੰਬੰਧੀ ਦਰਾਮਦ 'ਤੇ ਨਿਰਭਰਤਾ ਘਟਾਉਣ, ਕਿਸਾਨਾਂ ਨੂੰ ਪਾਣੀ ਦੀ ਬਚਤ ਸਿੰਚਾਈ ਤਕਨਾਲੋਜੀ ਬਾਰੇ ਜਾਗਰੂਕ ਕਰਨ ਅਤੇ ਜੰਗਲਾਂ ਤੇ ਜੈਵ ਵਿਭਿੰਨਤਾ ਦੇ ਬਚਾਅ ਦੀਆਂ ਚੁਣੌਤੀਆਂ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ।


Sanjeev

Content Editor

Related News