ਅਰਥਸ਼ਾਸਤਰੀ ਕ੍ਰਿਸ ਜਾਨਸ ਦੀ ਚਿਤਾਵਨੀ, ਅਗਲੇ 5 ਮਹੀਨਿਆਂ ’ਚ ਦੁੱਗਣੀਆਂ ਹੋ ਸਕਦੀਆਂ ਹਨ ਈਂਧਨ ਦੀਆਂ ਕੀਮਤਾਂ
Thursday, Apr 28, 2022 - 02:46 PM (IST)
ਨਵੀਂ ਦਿੱਲੀ (ਇੰਟ.) – ਕੱਚੇ ਤੇਲ ਦੀਆਂ ਉੱਚ ਕੀਮਤਾਂ ਕਾਰਨ ਪਿਛਲੇ ਦਿਨੀਂ ਅਸੀਂ ਪੈਟਰੋਲ-ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ’ਚ ਭਾਰੀ ਉਛਾਲ ਦੇਖਿਆ ਹੈ। ਈਂਧਨ ਦੀਆਂ ਕੀਮਤਾਂ ’ਚ ਇਸ ਵਾਧੇ ਨੇ ਆਮ ਆਦਮੀ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਈਂਧਨ ਦੀਆਂ ਉੱਚ ਕੀਮਤਾਂ ਕਾਰਨ ਹੋਰ ਕਈ ਵਸਤਾਂ ’ਚ ਵੀ ਮਹਿੰਗਾਈ ਦੇਖਣ ਨੂੰ ਮਿਲੀ ਹੈ। ਉੱਥੇ ਹੀ ਵਿਸ਼ਲੇਸ਼ਕ ਈਂਧਨ ਦੀਆਂ ਕੀਮਤਾਂ ਬਾਰੇ ਡਰਾਉਣ ਵਾਲੇ ਅਨੁਮਾਨ ਲਗਾ ਰਹੇ ਹਨ।
ਇਹ ਵੀ ਪੜ੍ਹੋ : Elon Musk ਨੇ ਮੋਟੀ ਕੀਮਤ ਦੇ ਕੇ ਖ਼ਰੀਦੀ Twitter, ਜਾਣੋ ਡੀਲ 'ਚ ਕਿੰਨੀ ਜਾਇਦਾਦ ਕੀਤੀ ਖ਼ਰਚ
ਇਕ ਰਿਪੋਰਟ ਮੁਤਾਬਕ ਜੇ ਗੈਸ ਅਤੇ ਤੇਲ ਦੀਆਂ ਕੀਮਤਾਂ ’ਚ ਵਾਧਾ ਜਾਰੀ ਰਹਿੰਦਾ ਹੈ ਤਾਂ ਸਰਦ ਰੁੱਤ ਤੱਕ ਈਂਧਨ ਦੀਆਂ ਕੀਮਤਾਂ ਦੁੱਗਣੀਆਂ ਹੋ ਸਕਦੀਆਂ ਹਨ। ਸਰਦ ਰੁੱਤ 15 ਸਤੰਬਰ ਤੋਂ 15 ਦਸੰਬਰ ਤੱਕ ਹੁੰਦੀ ਹੈ। ਅਰਥਸ਼ਾਸਤਰੀ ਕ੍ਰਿਸ ਜਾਨਸ ਨੇ ਕਿਹਾ ਕਿ ਇਹ ਵਾਧਾ ਖਪਤਕਾਰਾਂ ਲਈ ‘ਿਵਨਾਸ਼ਕਾਰੀ’ ਹੋਵੇਗਾ। ਜਾਨਸ ਨੇ ਕਿਹਾ ਕਿ ਕੀਮਤਾਂ ’ਚ ਵਾਧੇ ਦਾ ਇਕੱਲਾ ਕਾਰਨ ਯੂਕ੍ਰੇਨ ’ਤੇ ਰੂਸ ਦਾ ਹਮਲਾ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਪੁਰਾਣੇ ਜ਼ਮਾਨੇ ਦਾ ਅਰਥਸ਼ਾਸਤਰ ਹੈ, ਦੁਨੀਆ ਭਰ ਦੇ ਕੁੱਝ ਪ੍ਰਮੁੱਖ ਭੂਗੋਲਿਕ ਖੇਤਰਾਂ ’ਚ ਅਤੇ ਕੁੱਝ ਪ੍ਰਮੁੱਖ ਵਸਤਾਂ ’ਚ ਸਪਲਾਈ ਤੋਂ ਵੱਧ ਮੰਗ ਹੈ। ਉਨ੍ਹਾਂ ਨੇ ਕਿਹਾ ਕਿ ਜੇ ਅਗਲੇ 6 ਮਹੀਨਿਆਂ ਲਈ ਗੈਸ ਅਤੇ ਤੇਲ ਵਰਗੀਆਂ ਚੀਜਾਂ ਦੀਆਂ ਮੌਜੂਦਾ ਕੀਮਤਾਂ ਬਣੀਆਂ ਰਹਿੰਦੀਆਂ ਹਨ ਤਾਂ ਬ੍ਰਿਟੇਨ ਅਤੇ ਯੂਰਪ ਦੇ ਨੇੜੇ-ਤੇੜੇ ਦੀਆਂ ਹੋਰ ਥਾਵਾਂ ’ਤੇ ਜਾਂ ਘੱਟ ਤੋਂ ਘੱਟ ਆਇਰਲੈਂਡ ’ਚ ਸਰਦ ਰੁੱਤ ’ਚ ਸ਼ਾਇਦ ਮੁੜ ਕੀਮਤਾਂ ਲਗਭਗ ਦੁੱਗਣੀਆਂ ਹੋ ਜਾਣਗੀਆਂ।
ਗੈਸ ਦੀ ਸਪਲਾਈ ’ਚ ਰੁਕਾਵਟ ਇਕ ਵੱਡੀ ਸਮੱਸਿਆ
ਜਾਨਸ ਨੇ ਅੱਗੇ ਕਿਹਾ ਕਿ ਗੈਸ ਦੀ ਸਪਲਾਈ ’ਚ ਰੁਕਾਵਟ ਇਕ ਵੱਡੀ ਸਮੱਸਿਆ ਹੈ, ਕਿਉਂਕਿ ਪੁਤਿਨ ਪਿਛਲੇ ਕੁੱਝ ਸਮੇਂ ਤੋਂ ਗੈਸ ਦੀ ਸਪਲਾਈ ਨਾਲ ਗੇਮ ਖੇਡ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੌਸਮ ਦੀਆਂ ਘਟਨਾਵਾਂ ਦਾ ਇਕ ਕਨਵੀਨਰ ਵੀ ਇਸ ਦੇ ਪਿੱਛੇ ਹਨ। ਕੁੱਝ ਸਾਲ ਪਹਿਲਾਂ ਕਾਫੀ ਜ਼ਿਆਦਾ ਸਰਦੀ ਪਈ ਸੀ, ਜਿਸ ਕਾਰਨ ਗੈਸ ਭੰਡਾਰ ਖਤਮ ਹੋ ਗਏ ਸਨ। ਇਸ ਤੋਂ ਬਾਅਦ ਗਰਮੀਆਂ ਦੌਰਾਨ ਜਰਮਨੀ ਵਰਗੇ ਦੇਸ਼ਾਂ ’ਚ ਗੈਸ ਟੈਂਕਾਂ ਨੂੰ ਓਨਾ ਨਹੀਂ ਭਰਿਆ ਗਿਆ, ਜਿੰਨਾ ਭਰਿਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਖਾਣ ਵਾਲਾ ਤੇਲ ਹੀ ਨਹੀਂ, ਪਾਮ ਆਇਲ ਕਾਰਨ ਸ਼ੈਪੂ ਤੋਂ ਲੈ ਕੇ ਚਾਕਲੇਟ ਤੱਕ ਸਭ ਹੋ ਜਾਣਗੇ ਮਹਿੰਗੇ
ਸਪਲਾਈ ਤੋਂ ਵੱਧ ਹੈ ਮੰਗ
ਅਰਥਸ਼ਾਸਤਰੀ ਜਾਨਸ ਨੇ ਕਿਹਾ ਕਿ ਮੰਗ ਸਪਲਾਈ ਤੋਂ ਵੱਧ ਹੋ ਗਈ ਹੈ ਅਤੇ ਇਸ ਕਾਰਨ ਕਾਫੀ ਸਮੇਂ ਤੋਂ ਗੈਸ ਦੀਆਂ ਕੀਮਤਾਂ ਵਧ ਰਹੀਆਂ ਹਨ। ਉਨ੍ਹਾਂ ਨੇ ਕਿਹਾ ਅਸੀਂ ਯੂ. ਕੇ. ਦੀ ਗੱਲ ਕਰੀਏ ਤਾਂ ਉੱਥੇ ਅਜੀਬੋ-ਗਰੀਬ ਤਰੀਕੇ ਨਾਲ ਚੀਜ਼ਾਂ ਨੂੰ ਕਰਦੇ ਹਨ। ਉਨ੍ਹਾਂ ਨੂੰ ਇਸ ਸਮੇਂ ਖਪਤਕਾਰਾਂ ਲਈ ਗੈਸ ਅਤੇ ਬਿਜਲੀ ਦੀਆਂ ਕੀਮਤਾਂ ਸਾਲ ’ਚ ਸਿਰਫ 2 ਵਾਰ ਬਦਲਣ ਦੀ ਇਜਾਜ਼ਤ ਹੈ। ਯੂ. ਕੇ. ਵਿਚ ਕੀਮਤਾਂ ’ਚ ਵਾਧਾ ਜੋ ਹਾਲ ਹੀ ’ਚ ਲਾਗੂ ਕੀਤੀਆਂ ਗਈਆਂ ਹਨ, 50 ਤੋਂ 100 ਫੀਸਦੀ ਤੱਕ ਹੈ, ਇਸ ਲਈ ਪਿਛਲੇ ਕੁੱਝ ਹਫਤਿਆਂ ’ਚ ਕੁੱਝ ਬਿੱਲ ਦੁੱਗਣੇ ਹੋ ਗਏ ਹਨ।
ਰੂਸ ਨੇ ਸਪਲਾਈ ਰੋਕੀ ਤਾਂ ਅਸਮਾਨ ’ਤੇ ਹੋਣਗੀਆਂ ਕੀਮਤਾਂ
ਜਾਨਸ ਨੇ ਕਿਹਾ ਿਕ ਆਇਰਲੈਂਡ ਯੂ. ਕੇ. ਪਾਈਪਲਾਈਨਾਂ ਦੇ ਮਾਧਿਅਮ ਰਾਹੀਂ ਉੱਤਰੀ ਸਾਗਰ ਤੋਂ ਗੈਸ ਦੀ ਦਰਾਮਦ ਕਰਦਾ ਹੈ। ਜੇ ਰੂਸ ਆਪਣੀ ਗੈਸ ਸਪਲਾਈ ਰੋਕ ਦਿੰਦਾ ਹੈ ਤਾਂ ਉਸ ਗੈਸ ਲਈ ਮੁਕਾਬਲੇਬਾਜ਼ੀ ‘ਕਾਫੀ’ ਵਧ ਜਾਏਗੀ। ਜੇ ਰੂਸ ਯੂਰਪ ਨੂੰ ਅਤੇ ਵਿਸ਼ੇਸ਼ ਤੌਰ ’ਤੇ ਜਰਮਨੀ ਨੂੰ ਉੱਤਰੀ ਸਾਗਰ ’ਚ ਉਤਪਾਦਿਤ ਹੋਣ ਵਾਲੀ ਗੈਸ ਦੀ ਸਪਲਾਈ ਰੋਕ ਦਿੰਦਾ ਹੈ ਤਾਂ ਕੀਮਤਾਂ ’ਚ ਬਹੁਤ ਜ਼ਿਆਦਾ ਵਾਧਾ ਹੋਵੇਗਾ। ਦੂਜੀ ਗੱਲ ਇਹ ਹੈ ਕਿ ਜਦੋਂ ਯੂਰਪ ਨੂੰ ਗੈਸ ਦੀ ਰੂਸੀ ਸਪਲਾਈ ਬੰਦ ਕਰ ਦਿੱਤੀ ਜਾਏਗੀ ਤਾਂ ਉਸ ਗੈਸ ਲਈ ਮੁਕਾਬਲੇਬਾਜ਼ੀ ਬਹੁਤ ਵਧ ਜਾਏਗੀ।
ਇਹ ਵੀ ਪੜ੍ਹੋ : ਵਾਰੇਨ ਬਫੇਟ ਨੂੰ ਪਛਾੜਦੇ ਹੋਏ ਦੁਨੀਆ ਦੇ ਪੰਜਵੇਂ ਸਭ ਤੋਂ ਅਮੀਰ ਵਿਅਕਤੀ ਬਣੇ ਗੌਤਮ ਅਡਾਨੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।