ਅਰਥਵਿਵਸਥਾ ਨੂੰ ਝਟਕਾ, 17 ਮਹੀਨੇ ਦੇ ਹੇਠਲੇ ਪੱਧਰ ''ਤੇ IIP ਗਰੋਥ

01/12/2019 12:35:12 PM

ਨਵੀਂ ਦਿੱਲੀ—ਮੈਨਿਊਫੈਕਚਰਿੰਗ ਸੈਕਟਰ ਖਾਸ ਕਰਕੇ ਉਪਭੋਗਤਾ ਅਤੇ ਪੂੰਜੀਗਤ ਵਸਤੂਆਂ ਦੇ ਉਤਪਾਦਨ 'ਚ ਗਿਰਾਵਟ ਦੀ ਵਜ੍ਹਾ ਨਾਲ ਨਵੰਬਰ 'ਚ ਦੇਸ਼ ਦਾ ਆਈ.ਆਈ.ਪੀ. ਗਰੋਥ ਘਟ ਕੇ 0.5 ਫੀਸਦੀ ਰਿਹਾ, ਜਿਸ ਦੇ ਨਾਲ ਹੀ ਇਹ 17 ਮਹੀਨੇ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। 
ਕੇਂਦਰੀ ਸੰਖਿਅਕੀ ਦਫਤਰ (ਸੀ.ਐੱਸ.ਓ.) ਵਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਉਦਯੋਗਿਕ ਉਤਪਾਦਨ ਸੂਚਕਾਂਕ (ਆਈ.ਆਈ.ਪੀ.) ਆਧਾਰਿਤ ਉਦਯੋਗਿਕ ਉਤਪਾਦਨ ਦੀ ਵਾਧਾ ਦਰ ਨਵੰਬਰ 2017 'ਚ 8.5 ਫੀਸਦੀ ਰਹੀ ਸੀ। ਇਸ ਤੋਂ ਪਹਿਲਾਂ ਜੂਨ 2017 'ਚ ਆਈ.ਆਈ.ਪੀ. ਗਰੋਥ ਘਟ ਕੇ 0.3 ਫੀਸਦੀ ਰਹੀ ਸੀ। ਅਕਤੂਬਰ 2018 ਲਈ ਆਈ.ਆਈ.ਪੀ. ਗਰੋਥ ਉਪਰ ਦੇ ਵੱਲ ਸੰਸ਼ੋਧਿਤ ਹੋ ਕੇ 8.1 ਫੀਸਦੀ ਤੋਂ 8.4 ਫੀਸਦੀ ਹੋ ਗਈ। 
ਸੂਚਕਾਂਕ 'ਚ 77.63 ਫੀਸਦੀ ਦੀ ਹਿੱਸੇਦਾਰੀ ਰੱਖਣ ਵਾਲੇ ਮੈਨਿਊਫੈਕਚਰਿੰਗ ਸੈਕਟਰ 'ਚ 0.4 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਜਦੋਂਕਿ ਇਸ ਸਾਲ ਪਹਿਲਾਂ ਦੇ ਸਮਾਨ ਸਮੇਂ 'ਚ ਇਸ 'ਚ 10.4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ। ਸਮੀਖਿਆਧੀਨ ਸਮੇਂ 'ਚ ਖਨਨ ਖੇਤਰ 'ਚ 2.7 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਜਦੋਂਕਿ ਨਵੰਬਰ 2017 'ਚ ਇਹ ਅੰਕੜਾ 1.4 ਫੀਸਦੀ ਸੀ। 
ਉਧਰ ਪਾਵਰ ਸੈਕਟਰ 'ਚ ਵੀ 5.1 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਜੋ ਪਿਛਲੇ ਸਾਲ ਦੀ ਸਮਾਨ ਸਮੇਂ 'ਚ 3.9 ਫੀਸਦੀ ਸੀ। 
ਪੂੰਜੀਗਤ ਵਸਤੂਆਂ ਦੀ ਉਤਪਾਦਨ ਦਰ 'ਚ 3.4 ਫੀਸਦੀ ਦੀ ਗਿਰਾਵਟ ਆਈ ਹੈ ਜਦੋਂਕਿ ਪਿਛਲੇ ਸਾਲ ਦੀ ਸਮਾਨ ਸਮੇਂ 'ਚ 3.7 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ। ਉਪਭੋਗਤਾ ਵਸਤੂ ਉਤਪਾਦਨ ਦਰ 'ਚ ਵੀ 0.6 ਫੀਸਦੀ ਦੀ ਗਿਰਾਵਟ ਆਈ ਸੀ ਜਦੋਂ ਪਿਛਲੇ ਸਾਲ ਦੀ ਸਮਾਨ ਸਮੇਂ 'ਚ ਇਸ 'ਚ 23.7 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ।  


Aarti dhillon

Content Editor

Related News