ਡਾ. ਰੈਡੀਜ਼ ਲੈਬ ਨੂੰ ਤੀਜੀ ਤਿਮਾਹੀ ''ਚ 570 ਕਰੋੜ ਰੁਪਏ ਦਾ ਘਾਟਾ

01/27/2020 4:55:53 PM

ਨਵੀਂ ਦਿੱਲੀ — ਡਾ. ਰੈਡੀਜ਼ ਲੈਬਾਰਟਰੀਜ਼ ਨੂੰ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ਵਿਚ 569.7 ਕਰੋੜ ਰੁਪਏ ਦਾ ਏਕੀਕ੍ਰਿਤ ਘਾਟਾ ਹੋਇਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ 2018-19 ਦੀ ਅਕਤੂਬਰ-ਦਸੰਬਰ ਤਿਮਾਹੀ 'ਚ ਕੰਪਨੀ ਨੂੰ 485.2 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ। ਸਟਾਕ ਮਾਰਕੀਟ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਸਮੀਖਿਆ ਅਧੀਨ ਮਿਆਦ ਦੌਰਾਨ ਕੰਪਨੀ ਦੀ ਏਕੀਕ੍ਰਿਤ ਆਮਦਨ 4,383.8 ਕਰੋੜ ਰੁਪਏ ਰਹੀ ਜਿਹੜੀ ਕਿ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ ਇਹ 3,850 ਕਰੋੜ ਰੁਪਏ ਸੀ। ਕੰਪਨੀ ਦੇ ਸਹਿ-ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਜੀ.ਵੀ. ਪ੍ਰਸਾਦ ਨੇ ਇਕ ਬਿਆਨ 'ਚ ਕਿਹਾ ਕਿ ਟੈਕਸ ਅਦਾ ਕਰਨ ਤੋਂ ਪਹਿਲਾਂ ਸਾਡੇ ਸਾਰੇ ਕਾਰੋਬਾਰਾਂ ਦੀ ਕਾਰਗੁਜ਼ਾਰੀ ਚੰਗੀ ਰਹੀ। ਕੰਪਨੀ ਦਾ ਮੁਨਾਫਾ ਕੁਝ ਉਤਪਾਦਾਂ 'ਤੇ ਮੁਆਵਜ਼ਾ ਦੇਣ ਕਾਰਨ ਪ੍ਰਭਾਵਤ ਹੋਇਆ ਹੈ। ਅਸੀਂ ਆਪਣੀ ਕਾਰਜਸ਼ੀਲ ਕੁਸ਼ਲਤਾ ਨੂੰ ਬਿਹਤਰ ਬਣਾਉਣ 'ਤੇ ਧਿਆਨ ਲਗਾਉਂਦੇ ਰਹਾਂਗੇ।


Related News