ਦੁਬਈ ਦੀ ਪਹਿਲੀ ਕ੍ਰਿਪਟੋਕਰੰਸੀ Dubai Coin ਲਾਂਚ, ਇਕ ਦਿਨ ਵਿਚ ਦਿੱਤਾ 1000% ਰਿਟਰਨ

Friday, May 28, 2021 - 08:09 PM (IST)

ਨਵੀਂ ਦਿੱਲੀ - ਕ੍ਰਿਪਟੋਕਰੰਸੀ ਦੀ ਦੁਨੀਆ ਵਿਚ ਇਕ ਹੋਰ ਵੱਡਾ ਧਮਾਕਾ ਹੋਇਆ ਹੈ। ਦੁਬਈ ਨੇ ਆਪਣੀ ਪਹਿਲੀ ਕ੍ਰਿਪਟੋ ਕਰੰਸੀ (ਦੁਬਈ ਕੁਆਇਨ ਭਾਵ ਡੀ.ਬੀ.ਆਈ.ਐਕਸ.) ਲਾਂਚ ਕੀਤੀ ਹੈ। ਕ੍ਰਿਪਟੋ.ਕਾੱਮ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੁਬਈ ਕੁਆਇਨ ਦੀ ਕੀਮਤ ਵਿਚ 1000 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ। 27 ਮਈ ਨੂੰ ਸ਼ਾਮ 4 ਵਜੇ ਦੁਬਈ ਕੁਆਇਨ 1.13 ਡਾਲਰ 'ਤੇ ਕਾਰੋਬਾਰ ਕਰ ਰਿਹਾ ਸੀ, ਜੋ ਕਿ ਆਪਣੀ ਅਸਲ ਕੀਮਤ 0.17 ਪ੍ਰਤੀਸ਼ਤ ਤੋਂ ਵੀ ਬਹੁਤ ਉੱਪਰ ਹੈ। ਇਹ ਮੁਦਰਾ ਚੋਣਵੇਂ ਐਕਸਚੇਂਜ 'ਤੇ ਵਪਾਰ ਕਰ ਰਹੀ ਹੈ ਅਤੇ ਜਨਤਕ ਬਲਾਕਚੈਨ 'ਤੇ ਅਧਾਰਤ ਹੈ ਭਾਵ ਲੋਕ ਖ਼ੁਦ ਆਪਣੀ DBIX ਜੇਨਰੇਟ ਕਰ ਸਕਦੇ ਹਨ।

ਇਸ ਕੁਆਇਨ ਨੂੰ ਯੂ.ਏ.ਈ. ਦੀ ਕੰਪਨੀ ਅਰੇਬਿਅਨ ਚੇਨ ਟੈਕਨੋਲੋਜੀ ਦੁਆਰਾ ਲਾਂਚ ਕੀਤਾ ਗਿਆ ਹੈ ਜਿਸ ਨੂੰ ਦੁਬਈ ਦੀ ਆਧਿਕਾਰਿਕ ਕ੍ਰਿਪਟੋ ਕਰੰਸੀ ਕਿਹਾ ਜਾ ਰਿਹਾ ਹੈ। ਹਾਲਾਂਕਿ ਦੁਬਈ ਇਲੈਕਟ੍ਰਾਨਿਕ ਸੁਰੱਖਿਆ ਕੇਂਦਰ (Dubai Electronic Security Centre) ਦਾ ਕਹਿਣਾ ਹੈ ਕਿ ਇਸ ਸਿੱਕੇ ਨੂੰ ਕਿਸੇ ਵੀ ਸਰਕਾਰੀ ਏਜੰਸੀ ਨੇ ਮਨਜ਼ੂਰੀ ਨਹੀਂ ਦਿੱਤੀ ਹੈ ਅਤੇ ਇਸ ਨੂੰ ਪ੍ਰਮੋਟ ਕਰਨ ਵਾਲੀ ਵੈਬਸਾਈਟ ਕੋਲ ਲਾਇਸੈਂਸ ਨਹੀਂ ਹੈ। ਇਹ ਇੱਕ ਫਿਸ਼ਿੰਗ ਮੁਹਿੰਮ ਹੈ ਜਿਸਦਾ ਉਦੇਸ਼ ਲੋਕਾਂ ਦੀ ਨਿੱਜੀ ਜਾਣਕਾਰੀ ਚੋਰੀ ਕਰਨਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : Amazon 'ਚ ਆਪਣੇ ਅਹੁਦੇ ਨੂੰ ਲੈ ਕੇ ਜੈਫ ਬੇਜੋਸ ਦਾ ਵੱਡਾ ਐਲਾਨ, ਦੱਸਿਆ ਕੌਣ ਹੋਵੇਗਾ ਅਗਲਾ CEO

ਕੰਪਨੀ ਦਾ ਦਾਅਵਾ

ਇਸ ਤੋਂ ਪਹਿਲਾਂ ਅਰਬਨਚੇਨ ਟੈਕਨੋਲੋਜੀ(Arabianchain Technology) ਨੇ ਇੱਕ ਪ੍ਰੈਸ ਬਿਆਨ ਵਿਚ ਕਿਹਾ ਸੀ ਕਿ ਦੁਬਈ ਕੁਆਇਨ ਜਲਦੀ ਹੀ ਰਵਾਇਤੀ ਮੁਦਰਾ ਦੀ ਬਜਾਏ ਚੀਜ਼ਾਂ ਅਤੇ ਸੇਵਾਵਾਂ ਲਈ ਭੁਗਤਾਨ ਕਰਨ ਲਈ ਵਰਤਿਆ ਜਾਵੇਗਾ। ਨਵੀਂ ਡਿਜੀਟਲ ਕਰੰਸੀ ਦੇ ਸਰਕੂਲੇਸ਼ਨ 'ਤੇ ਦੁਬਈ ਸ਼ਹਿਰ ਅਤੇ ਅਧਿਕਾਰਤ ਬ੍ਰੋਕਰਾਂ ਦੁਆਰਾ ਨਿਯੰਤਰਿਤ ਕੀਤਾ ਜਾਵੇਗਾ। ਯੂ.ਏ.ਈ. ਕ੍ਰਿਪਟੂ ਨਿਵੇਸ਼ਕਾਂ ਲਈ ਸੁਰੱਖਿਅਤ ਮੰਨਿਆ ਜਾਂਦਾ ਹੈ। ਭਾਰਤ ਦੇ ਕੋਵਿਡ -19 ਰਾਹਤ ਫੰਡ ਇੰਡੀਆ ਕੋਵਿਡ ਰਿਲੀਫ ਫੰਡ(India Covid Relief Fund) ਨੇ ਹਾਲ ਹੀ ਵਿੱਚ ਦੁਬਈ ਵਿੱਚ ਇੱਕ ਸੰਸਥਾ ਸਥਾਪਤ ਕੀਤੀ ਹੈ। ਇਸਦਾ ਉਦੇਸ਼ ਕ੍ਰੈਪਟੋ ਦਾਨ ਨੂੰ ਫਿਏਟ ਮੁਦਰਾਵਾਂ ਵਿਚ ਬਦਲਣਾ ਹੈ।

ਇਹ ਵੀ ਪੜ੍ਹੋ : ਗਰਮੀਆਂ 'ਚ ਫਰਿੱਜ-ਵਾਸ਼ਿੰਗ ਮਸ਼ੀਨ ਦੇ ਭਾਅ ਵਧਾਉਣਗੇ 'ਪਾਰਾ', ਇੰਨੀਆਂ ਵਧ ਸਕਦੀਆਂ ਨੇ ਕੀਮਤਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News