ਆਰਥਿਕ ਵਾਧੇ ''ਚ ਨਰਮੀ ਅਸਥਾਈ, ਆਉਣ ਵਾਲੇ ਸਮੇਂ ''ਚ ਤੇਜ਼ ਹੋਵੇਗੀ ਵਾਧਾ ਦਰ: ਗਰਗ
Saturday, Jun 01, 2019 - 02:06 PM (IST)

ਨਵੀਂ ਦਿੱਲੀ—ਆਰਥਿਕ ਮਾਮਲਿਆਂ ਦੇ ਸਕੱਤਰ ਸੁਭਾਸ਼ ਚੰਦਰ ਗਰਗ ਨੇ ਕਿਹਾ ਕਿ ਮਾਰਚ 2019 ਨੂੰ ਖਤਮ ਵਿੱਤੀ ਸਾਲ ਦੀ ਚੌਥੀ ਤਿਮਾਹੀ 'ਚ ਦੇਸ਼ ਦੀ ਆਰਥਿਕ ਵਾਧਾ ਦਰ 'ਚ ਗਿਰਾਵਟ ਅਸਥਾਈ ਕਾਰਕਾਂ ਦੀ ਵਜ੍ਹਾ ਨਾਲ ਆਈ ਹੈ ਅਤੇ ਆਉਣ ਵਾਲੇ ਸਮੇਂ 'ਚ ਵਾਧਾ ਦਰ ਇਕ ਵਾਰ ਫਿਰ ਤੇਜ਼ ਹੋਵੇਗੀ।
ਗਰਗ ਨੇ ਕਿਹਾ ਕਿ ਵਿੱਤੀ ਸਾਲ 2018-19 ਦੀ ਚੌਥੀ ਤਿਮਾਹੀ 'ਚ ਨਰਮੀ ਐੱਨ.ਬੀ.ਸੀ.ਐੱਫ.ਸੀ. ਖੇਤਰ 'ਚ ਦਬਾਅ ਦੇ ਕਾਰਨ ਖਪਤ ਵਿੱਤੀ ਪੋਸ਼ਣ ਦੇ ਪ੍ਰਭਾਵਿਤ ਹੋਣ ਵਰਗੇ ਅਸਥਾਈ ਕਾਰਕਾਂ ਦਾ ਨਤੀਜਾ ਹੈ। ਚਾਲੂ ਵਿੱਤੀ ਸਾਲ 2019-20 ਦੀ ਪਹਿਲੀ ਤਿਮਾਹੀ 'ਚ ਵੀ ਆਰਥਿਕ ਵਾਧਾ ਦਰ ਮੁਕਾਬਲਾਤਨ ਘਟ ਰਹੇਗੀ ਅਤੇ ਦੂਜੀ ਤਿਮਾਹੀ 'ਚ ਇਸ 'ਚ ਤੇਜ਼ੀ ਆਵੇਗੀ।
ਵਿੱਤੀ ਸਕੱਤਰ ਦੀ ਜ਼ਿੰਮੇਵਾਰੀ ਸੰਭਾਵ ਰਹੇ ਗਰਗ ਨੇ ਕਿਹਾ ਕਿ ਨਿੱਜੀ ਨਿਵੇਸ਼ ਸਮੇਤ ਪੂੰਜੀ ਨਿਵੇਸ਼ 'ਚ ਤੇਜ਼ੀ ਆਉਣ ਦੀ ਉਮੀਦ ਹੈ। ਕੇਂਦਰੀ ਸੰਖਿਅਕੀ ਦਫਤਰ ਦੇ ਅੰਕੜਿਆਂ ਮੁਤਾਬਕ ਦੇਸ਼ ਦੀ ਆਰਥਿਕ ਵਾਧਾ ਦਰ 2018-19 ਦੀ ਜਨਵਰੀ-ਮਾਰਚ ਤਿਮਾਹੀ ਦੇ ਦੌਰਾਨ 5.8 ਫੀਸਦੀ ਰਹੀ ਜੋ ਪੰਜ ਸਾਲ ਦਾ ਘੱਟੋ-ਘੱਟ ਪੱਧਰ ਹੈ। ਅਰਥਵਿਵਸਥਾ ਦੀ ਵਾਧਾ ਦਰ 'ਚ ਨਰਮੀ ਦਾ ਮੁੱਖ ਕਾਰਨ ਖੇਤੀਬਾੜੀ ਖੇਤਰ ਦੇ ਨਾਲ-ਨਾਲ ਵਿਨਿਰਮਾਣ ਖੇਤਰ ਦਾ ਖਰਾਬ ਪ੍ਰਦਰਸ਼ਨ ਰਿਹਾ ਹੈ।