‘ਜੁਲਾਈ ’ਚ ਖਾਣ ਵਾਲੇ ਤੇਲ ਹੋਏ ਦੁੱਗਣੇ ਮਹਿੰਗੇ, 52 ਫ਼ੀਸਦੀ ਵਧੀਆਂ ਪ੍ਰਚੂਨ ਕੀਮਤਾਂ
Sunday, Aug 01, 2021 - 11:46 AM (IST)
ਨਵੀਂ ਦਿੱਲੀ (ਏਜੰਸੀਆਂ) - ਪ੍ਰਚੂਨ ਬਾਜ਼ਾਰ ’ਚ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ’ਚ ਜੁਲਾਈ ’ਚ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ ਮੁਕਾਬਲੇ 52 ਫ਼ੀਸਦੀ ਦਾ ਵਾਧਾ ਹੋਇਆ ਹੈ। ਸਰਕਾਰੀ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਰਾਜ ਸਭਾ ’ਚ ਇਕ ਸਵਾਲ ਦੇ ਲਿਖਤੀ ਜਵਾਬ ’ਚ ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ਕਿਹਾ ਕਿ ਸਰਕਾਰ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਦਲਹਨ ਅਤੇ ਖਾਣ ਵਾਲੇ ਤੇਲਾਂ ਵਰਗੀਆਂ ਜ਼ਰੂਰੀ ਖੁਰਾਕੀ ਵਸਤਾਂ ਦੀਆਂ ਕੀਮਤਾਂ ’ਚ ਵਾਧੇ ਨੂੰ ਰੋਕਣ ਲਈ ਕਈ ਉਪਰਾਲੇ ਕੀਤੇ ਹਨ।
ਇਹ ਵੀ ਪੜ੍ਹੋ : PNB ਦੀ ਖ਼ਾਸ ਸਹੂਲਤ, ਹੁਣ ਇਕ ਹੀ ਕਾਰਡ ਜ਼ਰੀਏ ਕਢਵਾ ਸਕੋਗੇ ਤਿੰਨ ਖ਼ਾਤਿਆਂ 'ਚੋਂ ਪੈਸਾ
ਮੰਤਰੀ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਮੂੰਗਫਲੀ ਦੇ ਤੇਲ ਦੀ ਔਸਤ ਮਹੀਨਾਵਾਰੀ ਪ੍ਰਚੂਨ ਕੀਮਤ ’ਚ ਜੁਲਾਈ ਦੌਰਾਨ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 19.24 ਫ਼ੀਸਦੀ ਦਾ ਵਾਧਾ ਹੋਇਆ ਹੈ।
ਸਮੀਖਿਆ ਅਧੀਨ ਮਿਆਦ ’ਚ ਸਰ੍ਹੋਂ ਦੇ ਤੇਲ ’ਚ 39.03 ਫ਼ੀਸਦੀ , ਵਨਸਪਤੀ ’ਚ 46.01 ਫ਼ੀਸਦੀ, ਸੋਇਆ ਤੇਲ ’ਚ 48.07 ਫ਼ੀਸਦੀ, ਸੂਰਜਮੁਖੀ ਦੇ ਤੇਲ ’ਚ 51.62 ਫ਼ੀਸਦੀ ਅਤੇ ਪਾਮ ਤੇਲ ਦੀਆਂ ਕੀਮਤਾਂ ’ਚ 44.32 ਫ਼ੀਸਦੀ ਦਾ ਵਾਧਾ ਹੋਇਆ ਹੈ। ਤਾਜ਼ਾ ਅੰਕੜੇ 27 ਜੁਲਾਈ 2021 ਤਕ ਦੇ ਹਨ।
ਡਿਊਟੀ ’ਚ ਕੀਤੀ ਗਈ ਕਟੌਤੀ
ਉਨ੍ਹਾਂ ਕਿਹਾ ਕਿ ਖੁਰਾਕੀ ਤੇਲਾਂ ਦੀਆਂ ਕੀਮਤਾਂ ਨੂੰ ਘੱਟ ਕਰਨ ਲਈ ਕੱਚੇ ਪਾਮ ਤੇਲ (ਸੀ. ਪੀ. ਓ.) ’ਤੇ ਡਿਊਟੀ ’ਚ 30 ਜੂਨ 2021 ਤੋਂ 30 ਸਤੰਬਰ 2021 ਤਕ 5 ਫ਼ੀਸਦੀ ਦੀ ਕਟੌਤੀ ਕੀਤੀ ਗਈ ਹੈ। ਇਸ ਕਮੀ ਨੇ ਸੀ. ਪੀ. ਓ. ’ਤੇ ਪ੍ਰਭਾਵੀ ਟੈਕਸ ਦੀ ਦਰ ਨੂੰ ਪਹਿਲਾਂ ਦੇ 35.75 ਫ਼ੀਸਦੀ ਤੋਂ ਘਟਾ ਕੇ 30.25 ਫ਼ੀਸਦੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਦੁਨੀਆ ਦੇ 130 ਦੇਸ਼ਾਂ ਨਾਲੋਂ ਸ਼੍ਰੀਗੰਗਾਨਗਰ ’ਚ ਮਹਿੰਗਾ ਹੈ ਪੈਟਰੋਲ, ਪਾਕਿਸਤਾਨ ਅਤੇ ਬੰਗਲਾਦੇਸ਼ ’ਚ ਹੈ ਸਸਤਾ
ਇਸ ਤੋਂ ਇਲਾਵਾ ਰਿਫਾਈਂਡ ਪਾਮ ਤੇਲ/ਪਾਮੋਲਿਨ ’ਤੇ ਟੈਕਸ 45 ਫ਼ੀਸਦੀ ਤੋਂ ਘਟਾ ਕੇ 37.5 ਫ਼ੀਸਦੀ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਰਿਫਾਈਂਡ ਬਲੀਚਡ ਡਿਓਡੋਰਾਈਜ਼ਡ (ਆਰ. ਬੀ. ਡੀ.) ਪਾਮ ਤੇਲ ਅਤੇ ਆਰ. ਬੀ. ਡੀ. ਪਾਮੋਲਿਨ ਦੇ ਲਈ ਇਕ ਸੋਧੀ ਦਰਾਮਦ ਨੀਤੀ 30 ਜੂਨ 2021 ਤੋਂ ਲਾਗੂ ਕੀਤੀ ਗਈ ਹੈ। ਇਸ ਦੇ ਤਹਿਤ ਇਨ੍ਹਾਂ ਚੀਜ਼ਾਂ ਨੂੰ ਪਾਬੰਦੀਸੁਧਾ ਸ਼੍ਰੇਣੀ ਤੋਂ ਮੁਕਤ ਸ਼੍ਰੇਣੀ ’ਚ ਤਬਦੀਲ ਕਰ ਦਿੱਤਾ ਗਿਆ ਹੈ। ਇਕ ਵੱਖਰੇ ਸਵਾਲ ਦੇ ਜਵਾਬ ’ਚ ਖੁਰਾਕ ਤੇ ਖਪਤਕਾਰ ਮਾਮਲਿਆਂ ਦੇ ਰਾਜ ਮੰਤਰੀ ਸਾਧਵੀ ਨਾਰਾਇਣ ਜੋਤੀ ਨੇ ਕਿਹਾ ਕਿ ਸੋਇਆਬੀਨ ਪ੍ਰੋਸੈਸਰਜ਼ ਐਸੋਸੀਏਸ਼ਨ , ਇੰਡੀਅਨ ਵੈਜੀਟੇਬਲ ਆਇਲ ਪ੍ਰੋਡਿੳੂਸਰਸ ਐਸੋਸੀਏਸ਼ਨ ਅਤੇ ਸਾਲਵੈਂਟ ਐਕਸਟ੍ਰੈਕਟਰਸ ਐਸੋਸੀਏਸ਼ਨ ਤੋਂ ਵੇਰਵੇ
ਪ੍ਰਾਪਤ ਹੋਏ ਹਨ, ਜਿਸ ਨਾਲ ਨੇਪਾਲ ਤੋਂ ਪਾਮ ਅਤੇ ਸੋਇਆਬੀਨ ਤੇਲ ਦੀ ਦਰਾਮਦ ’ਚ ਫ੍ਰੀ ਟਰੇਡ ਐਗਰੀਮੈਂਟ (ਐੱਫ. ਟੀ. ਏ.) ਵਿਵਸਥਾਵਾਂ ਦੀ ਕਥਿਤ ਉਲੰਘਣਾ ਜਾਂ ਦੁਰਵਰਤੋਂ ਕੀਤੇ ਜਾਣ ’ਤੇ ਚਿੰਤਾ ਪ੍ਰਗਟ ਕੀਤੀ ਗਈ ਹੈ। ਭਾਰਤ ਆਪਣੀ ਕੁੱਲ ਖੁਰਾਕੀ ਤੇਲਾਂ ਦੀਆਂ ਜ਼ਰੂਰਤਾਂ ਦਾ ਲਗਭਗ 60-70 ਫ਼ੀਸਦੀ ਦਰਾਮਦ ਕਰਦਾ ਹੈ।
ਇਹ ਵੀ ਪੜ੍ਹੋ : ‘ਬਰਕਰਾਰ ਹੈ ਭਾਰਤੀਆਂ ਦਾ ਸੋਨੇ ਪ੍ਰਤੀ ਪਿਆਰ, ਅਪ੍ਰੈਲ-ਜੂਨ ਤਿਮਾਹੀ ’ਚ ਮੰਗ 19 ਫੀਸਦੀ ਵਧੀ ’
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।