GoFirst ਦੀਆਂ ਕਈ ਉਡਾਣਾਂ ਰੱਦ ਹੋਣ ਕਾਰਨ ਕਈ ਰੂਟਸ ''ਤੇ ਕਿਰਾਇਆ 5 ਗੁਣਾ ਵਧਿਆ

05/30/2023 3:02:01 PM

ਨਵੀਂ ਦਿੱਲੀ - ਬਜਟ ਏਅਰਲਾਈਨ ਕੰਪਨੀ ਗੋ-ਫਸਟ ਦੇ ਆਪ੍ਰੇਸ਼ਨ ਦੇ ਬੰਦ ਹੋਣ ਦਾ ਅਸਰ ਦਿਖਾਈ ਦੇਣ ਲੱਗਾ ਹੈ। ਕਈ ਰੂਟਾਂ 'ਤੇ ਹਵਾਈ ਕਿਰਾਇਆ 5 ਗੁਣਾ ਤੱਕ ਵਧ ਗਿਆ ਹੈ। ਉਦਾਹਰਨ ਲਈ, ਦਿੱਲੀ-ਅਹਿਮਦਾਬਾਦ ਰੂਟ 'ਤੇ ਕਿਰਾਇਆ 16,500 ਰੁਪਏ ਨੂੰ ਪਾਰ ਕਰ ਗਿਆ ਹੈ, ਜਦੋਂ ਕਿ GoFirst ਇਸ ਰੂਟ 'ਤੇ ਸਿਰਫ 3,000 ਰੁਪਏ ਚਾਰਜ ਕਰਦੀ ਸੀ। 

ਜ਼ਿਕਰਯੋਗ ਹੈ ਕਿ GoFirst 27 ਘਰੇਲੂ ਅਤੇ 7 ਅੰਤਰਰਾਸ਼ਟਰੀ ਰੂਟਾਂ 'ਤੇ ਪ੍ਰਤੀ ਹਫਤੇ ਲਗਭਗ 200 ਉਡਾਣਾਂ ਦਾ ਸੰਚਾਲਨ ਕਰਦੀ ਸੀ। ਪਰ ਏਅਰ ਇੰਡੀਆ, ਇੰਡੀਗੋ ਅਤੇ ਸਪਾਈਸ ਜੈੱਟ ਵਰਗੀਆਂ ਏਅਰਲਾਈਨਾਂ ਨੇ ਸਿਰਫ਼ 68 ਨਵੀਆਂ ਉਡਾਣਾਂ ਸ਼ੁਰੂ ਕੀਤੀਆਂ ਹਨ। ਟਰੈਵਲ ਪੋਰਟਲ ixigo ਦੇ ਅਨੁਸਾਰ, ਦਿੱਲੀ - ਅਹਿਮਦਾਬਾਦ ਰੂਟ 'ਤੇ ਕਿਰਾਇਆ ਲਗਭਗ 400 ਫ਼ੀਸਦੀ ਵਧ ਕੇ 16585 ਰੁਪਏ ਹੋ ਗਿਆ ਹੈ। ਦਿੱਲੀ-ਪੂਣੇ ਰੂਟ 'ਤੇ ਵੀ ਕਿਰਾਇਆ 3 ਗੁਣਾ ਵਧ ਕੇ 15,093  ਰੁਪਏ ਹੋ ਗਿਆ ਹੈ।

ਇਹ ਵੀ ਪੜ੍ਹੋ :  Dubai 'ਚ ਮੋਟਾ ਨਿਵੇਸ਼ ਕਰ ਰਹੇ ਭਾਰਤੀ ਨਿਵੇਸ਼ਕ, ਲਗਾਤਾਰ ਦੂਜੇ ਸਾਲ ਹਾਸਲ ਕੀਤਾ ਇਹ ਮੁਕਾਮ

ਗਰਮੀਆਂ ਦੀਆਂ ਛੁੱਟੀਆਂ ਕਾਰਨ ਵਧੀ ਮੰਗ

ਮਈ-ਜੂਨ ਦਾ ਮਹੀਨਾ ਗਰਮੀਆਂ ਦੀਆਂ ਛੁੱਟੀਆਂ ਕਾਰਨ ਏਅਰਲਾਈਨਾਂ ਲਈ ਸਭ ਤੋਂ ਵਿਅਸਤ ਸੀਜ਼ਨ ਹੁੰਦਾ ਹੈ। ਇਸ ਦੌਰਾਨ ਸਕੂਲਾਂ-ਕਾਲਜਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਹੁੰਦੀਆ ਹਨ। ਲੋਕ ਘੁੰਮਣ ਲਈ ਆਪਣੇ ਘਰਾਂ ਨੂੰ ਨਿਕਲਦੇ ਹਨ। ਅਜਿਹੇ 'ਚ ਕਈ ਰੂਟਾਂ 'ਤੇ ਕਿਰਾਏ ਵਧਣ ਨਾਲ ਯਾਤਰੀਆਂ ਦਾ ਬਜਟ ਵਿਗੜ ਗਿਆ ਹੈ। ਜਿਨ੍ਹਾਂ ਲੋਕਾਂ ਨੇ ਗੋ-ਫਸਟ ਰਾਹੀਂ ਐਡਵਾਂਸ ਬੁਕਿੰਗ ਕਰਵਾਈ ਹੈ, ਉਨ੍ਹਾਂ ਨੂੰ ਯਾਤਰਾ ਰੱਦ ਕਰਨ ਜਾਂ ਰੇਲ ਜਾਂ ਹੋਰ ਸਾਧਨਾਂ ਰਾਹੀਂ ਯਾਤਰਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਫਿਰ ਵਧਣਗੇ ਆਂਡਿਆਂ ਦੇ ਭਾਅ, ਪੰਜਾਬ-ਹਰਿਆਣਾ ਦੇ ਪੋਲਟਰੀ ਉਦਯੋਗ ਦੀ ਵਧੀ ਮੁਸ਼ਕਲ

ਹਵਾਬਾਜ਼ੀ ਮੰਤਰਾਲਾ ਵਧਦੇ ਕਿਰਾਏ ਨੂੰ ਲੈ ਕੇ ਚਿੰਤਾ 'ਚ

ਹਵਾਬਾਜ਼ੀ ਮੰਤਰਾਲਾ ਵਧਦੇ ਕਿਰਾਏ ਨੂੰ ਲੈ ਕੇ ਚਿੰਤਤ ਹੈ। ਇੱਕ ਅਧਿਕਾਰੀ ਦੇ ਅਨੁਸਾਰ, ਮੰਤਰਾਲਾ GoFirst ਦੇ ਉਡਾਣ ਬੰਦ ਹੋਣ ਤੋਂ ਬਾਅਦ ਕੁਝ ਰੂਟਾਂ 'ਤੇ ਕਿਰਾਏ ਵਿੱਚ ਵਾਧੇ 'ਤੇ ਨਜ਼ਰ ਰੱਖ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਸਰਕਾਰ ਦੀ ਫਿਲਹਾਲ ਕਿਸੇ ਵੀ ਰੂਟ 'ਤੇ ਕਿਰਾਏ ਨੂੰ ਕੰਟਰੋਲ ਕਰਨ ਦੀ ਕੋਈ ਯੋਜਨਾ ਨਹੀਂ ਹੈ। ਸਰਕਾਰ ਨੇ GoFirst ਤੋਂ ਜਲਦ ਉਡਾਣਾਂ ਬਹਾਲ ਕਰਨ ਦੀ ਯੋਜਨਾ ਬਾਰੇ ਜਾਣਕਾਰੀ ਮੰਗੀ ਹੈ।

ਇਹ ਵੀ ਪੜ੍ਹੋ : ਸਰਕਾਰ ਨੇ ਛੋਟੀਆਂ ਸਕੀਮਾਂ 'ਚ ਨਿਵੇਸ਼ ਕਰਨ ਦੇ ਬਦਲੇ ਨਿਯਮ, ਤਿੰਨ ਸ਼੍ਰੇਣੀਆਂ 'ਚ ਵੰਡੇ ਨਿਵੇਸ਼ਕ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News