ਫਰਜ਼ੀ ਕ੍ਰਿਪਟੋਕਰੰਸੀ ਕੰਪਨੀ ’ਤੇ ED ਵਲੋਂ ਛਾਪਾ, 1 ਕਰੋੜ ਰੁਪਏ ਜ਼ਬਤ

Monday, Aug 05, 2024 - 03:23 PM (IST)

ਫਰਜ਼ੀ ਕ੍ਰਿਪਟੋਕਰੰਸੀ ਕੰਪਨੀ ’ਤੇ ED ਵਲੋਂ ਛਾਪਾ, 1 ਕਰੋੜ ਰੁਪਏ ਜ਼ਬਤ

ਨਵੀਂ ਦਿੱਲੀ (ਭਾਸ਼ਾ) - ਲੱਦਾਖ ਤੇ ਕੁਝ ਹੋਰ ਥਾਵਾਂ ’ਤੇ ਲੋਕਾਂ ਨਾਲ ਧੋਖਾਦੇਹੀ ਕਰਨ ਵਾਲੀ ‘ਜਾਅਲੀ’ ਕ੍ਰਿਪਟੋਕਰੰਸੀ ਨਿਵੇਸ਼ ਕੰਪਨੀ ਦੇ ਸੰਚਾਲਕਾਂ ਵਿਰੁੱਧ ਛਾਪੇਮਾਰੀ ਦੌਰਾਨ ਇਕ ਕਰੋੜ ਰੁਪਏ ਦੀ ਨਕਦੀ ਤੇ ‘ਮੁਕੱਦਮੇ ਵਾਲੀ’ ਸਮੱਗਰੀ ਜ਼ਬਤ ਕੀਤੀ ਗਈ ਹੈ।

ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਐਤਵਾਰ ਇਹ ਜਾਣਕਾਰੀ ਦਿੱਤੀ। ਈ. ਡੀ. ਨੇ ਦੱਸਿਆ ਕਿ ਇਹ ਤਲਾਸ਼ੀ 2 ਅਗਸਤ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਧਾਰਾਵਾਂ ਹੇਠ ਲੇਹ, ਜੰਮੂ ਤੇ ਹਰਿਆਣਾ ਦੇ ਸੋਨੀਪਤ ’ਚ ਲਈ ਗਈ ਸੀ। ਇਹ ਪਹਿਲੀ ਵਾਰ ਹੈ ਜਦੋਂ ਈ. ਡੀ. ਨੇ ਲੱਦਾਖ ’ਚ ਤਲਾਸ਼ੀ ਲਈ ਹੈ।

ਈ. ਡੀ. ਨੇ ਇਕ ਬਿਆਨ ’ਚ ਕਿਹਾ ਕਿ ਜਾਂਚ ਲੇਹ ਤੇ ਹੋਰ ਥਾਵਾਂ ਦੇ ਲੋਕਾਂ ਨਾਲ ਧੋਖਾਦੇਹੀ ਦੇ ਮਾਮਲੇ ਨਾਲ ਸਬੰਧਤ ਹੈ। ਉਕਤ ਵਿਅਕਤੀਆਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਜੇ ਉਹ ‘ਇਮੋਲੀਐਂਟ ਕੁਅਾਇਨ’ ਨਾਂ ਦੀ ਜਾਅਲੀ ਕ੍ਰਿਪਟੋਕਰੰਸੀ ’ਚ ਨਿਵੇਸ਼ ਕਰਦੇ ਹਨ ਤਾਂ ਸਿਰਫ਼ 10 ਮਹੀਨਿਆਂ ’ਚ ਉਨ੍ਹਾਂ ਦਾ ਪੈਸਾ ਦੁੱਗਣਾ ਹੋ ਜਾਵੇਗਾ।

ਈ. ਡੀ. ਮੁਤਾਬਕ ਸੋਨੀਪਤ ਦਾ ਨਰੇਸ਼ ਗੁਲੀਆ ‘ਇਮੋਲੀਐਂਟ ਕੁਆਇਨ’ ਲਿਮਟਿਡ ਨਾਂ ਦੀ ਕੰਪਨੀ ਰਾਹੀਂ ‘ਫਰਜ਼ੀ’ ਕ੍ਰਿਪਟੋਕਰੰਸੀ ਨੂੰ ਹੱਲਾਸ਼ੇਰੀ ਦੇ ਰਿਹਾ ਸੀ।


author

Harinder Kaur

Content Editor

Related News