ED ਦੀ ਵੱਡੀ ਕਾਰਵਾਈ, ਚੀਨ ਦੇ ਕੰਟਰੋਲ ਹੇਠਲੇ NBFC ਦਾ 131 ਕਰੋੜ ਦਾ ਫੰਡ ਜ਼ਬਤ

Friday, Oct 01, 2021 - 02:56 PM (IST)

ED ਦੀ ਵੱਡੀ ਕਾਰਵਾਈ, ਚੀਨ ਦੇ ਕੰਟਰੋਲ ਹੇਠਲੇ NBFC ਦਾ 131 ਕਰੋੜ ਦਾ ਫੰਡ ਜ਼ਬਤ

ਨਵੀਂ ਦਿੱਲੀ (ਭਾਸ਼ਾ) - ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਵੀਰਵਾਰ ਵਿਦੇਸ਼ੀ ਰੈਗੂਲੇਸ਼ਨ ਕਾਨੂੰਨ ਦੀ ਉਲੰਘਣਾ ਦੇ ਮਾਮਲੇ ’ਚ ਵੱਡੀ ਕਾਰਵਾਈ ਕਰਦੇ ਹੋਏ ਇਕ ਚੀਨੀ ਨਾਗਰਿਕ ਦੀ ਮਾਲਕੀ ਵਾਲੀ ਐੱਨ. ਬੀ. ਐੱਫ. ਸੀ. ਦਾ 131 ਕਰੋਡ਼ ਰੁਪਏ ਦਾ ਫੰਡ ਜ਼ਬਤ ਕੀਤਾ। ‘ਨਾਨ-ਬੈਂਕਿੰਗ ਫਾਇਨਾਂਸ਼ੀਅਲ ਕੰਪਨੀ’ (ਐੱਨ. ਬੀ. ਐੱਫ. ਸੀ.) ਪੀ. ਸੀ. ਫਾਇਨਾਂਸ਼ੀਅਲ ਪ੍ਰਾਈਵੇਟ ਲਿਮਟਿਡ ਹੈ ਅਤੇ ਇਹ ਸ਼ੱਕੀ ਵਿਦੇਸ਼ੀ ਰੈਮੀਟੈਂਸ ਲਈ ਆਪਣੇ ਮੋਬਾਇਲ ਐਪ ‘ਕੈਸ਼ਬੀਨ’ ਦੇ ਜਰੀਏ ਤੁਰੰਤ ਨਿੱਜੀ ਸੂਖਮ ਕਰਜ਼ਾ ਮੁਹੱਈਆ ਕਰਾਉਣ ਦੇ ਕੰਮ ’ਚ ਸ਼ਾਮਲ ਸੀ। ਪਿਛਲੇ ਸਾਲ, ਇਸ ਐਪ ਦੀ ਅਵੈਧਤਾ ਬਾਰੇ ਕਈ ਸੂਬਿਆਂ ਤੋਂ ਸੂਚਨਾ ਮਿਲੀ ਸੀ, ਖਾਸ ਕਰ ਕੇ ਕੋਵਿਡ-19 ਲਾਕਡਾਊਨ ਕਾਰਨ ਖ਼ਰਾਬ ਆਰਥਕ ਹਾਲਾਤ ਤੋਂ ਬਾਅਦ ਅਤੇ ਇਸ ‘ਸ਼ੱਕੀ’ ਕੰਪਨੀਆਂ ਦੀਆਂ ਧਮਕੀਆਂ ਅਤੇ ਵਸੂਲੀ ਦੀ ਵਜ੍ਹਾ ਨਾਲ ਕਈ ਲੋਕਾਂ ਦੇ ਆਤਮ-ਹੱਤਿਆ ਕਰਨ ਦੀਆਂ ਖਬਰਾਂ ਮਿਲੀਆਂ ਸਨ, ਜਿਸ ਤੋਂ ਬਾਅਦ ਈ. ਡੀ. ਨੇ ਜਾਂਚ ਕਰ ਕੇ ਕਾਰਵਾਈ ਕੀਤੀ।

ਯੂਨੀਟੈੱਕ ਦੀ 30 ਕਰੋੜ ਰੁਪਏ ਦੀ ਨੋਇਡਾ ਦੀ ਜ਼ਮੀਨ ਜ਼ਬਤ

ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਯੂਨੀਟੈੱਕ ਸਮੂਹ ਦੇ ਖਿਲਾਫ ਮਨੀ ਲਾਂਡਰਿੰਗ ਦੀ ਆਪਣੀ ਜਾਂਚ ਦੇ ਸਿਲਸਿਲੇ ’ਚ ਉੱਤਰ ਪ੍ਰਦੇਸ਼ ਦੇ ਨੋਇਡਾ ’ਚ 30.29 ਕਰੋਡ਼ ਰੁਪਏ ਦੇ 29 ਜ਼ਮੀਨੀ ਟੁਕੜਿਆਂ ਨੂੰ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀ. ਐੱਮ. ਐੱਲ. ਏ.) ਦੇ ਤਹਿਤ ਜ਼ਬਤ ਕੀਤਾ ਹੈ ਅਤੇ ਇਹ ਜ਼ਮੀਨ ਨੋਇਡਾ ਦੇ ਸੈਕਟਰ-96 ਅਤੇ 98 ’ਚ ਸਥਿਤ ਹੈ। ਈ. ਡੀ. ਨੇ ਕਿਹਾ ਕਿ ਇਹ ਜ਼ਮੀਨ ਯੂਨੀਟੈੱਕ ਸਮੂਹ ਦੇ ਪ੍ਰਮੋਟਰ ਚੰਦਰਾ ਭਰਾਵਾਂ (ਸੰਜੈ ਚੰਦਰਾ ਅਤੇ ਅਜੇ ਚੰਦਰਾ) ਵੱਲੋਂ ਕਾਰਨੋਸਟੀ ਮੈਨੇਜਮੈਂਟ (ਇੰਡੀਆ) ਪ੍ਰਾਈਵੇਟ ਲਿਮਟਿਡ (ਸੀ. ਐੱਮ. ਪੀ. ਐੱਲ.) ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਅਲਾਟ ਕੀਤੀ ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।  

 

 


author

Harinder Kaur

Content Editor

Related News