''ਨੋਟਬੰਦੀ ਨਹੀਂ ਕੀਤੀ ਗਈ ਹੁੰਦੀ, ਤਾਂ ਅਰਥਵਿਵਸਥਾ ਢਹਿ ਜਾਂਦੀ''
Friday, Nov 16, 2018 - 01:03 PM (IST)
ਨਵੀਂ ਦਿੱਲੀ—ਭਾਰਤੀ ਰਿਜ਼ਰਵ ਬੈਂਕ ਦੇ ਨਿਰਦੇਸ਼ਕ ਮੰਡਲ ਦੇ ਮੈਂਬਰ ਐੱਸ ਗੁਰੂ ਮੂਰਤੀ ਨੇ ਕਿਹਾ ਕਿ ਜੇਕਰ ਨਵੰਬਰ 2016 'ਚ ਨੋਟਬੰਦੀ ਨਹੀਂ ਕੀਤੀ ਗਈ ਹੁੰਦੀ ਤਾਂ ਅਰਥਵਿਵਸਥਾ ਢਹਿ ਜਾਂਦੀ। ਉਨ੍ਹਾਂ ਕਿਹਾ ਕਿ 500 ਅਤੇ 1,000 ਰੁਪਏ ਦੇ ਨੋਟਾਂ ਵਰਗੇ ਵੱਡੇ ਮੁੱਲ ਦੇ ਨੋਟਾਂ ਦੀ ਵਰਤੋਂ ਰੀਅਲ ਅਸਟੇਟ ਅਤੇ ਸੋਨੇ ਦੀ ਖਰੀਦ 'ਚ ਕੀਤੀ ਜਾਂਦੀ ਸੀ।
ਗੁਰੂ ਮੂਰਤੀ ਨੇ ਵਿਵੇਕਾਨੰਦ ਇੰਟਰਨੈਸ਼ਨਲ ਫਾਊਂਡੇਸ਼ਨ 'ਚ ਵਿਆਖਿਆ 'ਚ ਕਿਹਾ ਕਿ ਨੋਟਬੰਦੀ ਨਾਲ 18 ਮਹੀਨੇ ਪਹਿਲਾਂ 500 ਅਤੇ 1000 ਰੁਪਏ ਦੇ ਨੋਟ 4.8 ਲੱਖ ਕਰੋੜ ਰੁਪਏ 'ਤੇ ਪਹੁੰਚ ਗਈ। ਰੀਅਲ ਅਸਟੇਟ ਅਤੇ ਸੋਨੇ ਦੀ ਖਰੀਦ 'ਚ ਇਨ੍ਹਾਂ ਨੋਟਾਂ ਦੀ ਵਰਤੋਂ ਕੀਤੀ ਜਾਂਦੀ ਸੀ। ਜੇਕਰ ਨੋਟਬੰਦੀ ਨਹੀਂ ਹੁੰਦੀ ਤਾਂ ਸਾਡਾ ਹਾਲ ਵੀ 2008 ਦੇ ਸਬ ਪ੍ਰਾਈਮ ਲੋਨ ਸੰਕਟ ਵਰਗਾ ਹੋ ਜਾਂਦਾ। ਗੁਰੂ ਮੂਰਤੀ ਨੇ ਕਿਹਾ ਕਿ ਜੇਕਰ ਅਜਿਹਾ ਨਹੀਂ ਹੋਇਆ ਤਾਂ ਭਾਰਤੀ ਅਰਥਵਿਵਸਥਾ ਢਹਿ ਜਾਂਦੀ। ਇਹ ਇਕ ਸੁਧਾਰਤਮਕ ਉਪਾਅ ਸੀ।
Aarti dhillon
Content Editor