ਈ-ਵੇਅ ਬਿੱਲ ਪ੍ਰਣਾਲੀ ''ਚ ਬਦਲਾਅ
Wednesday, Apr 24, 2019 - 11:05 PM (IST)

ਨਵੀਂ ਦਿੱਲੀ— ਵਿੱਤ ਮੰਤਰਾਲਾ ਨੇ ਜੀ. ਐੱਸ. ਟੀ. ਦੀ ਚੋਰੀ ਰੋਕਣ ਲਈ ਈ-ਵੇਅ ਬਿੱਲ ਪ੍ਰਣਾਲੀ 'ਚ ਬਦਲਾਅ ਕੀਤੇ ਹਨ। ਇਨ੍ਹਾਂ ਬਦਲਾਵਾਂ 'ਚ ਈ-ਵੇਅ ਬਿਲ ਕੱਢਣ ਲਈ ਪਿਨ ਕੋਡ 'ਤੇ ਆਧਾਰਿਤ ਦੂਰੀ ਦੀ ਆਟੋਮੈਟਿਕਲੀ ਨੰਬਰ ਅਤੇ ਇਕ ਇਨਵਾਇਸ 'ਤੇ ਇਕ ਤੋਂ ਜਿਆਦਾ ਈ-ਵੇਅ ਬਿਲ ਕੱਢਣ ਦੀ ਪ੍ਰਕਿਰਿਆ ਨੂੰ ਰੋਕਣਾ ਸ਼ਾਮਲ ਹੈ। ਈ-ਵੇਅ ਬਿਲ ਕੱਢਣ 'ਚ ਖਾਮੀਆਂ ਸਾਹਮਣੇ ਆਉਣ ਮਗਰੋਂ ਵਿੱਤ ਵਿਭਾਗ ਨੇ ਟਰਾਂਸਪੋਰਟਰਾਂ ਅਤੇ ਕੰਪਨੀਆਂ ਵਲੋਂ ਈ-ਵੇਅ ਬਿਲ ਕੱਢਣ ਦੀ ਪ੍ਰਣਾਲੀ 'ਚ ਬਦਲਾਅ ਕਰਨ ਦਾ ਫੈਸਲਾ ਕੀਤਾ। ਈ-ਵੇਅ ਬਿੱਲ ਪੋਰਟਲ ਦੇ ਅਨੁਸਾਰ ਨਵੀਂ ਵਿਸਥਾਰਤ ਪ੍ਰਣਾਲੀ 'ਚ ਪਿਨ ਕੋਡ ਦੇ ਆਧਾਰ 'ਤੇ ਸਰੋਤ ਅਤੇ ਮੰਜਿਲ ਦੀ ਦੂਰੀ ਦੀ ਆਪਣੇ ਆਪ ਗਿਣਤੀ ਹੋਵੇਗੀ। ਯੂਜ਼ਰਜ਼ ਨੂੰ ਮਾਲ ਦੀ ਟ੍ਰਾਂਸਪੋਰਟ ਦੇ ਹਿਸਾਬ ਨਾਲ ਅਸਲੀ ਦੂਰੀ ਦਰਜ ਕਰਨ ਦੀ ਆਗਿਆ ਹੋਵੇਗੀ, ਪਰ ਇਹ ਆਟੋਮਾਟਿਕਲੀ ਕੱਢੀ ਗਈ ਦੂਰੀ ਤੋਂ 10 ਫ਼ੀਸਦੀ ਹੀ ਜਿਆਦਾ ਹੋ ਸਕਦੀ ਹੈ। ਇਸ ਤੋਂ ਇਲਾਵਾ ਸਰਕਾਰ ਨੇ ਇਕ ਇਨਵਾਇਸ 'ਤੇ ਇਕ ਤੋਂ ਜਿਆਦਾ ਬਿਲ ਕੱਢਣ ਦੀ ਆਗਿਆ ਨਾ ਦੇਣ ਦਾ ਫੈਸਲਾ ਕੀਤਾ ਹੈ।