ਕੋਰੋਨਾ ਆਫ਼ਤ ਦਰਮਿਆਨ ਕਈ ਦੇਸ਼ ਹੋਏ ਮਾਲਾਮਾਲ ਤੇ ਕਈਆਂ ਦੀ ਹਾਲਤ ਵਿਗੜੀ, ਜਾਣੋ ਵਜ੍ਹਾ
Saturday, Jul 31, 2021 - 05:17 PM (IST)
ਨਵੀਂ ਦਿੱਲੀ - ਦੁਨੀਆ ਭਰ ਦੇ ਦੇਸ਼ਾਂ ਦੀ ਅਰਥਵਿਵਸਥਾ ਨੂੰ ਕੋਵਿਡ-19 ਆਫ਼ਤ ਕਾਰਨ ਭਾਰੀ ਕੀਮਤ ਚੁਕਾਣੀ ਪੈ ਰਹੀ ਹੈ। ਊਰਜਾ, ਧਾਤ ਅਤੇ ਅਨਾਜ ਆਦਿ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋ ਗਿਆ ਹੈ। ਵੱਡੇ ਪੈਮਾਨੇ 'ਤੇ ਇਨ੍ਹਾਂ ਵਸਤੂਆਂ ਦਾ ਨਿਰਯਾਤ ਕਰਨ ਵਾਲੇ ਦੇਸ਼ਾਂ ਨੂੰ ਇਸ ਦਾ ਫ਼ਾਇਦਾ ਹੋ ਰਿਹਾ ਹੈ। ਦੂਜੇ ਪਾਸੇ ਉਨ੍ਹਾਂ ਦੇਸ਼ਾਂ ਦੀ ਪਰੇਸ਼ਾਨੀ ਵਧ ਗਈ ਹੈ ਜਿਹੜੇ ਇਨ੍ਹਾਂ ਵਸਤੂਆਂ ਦਾ ਆਯਾਤ ਕਰਦੇ ਹਨ।
ਇਸ ਸਾਲ ਹੁਣ ਤੱਕ ਕਮੋਡਿਟੀ ਦੇ ਭਾਅ 20 ਫ਼ੀਸਦੀ ਤੋਂ ਵੀ ਜ਼ਿਆਦਾ ਵਧੇ ਹਨ। ਕੱਚੇ ਤੇਲ ਵਿਚ ਕਰੀਬ 50 ਫ਼ੀਸਦੀ ਉਛਾਲ ਆਇਆ ਹੈ। ਸੰਯੁਕਤ ਰਾਸ਼ਟਰ ਦੇ ਆਂਕੜਿਆਂ ਮੁਤਾਬਕ ਬੀਤੇ 13 ਮਹੀਨਿਆਂ ਤੋਂ ਖਾਣ ਵਾਲੀਆਂ ਚੀਜ਼ਾਂ ਲਗਾਤਾਰ ਮਹਿੰਗੀਆਂ ਹੋ ਰਹੀਆਂ ਹਨ। ਭੋਜਨ ਪਦਾਰਥਾਂ ਦੀਆਂ ਕੀਮਤਾਂ 2011 ਤੋਂ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਹਨ। ਇਸ ਦੇ ਕਾਰਨ ਬਲੂਮਬਰਗ ਕਮੋਡਿਟੀ ਸਪਾਟ ਇੰਡੈਕਸ ਕਰੀਬ ਇਕ ਦਹਾਕੇ ਦੀ ਉਚਾਈ 'ਤੇ ਪਹੁੰਚ ਗਿਆ। ਇਸ ਨੇ ਲਗਾਤਾਰ ਚੌਥੇ ਮਹੀਨੇ ਵਾਧਾ ਦਰਜ ਕੀਤਾ। ਦੂਜੇ ਪਾਸੇ ਰੂਸ ਅਤੇ ਸਾਊਦੀ ਅਰਬ ਵਰਗੇ ਵੱਡੇ ਤੇਲ ਨਿਰਯਾਤਕ ਦੇਸ਼ਾਂ ਦੇ ਵਧੀਆਂ ਦਿਨ ਆ ਗਏ ਹਨ। ਇਸ ਦੇ ਉਲਟ ਭਾਰਤ ਵਰਗੇ ਦੇਸ਼ਾਂ ਦੇ ਆਯਾਤ ਬਿੱਲ ਵਧ ਗਏ ਹਨ। ਮਹਿੰਗਾਈ ਦੀ ਸਮੱਸਿਆ ਡੂੰਘੀ ਹੋ ਗਈ ਹੈ।
ਇਹ ਵੀ ਪੜ੍ਹੋ: Tatva Chintan ਇਸ ਸਾਲ ਸਭ ਤੋਂ ਚੜ੍ਹਣ ਵਾਲਾ ਸ਼ੇਅਰ ਬਣਿਆ, ਦਰਜ ਕੀਤਾ 113.32% ਵਾਧਾ
45 ਦੇਸ਼ਾਂ ਦੇ ਬਲੂਮਬਰਗ ਇਕਨਾਮਿਕਸ ਸਰਵੇਖਣ ਮੁਤਾਬਕ ਕਮੋਡਿਟੀ ਦੀ ਮਹਿੰਗਾਈ ਵਧਣ ਕਾਰਨ ਯੂ.ਏ.ਈ. ਸਭ ਤੋਂ ਵਧ ਫ਼ਾਇਦੇ ਵਿਚ ਹੈ। ਇਸ ਦੇ ਨਾਲ ਹੀ ਭਾਰਤ , ਜਾਪਾਨ ਅਤੇ ਪੱਛਮੀ ਯੂਰਪ ਦੇ ਜ਼ਿਆਦਾਤਰ ਦੇਸ਼ਾਂ ਦੀ ਪਰੇਸ਼ਾਨੀ ਵਧੀ ਹੈ ਕਿਉਂਕਿ ਉਨ੍ਹਾਂ ਨੂੰ ਕਮੋਡਿਟੀ ਦੇ ਆਯਾਤ 'ਤੇ ਜ਼ਿਆਦਾ ਖ਼ਰਚ ਕਰਨਾ ਪਵੇਗਾ। ਨੁਕਸਾਨ ਸਹਿਣ ਕਰਨ ਵਾਲੇ ਪੰਡ ਸਭ ਤੋਂ ਵੱਡੇ ਦੇਸ਼ ਏਸ਼ੀਆ ਤੋਂ ਹੀ ਹੋਣਗੇ। ਇਨ੍ਹਾਂ ਵਿਚ ਵਿਅਤਨਾਮ ਅਤੇ ਬਾਂਗਲਾ ਦੇਸ਼ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ: IPO ਨੂੰ ਲੈ ਕੇ ਇਸ ਸਾਲ ਟੁੱਟ ਸਕਦੇ ਹਨ ਰਿਕਾਰਡ, ਕੰਪਨੀਆਂ ਵਲੋਂ 1 ਲੱਖ ਕਰੋੜ ਰੁਪਏ ਜੁਟਾਉਣ ਦੀ ਸੰਭਾਵਨਾ
ਆਯਾਤਕਾਂ ਨੂੰ 41 ਲੱਖ ਕਰੋੜ ਦਾ ਝਟਕਾ
ਬਲੂਮਬਰਗ ਦੀ ਰਿਪੋਰਟ ਨੇ ਅਨੁਮਾਨ ਲਗਾਇਆ ਹੈ ਕਿ ਇਸ ਸਾਲ 550 ਅਰਬ ਡਾਲਰ(ਕਰੀਬ 40.93 ਲੱਖ ਕਰੋੜ ਰੁਪਏ) ਆਯਾਤਕ ਦੇਸ਼ਾਂ ਵਿਚੋਂ ਨਿਕਲ ਕੇ ਨਿਰਯਾਤਕ ਦੇਸ਼ਾਂ ਨੂੰ ਟਰਾਂਸਫਰ ਹੋਣਗੇ। ਇਸ ਦੇ ਮੁਕਾਬਲੇ ਪਿਛਲੇ ਸਾਲ ਕਮੋਡਿਟੀ ਆਯਾਤ ਕਰਨ ਵਾਲੇ ਦੇਸ਼ਾਂ ਤੋਂ ਨਿਰਯਾਤਕਾਂ ਨੂੰ 280 ਅਰਬ ਡਾਲਰ ਮਿਲੇ ਸਨ।
ਇਹ ਵੀ ਪੜ੍ਹੋ: ‘ਬਰਕਰਾਰ ਹੈ ਭਾਰਤੀਆਂ ਦਾ ਸੋਨੇ ਪ੍ਰਤੀ ਪਿਆਰ, ਅਪ੍ਰੈਲ-ਜੂਨ ਤਿਮਾਹੀ ’ਚ ਮੰਗ 19 ਫੀਸਦੀ ਵਧੀ ’
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।