ਘਰੇਲੂ ਏਅਰਲਾਈਨਜ਼ ਨੂੰ ਵਿਦੇਸ਼ੀ ਉਡਾਣਾਂ ਲਈ ATF ''ਤੇ ਨਹੀਂ ਦੇਣੀ ਪਵੇਗੀ ਐਕਸਾਈਜ਼ ਡਿਊਟੀ

Friday, Jul 08, 2022 - 05:46 PM (IST)

ਘਰੇਲੂ ਏਅਰਲਾਈਨਜ਼ ਨੂੰ ਵਿਦੇਸ਼ੀ ਉਡਾਣਾਂ ਲਈ ATF ''ਤੇ ਨਹੀਂ ਦੇਣੀ ਪਵੇਗੀ ਐਕਸਾਈਜ਼ ਡਿਊਟੀ

ਨਵੀਂ ਦਿੱਲੀ — ਵਿੱਤ ਮੰਤਰਾਲੇ ਨੇ ਅੰਤਰਰਾਸ਼ਟਰੀ ਉਡਾਣਾਂ ਚਲਾਉਣ ਵਾਲੀਆਂ ਘਰੇਲੂ ਏਅਰਲਾਈਨਾਂ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਤੋਂ ਏਅਰਕ੍ਰਾਫਟ ਫਿਊਲ (ਏ.ਟੀ.ਐੱਫ.) ਦੀ ਖਰੀਦ 'ਤੇ 11 ਫੀਸਦੀ ਬੇਸਿਕ ਐਕਸਾਈਜ਼ ਡਿਊਟੀ ਤੋਂ ਰਾਹਤ ਦਿੱਤੀ ਹੈ। ਇੱਕ ਨੋਟੀਫਿਕੇਸ਼ਨ ਵਿੱਚ, ਮੰਤਰਾਲੇ ਨੇ ਕਿਹਾ ਕਿ ਅੰਤਰਰਾਸ਼ਟਰੀ ਉਡਾਣਾਂ ਦੇ ਸੰਚਾਲਨ ਲਈ ਘਰੇਲੂ ਏਅਰਲਾਈਨਾਂ ਨੂੰ ਵੇਚੇ ਗਏ ATF 'ਤੇ ਬੇਸਿਕ ਐਕਸਾਈਜ਼ ਡਿਊਟੀ ਨਹੀਂ ਲਗਾਈ ਜਾਵੇਗੀ। ਇਹ ਫੈਸਲਾ 1 ਜੁਲਾਈ ਤੋਂ ਲਾਗੂ ਹੋ ਗਿਆ ਹੈ।

ਸਰਕਾਰ ਨੇ 1 ਜੁਲਾਈ ਨੂੰ ਜਹਾਜ਼ ਈਂਧਨ ਦੇ ਨਿਰਯਾਤ 'ਤੇ 6 ਰੁਪਏ ਪ੍ਰਤੀ ਲੀਟਰ ਦੀ ਵਿਸ਼ੇਸ਼ ਵਾਧੂ ਆਬਕਾਰੀ ਡਿਊਟੀ ਲਗਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਸ਼ੱਕ ਪੈਦਾ ਹੋ ਗਿਆ ਕਿ ਕੀ ਇਹ ਫੀਸ ਅੰਤਰਰਾਸ਼ਟਰੀ ਉਡਾਣਾਂ ਚਲਾਉਣ ਵਾਲੀਆਂ ਘਰੇਲੂ ਏਅਰਲਾਈਨਾਂ 'ਤੇ ਇਹ ਫ਼ੈਸਲਾ ਲਾਗੂ ਹੋਵੇਗਾ ਜਾਂ ਨਹੀਂ।

ਇਹ ਵੀ ਪੜ੍ਹੋ : ਸਸਤਾ ਹੋਇਆ ਵਾਹਨ ਬੀਮਾ, ਇਕ ਤੋਂ ਜ਼ਿਆਦਾ ਵਾਹਨਾਂ ਲਈ ਲੈ ਸਕੋਗੇ ਇਕ ਬੀਮਾ

ਤੇਲ ਮਾਰਕੀਟਿੰਗ ਕੰਪਨੀਆਂ ਦਾ ਵਿਚਾਰ ਸੀ ਕਿ ATF ਨਿਰਯਾਤ 'ਤੇ ਐਕਸਾਈਜ਼ ਡਿਊਟੀ ਲਗਾਉਣ ਤੋਂ ਬਾਅਦ, ਅੰਤਰਰਾਸ਼ਟਰੀ ਉਡਾਣਾਂ ਵਾਲੀਆਂ ਘਰੇਲੂ ਏਅਰਲਾਈਨਾਂ ਨੂੰ 11 ਫੀਸਦੀ ਦੀ ਦਰ ਨਾਲ ਬੇਸਿਕ ਐਕਸਾਈਜ਼ ਡਿਊਟੀ ਅਦਾ ਕਰਨੀ ਪਵੇਗੀ, ਪਰ ਵਿੱਤ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਅੰਤਰਰਾਸ਼ਟਰੀ ਉਡਾਣਾਂ ਲਈ ਘਰੇਲੂ ਏਅਰਲਾਈਨਾਂ 'ਤੇ ਇਹ ਐਕਸਾਈਜ਼ ਡਿਊਟੀ ਲਾਗੂ ਨਹੀਂ ਹੋਵੇਗੀ। ਇਹ ਵਿਵਸਥਾ ਵਿਦੇਸ਼ੀ ਏਅਰਲਾਈਨਜ਼ ਨੂੰ ਦਿੱਤੀ ਗਈ ਐਕਸਾਈਜ਼ ਡਿਊਟੀ ਵਿੱਚ ਛੋਟ ਦੇ ਅਨੁਸਾਰ ਹੋਵੇਗੀ। ਕੇਪੀਐਮਜੀ ਦੇ ਟੈਕਸ ਪਾਰਟਨਰ ਅਭਿਸ਼ੇਕ ਜੈਨ ਨੇ ਕਿਹਾ, "ਸਰਕਾਰ ਨੇ ਵਿਦੇਸ਼ ਜਾਣ ਵਾਲੇ ਜਹਾਜ਼ਾਂ ਲਈ ਹਵਾਬਾਜ਼ੀ ਬਾਲਣ 'ਤੇ ਐਕਸਾਈਜ਼ ਡਿਊਟੀ ਤੋਂ ਰਾਹਤ ਦਿੱਤੀ ਹੈ। ਇਹ ਏਅਰਲਾਈਨ ਉਦਯੋਗ ਲਈ ਇੱਕ ਸਵਾਗਤਯੋਗ ਕਦਮ ਹੈ।"

ਇਹ ਵੀ ਪੜ੍ਹੋ : ਵੱਡੇ ਸੁਰਾਖ ਨਾਲ Airbus A380 ਨੇ ਭਰੀ ਉਡਾਣ, 14 ਘੰਟੇ ਬਾਅਦ ਯਾਤਰੀਆਂ ਨੂੰ ਪਤਾ ਲੱਗਾ ਸੱਚ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News