ਮਹਿੰਗਾਈ ’ਤੇ ਕਾਬੂ ਪਾਉਣ ਲਈ ‘ਵਾਧੇ ਦਾ ਅਸਹਿਣਯੋਗ ਬਲੀਦਾਨ’ ਨਾ ਹੋਵੇ : MPC ਮੈਂਬਰ

Sunday, Jun 26, 2022 - 10:17 PM (IST)

ਮਹਿੰਗਾਈ ’ਤੇ ਕਾਬੂ ਪਾਉਣ ਲਈ ‘ਵਾਧੇ ਦਾ ਅਸਹਿਣਯੋਗ ਬਲੀਦਾਨ’ ਨਾ ਹੋਵੇ : MPC ਮੈਂਬਰ

ਨਵੀਂ ਦਿੱਲੀ (ਭਾਸ਼ਾ)-ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਕਰੰਸੀ ਨੀਤੀ ਕਮੇਟੀ (ਐੱਮ. ਪੀ. ਸੀ.) ਦੇ ਮੈਂਬਰ ਜਯੰਤ ਵਰਮਾ ਦਾ ਮੰਨਣਾ ਹੈ ਕਿ ਮਹਿੰਗਾਈ ’ਤੇ ਅਚਾਨਕ ਕਾਬੂ ਪਾਉਣ ਲਈ ਵਾਧੇ ਦਾ ਅਸਹਿਣਯੋਗ ਬਲੀਦਾਨ ਨਹੀਂ ਕੀਤਾ ਜਾਣਾ ਚਾਹੀਦਾ।ਉਨ੍ਹਾਂ ਕਿਹਾ ਕਿ ਭਾਰਤੀ ਅਰਥਵਿਵਸਥਾ ‘ਕੋਵਿਡ-19’ ਮਹਾਮਾਰੀ ਦੇ ਪ੍ਰਕੋਪ ਤੋਂ ਮੁਸ਼ਕਿਲ ਨਾਲ ਉੱਭਰ ਸਕੀ ਹੈ ਅਤੇ ਇਹ ਯਕੀਨੀ ਕੀਤਾ ਜਾਣਾ ਚਾਹੀਦਾ ਕਿ ਮਹਿੰਗਾਈ ’ਤੇ ‘ਅਚਾਨਕ’ ਕਾਬੂ ਪਾਉਣ ਦੀ ਕੋਸ਼ਿਸ਼ ’ਚ ‘ਵਾਧੇ ਦਾ ਅਸਹਿਣਯੋਗ ਬਲੀਦਾਨ’ ਨਾ ਹੋਵੇ।ਦੇਸ਼ ਦੀ ਅਰਥਵਿਵਸਥਾ ਲਈ ਸੁਚੇਤ ਆਸ਼ਾਵਾਦੀ ਦ੍ਰਿਸ਼ਟੀਕੋਣ ਨਾਲ ਵਰਮਾ ਨੇ ਕਿਹਾ ਕਿ ਵਿੱਤੀ ਸਾਲ 2022-23 ਅਤੇ 2023-24 ਲਈ ਵਾਧੇ ਦੀਆਂ ਸੰਭਾਵਨਾਵਾਂ ‘ਤਰਕਸੰਗਤ’ ਹਨ ਭਾਵੇਂ ਹੀ ਭੂ-ਸਿਆਸੀ ਤਣਾਅ ਅਤੇ ਜਿਣਸ ਦੀਆਂ ਉੱਚੀਆਂ ਕੀਮਤਾਂ ਲੰਬੇ ਸਮੇਂ ਤਕ ਬਣੀਆਂ ਰਹੀਆਂ। ਵਧਦੀ ਮਹਿੰਗਾਈ ਦੇ ਦਬਾਅ ’ਚ ਕਰੰਸੀ ਨੀਤੀ ਤੈਅ ਕਰਨ ਵਾਲੀ ਐੱਮ. ਪੀ. ਸੀ. ਨੇ ਸਖਤ ਰੁਖ ਅਪਣਾਇਆ ਹੈ ਅਤੇ ਪ੍ਰਧਾਨ ਉਧਾਰੀ ਦਰ ਰੇਪੋ 2 ਵਾਰ ’ਚ ਕੁਲ 0.90 ਫੀਸਦੀ ਦੇ ਵਾਧੇ ਨਾਲ 2 ਸਾਲ ਦੇ ਉੱਚ ਪੱਧਰ 4.90 ਫੀਸਦੀ ’ਤੇ ਪਹੁੰਚ ਗਈ ਹੈ।

ਇਹ ਵੀ ਪੜ੍ਹੋ :ਪਾਕਿ ਤੋਂ ਲਿਆਂਦੀ ਹੈਰੋਇਨ, ਪਿਸਤੌਲ, ਮੈਗਜ਼ੀਨ, ਕਾਰਤੂਸ ਤੇ ਡਰੱਗ ਮਨੀ ਸਣੇ 3 ਗ੍ਰਿਫਤਾਰ

ਆਰ. ਬੀ. ਆਈ. ਨੇ ਪ੍ਰਚੂਨ ਮਹਿੰਗਾਈ ਨੂੰ 2 ਫੀਸਦੀ ਤੋਂ 6 ਫੀਸਦੀ ਵਿਚ ਰੱਖਣ ਦਾ ਟੀਚਾ ਤੈਅ ਕੀਤਾ ਹੈ। 6 ਮੈਂਬਰੀ ਐੱਮ. ਪੀ. ਸੀ. ਇਸ ਟੀਚੇ ਨੂੰ ਧਿਆਨ ’ਚ ਰੱਖਦੇ ਹੋਏ ਨੀਤੀਗਤ ਦਰਾਂ ’ਤੇ ਫੈਸਲਾ ਕਰਦੀ ਹੈ। ਐੱਮ. ਪੀ. ਸੀ. ’ਚ ਬਾਹਰੀ ਮੈਂਬਰ ਦੇ ਤੌਰ ’ਤੇ ਸ਼ਾਮਲ ਵਰਮਾ ਨੇ ਕਿਹਾ ਕਿ ਕੋਵਿਡ ਮਹਾਮਾਰੀ ਕਰੰਸੀ ਪ੍ਰਣਾਲੀ ਲਈ ਹੁਣ ਤਕ ਦੀ ਸਭ ਤੋਂ ਵੱਡੀ ਪ੍ਰੀਖਿਆ ਸੀ। ਉਨ੍ਹਾਂ ਕਿਹਾ,‘‘ਭਾਰਤੀ ਅਰਥਵਿਵਸਥਾ ਮੁਸ਼ਕਿਲ ਨਾਲ ਮਹਾਮਾਰੀ ਤੋਂ ਉਭਰ ਸਕੀ ਹੈ ਅਤੇ ਸਾਨੂੰ ਇਸ ਗੱਲ ਤੋਂ ਸਾਵਧਾਨ ਰਹਿਣਾ ਹੋਵੇਗਾ ਕਿ ਮਹਿੰਗਾਈ ’ਤੇ ਅਚਾਨਕ ਕਾਬੂ ਪਾਉਣ ਦੀ ਕੋਸ਼ਿਸ਼ ’ਚ ਵਾਧੇ ਦਾ ਅਸਹਿਣਯੋਗ ਬਲੀਦਾਨ ਨਾ ਹੋਵੇ।’’ ਆਈ. ਆਈ. ਐੱਮ. ਅਹਿਮਦਾਬਾਦ ’ਚ ਵਿੱਤ ਅਤੇ ਮੁਲਾਂਕਣ ਦੇ ਪ੍ਰੋਫੈਸਰ ਵਰਮਾ ਨੇ ਕਿਹਾ ਕਿ ਉਹ ਇਸ ਸਮੇਂ ਮਹਿੰਗਾਈ ਦੇ ਜੋਖਮਾਂ ਨੂੰ ਸੰਤੁਲਿਤ ਮੰਨਦੇ ਹਨ। ਉਨ੍ਹਾਂ ਕਿਹਾ,‘‘ਵਿੱਤੀ ਸਥਿਤੀਆਂ ਵਿਸ਼ਵ ਪੱਧਰ ’ਤੇ ਅਤੇ ਘਰੇਲੂ ਪੱਧਰ ’ਤੇ ਸਖਤ ਹੋ ਗਈਆਂ ਹਨ ਅਤੇ ਇਸ ਨਾਲ ਮੰਗ-ਪੱਖ ਦੇ ਦਬਾਅ ਉਭਰ ਰਹੇ ਹਨ।’’

ਇਹ ਵੀ ਪੜ੍ਹੋ : ਐਸਿਕਸ ਨੂੰ ਆਨਲਾਈਨ ਵਿਕਰੀ 50 ਫੀਸਦੀ ਤੱਕ ਪਹੁੰਚਣ ਦੀ ਉਮੀਦ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News