ਟਿਕਟਾਕ ਤੋਂ ਬਾਅਦ ਚੀਨੀ ਕੰਪਨੀ ਅਲੀਬਾਬਾ ਨੂੰ ਵੀ ਬੈਨ ਕਰਨ ''ਤੇ ਡੋਨਾਲਡ ਟਰੰਪ ਕਰ ਰਹੇ ਵਿਚਾਰ
Sunday, Aug 16, 2020 - 05:48 PM (IST)

ਨਿਊਯਾਰਕ — ਅਮਰੀਕਾ ਅਤੇ ਚੀਨ ਦੀ ਤਕਰਾਰ ਵੱਧਦੀ ਜਾ ਰਹੀ ਹੈ। ਛੋਟਾ ਵੀਡੀਓ ਐਪ ਟਿਕਟਾਕ ਨੂੰ ਅਮਰੀਕਾ 'ਚ ਬੈਨ ਕਰਨ ਦੇ ਬਾਅਦ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਚੀਨੀ ਦਿੱਗਜ ਕੰਪਨੀ ਅਲੀਬਾਬਾ ਨੂੰ ਬੈਨ ਕਰਨ ਦੀ ਤਿਆਰੀ ਕਰ ਰਹੇ ਹਨ। ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਉਹ ਹੁਣ ਵਿਚਾਰ ਕਰ ਰਹੇ ਹਨ ਕਿ ਕੀ ਅਲੀਬਾਬਾ 'ਤੇ ਅਮਰੀਕਾ ਵਿਚ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।
ਇੱਕ ਪ੍ਰੈਸ ਕਾਨਫਰੰਸ ਵਿਚ ਜਦੋਂ ਰਾਸ਼ਟਰਪਤੀ ਟਰੰਪ ਨੂੰ ਪੁੱਛਿਆ ਗਿਆ ਕਿ ਕੀ ਉਹ ਹੋਰ ਚੀਨੀ ਕੰਪਨੀਆਂ ਜਿਵੇਂ ਕਿ ਅਲੀਬਾਬਾ 'ਤੇ ਪਾਬੰਦੀ ਲਗਾਉਣ 'ਤੇ ਵਿਚਾਰ ਕਰ ਰਹੇ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਹਾਂ ਇਸ 'ਤੇ ਵਿਚਾਰ ਕਰ ਰਹੇ ਹਨ।
ਦੱਸ ਦੇਈਏ ਕਿ ਅਮਰੀਕਾ ਅਤੇ ਚੀਨ ਵਿਚਾਲੇ ਚੱਲ ਰਹੇ ਟਕਰਾਅ ਵਿਚਕਾਰ, ਯੂਐਸ ਨੇ ਟਿਕਟਾਕ ਚਲਾਉਣ ਵਾਲੀ ਕੰਪਨੀ ਬਾਈਟਡਾਂਸ ਨੂੰ 90 ਦਿਨਾਂ ਦੇ ਅੰਦਰ-ਅੰਦਰ ਅਮਰੀਕਾ ਤੋਂ ਆਪਣਾ ਕੰਮਕਾਜ ਸਮੇਟਣ ਲਈ ਕਿਹਾ ਹੈ।
ਇਹ ਵੀ ਪੜ੍ਹੋ- ਰੇਲਵੇ ਇਨ੍ਹਾਂ ਰੂਟਸ 'ਤੇ ਚਲਾਵੇਗਾ ਗਣਪਤੀ ਸਪੈਸ਼ਲ ਟ੍ਰੇਨ, ਜਾਣੋ ਕਦੋਂ ਸ਼ੁਰੂ ਹੋਵੇਗੀ ਟਿਕਟ ਦੀ ਬੁਕਿੰਗ
ਹੁਣ ਅਲੀਬਾਬਾ 'ਤੇ ਪਾਬੰਦੀ ਦੀ ਤਿਆਰੀ ਇਸ ਸੂਚੀ ਵਿਚ ਦੂਜੇ ਨੰਬਰ 'ਤੇ ਹਨ। ਇਨ੍ਹਾਂ ਪਾਬੰਦੀਆਂ ਦੇ ਪਿੱਛੇ ਅਮਰੀਕਾ ਦਲੀਲ ਦੇ ਰਿਹਾ ਹੈ ਕਿ ਉਹ ਆਪਣੇ ਨਾਗਰਿਕਾਂ ਦੇ ਨਿੱਜੀ ਅੰਕੜਿਆਂ ਬਾਰੇ ਚਿੰਤਤ ਹੈ, ਜਿਸ ਨੂੰ ਚੀਨੀ ਕੰਪਨੀਆਂ ਦੇਖ ਰਹੀਆਂ ਹਨ। ਚੀਨ 'ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਹ ਇਸ ਵਿਸ਼ਾਲ ਡੇਟਾ ਨੂੰ ਗੈਰ-ਵਪਾਰਕ ਵਰਤੋਂ ਲਈ ਇਸਤੇਮਾਲ ਕਰ ਰਿਹਾ ਹੈ। ਇਹ ਮੁੱਦਾ ਅਮਰੀਕਾ ਅਤੇ ਚੀਨ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਬਦਲਿਆ ਬਾਜ਼ਾਰ 'ਚ ਨਿਵੇਸ਼ ਦਾ ਰੁਖ਼, ਅਰਬਪਤੀ ਵਾਰਨ ਬਫੇ ਨੇ ਕੰਪਨੀਆਂ 'ਚ ਘਟਾਈ ਆਪਣੀ ਹਿੱਸੇਦਾਰੀ
ਤੁਹਾਨੂੰ ਦੱਸ ਦੇਈਏ ਕਿ ਟਰੰਪ ਨੇ ਆਪਣੇ ਕਾਰਜਕਾਲ ਦੌਰਾਨ ਅਮਰੀਕਾ-ਚੀਨ ਕਾਰੋਬਾਰੀ ਸੰਬੰਧਾਂ ਕਈ ਵਿਚ ਬੁਨਿਆਦੀ ਤਬਦੀਲੀਆਂ ਕੀਤੀਆਂ ਹਨ। ਅਮਰੀਕਾ ਵਿਚ ਨਵੰਬਰ ਵਿਚ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਇਸ ਕਾਰਨ ਘਰੇਲੂ ਰਾਜਨੀਤੀ ਗਰਮ ਹੈ। ਅਮਰੀਕਾ ਦੇ ਨਾਲ ਚੀਨ ਦੇ ਵਪਾਰਕ ਅਤੇ ਰਣਨੀਤਕ ਸੰਬੰਧ ਕਿਵੇਂ ਹੋਣ ਇਸ ਬਾਰੇ ਅਮਰੀਕੀ ਸਮਾਜ ਵਿੱਚ ਨਿਰੰਤਰ ਬਹਿਸ ਜਾਰੀ ਹੈ।
ਇਹ ਵੀ ਪੜ੍ਹੋ- ਸੋਨੇ ਦੇ ਗਹਿਣਿਆਂ 'ਤੇ ਲੈਣਾ ਚਾਹੁੰਦੇ ਹੋ 90% ਲੋਨ, ਤਾਂ ਪੂਰੀ ਕਰਨੀ ਹੋਵੇਗੀ ਇਹ ਸ਼ਰਤ