5 ਫ਼ੀਸਦੀ ਵਧੀ ਘਰੇਲੂ ਯਾਤਰੀਆਂ ਦੀ ਗਿਣਤੀ, ਮਈ ''ਚ 132 ਲੱਖ ਤੋਂ ਜ਼ਿਆਦਾ ਲੋਕਾਂ ਨੇ ਭਰੀ ਉਡਾਣ

Friday, Jun 16, 2023 - 12:37 PM (IST)

5 ਫ਼ੀਸਦੀ ਵਧੀ ਘਰੇਲੂ ਯਾਤਰੀਆਂ ਦੀ ਗਿਣਤੀ, ਮਈ ''ਚ 132 ਲੱਖ ਤੋਂ ਜ਼ਿਆਦਾ ਲੋਕਾਂ ਨੇ ਭਰੀ ਉਡਾਣ

ਮੁੰਬਈ- ਭਾਰਤ 'ਚ ਘਰੇਲੂ ਉਡਾਣਾਂ ਨੇ ਮਈ ਮਹੀਨੇ 'ਚ 132.67 ਲੱਖ ਯਾਤਰੀਆਂ ਨੇ ਯਾਤਰਾ ਕੀਤੀ, ਜੋ ਪਿਛਲੇ ਸਾਲ ਦੇ ਇਸੇ ਮਹੀਨੇ ਨਾਲੋਂ 15 ਫ਼ੀਸਦੀ ਵੱਧ ਹੈ। ਡੀ.ਜੀ.ਸੀ.ਏ. ਨੇ ਵੀਰਵਾਰ ਨੂੰ ਜਾਰੀ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ.ਜੀ.ਸੀ.ਏ) ਨੇ ਕਿਹਾ ਕਿ ਦੇਸ਼ 'ਚ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ਇੱਕ ਸਾਲ ਪਹਿਲਾਂ ਮਈ 2022 'ਚ 114.67 ਲੱਖ ਰਹੀ ਸੀ।

ਇਹ ਵੀ ਪੜ੍ਹੋ: ਕੇਂਦਰੀ ਮੰਤਰੀ ਆਰ.ਕੇ. ਰੰਜਨ ਦੇ ਘਰ ਹਿੰਸਕ ਭੀੜ ਨੇ ਲਗਾਈ ਅੱਗ, ਪੈਟਰੋਲ ਬੰਬ ਨਾਲ ਕੀਤਾ ਹਮਲਾ
ਕਿਫਾਇਤੀ ਏਅਰਲਾਈਨ ਇੰਡੀਗੋ ਦੀ ਬਾਜ਼ਾਰ ਹਿੱਸੇਦਾਰੀ ਮਈ 2022 ਦੇ 57.5 ਫ਼ੀਸਦੀ ਤੋਂ ਵਧ ਕੇ ਪਿਛਲੇ ਮਹੀਨੇ 61.4 ਫ਼ੀਸਦੀ ਹੋ ਗਈ। ਇੰਡੀਗੋ ਦੀਆਂ ਉਡਾਣਾਂ ਤੋਂ ਮਈ 2023 'ਚ 81.10 ਲੱਖ ਯਾਤਰੀਆਂ ਨੇ ਯਾਤਰਾ ਕੀਤੀ। ਪਿਛਲੇ ਮਹੀਨੇ ਏਅਰਲਾਈਨ GoFirst ਲਈ ਦੀਵਾਲੀਆਪਨ ਦੀ ਕਾਰਵਾਈ ਵੀ ਸ਼ੁਰੂ ਹੋ ਗਈ ਸੀ। GoFirst ਫਲਾਈਟ ਸੇਵਾਵਾਂ 3 ਮਈ ਤੋਂ ਬੰਦ ਹਨ। ਟਾਟਾ ਗਰੁੱਪ ਦੀਆਂ ਤਿੰਨੋਂ ਏਅਰਲਾਈਨਾਂ - ਏਅਰ ਇੰਡੀਆ, ਏਅਰਏਸ਼ੀਆ ਇੰਡੀਆ ਅਤੇ ਵਿਸਤਾਰਾ- ਦੀ ਮਾਰਕੀਟ ਸ਼ੇਅਰ ਵੀ ਸਾਲ ਦਰ ਸਾਲ ਆਧਾਰ 'ਤੇ ਲੜੀਵਾਰ 9.4 ਫ਼ੀਸਦੀ, 7.9 ਫ਼ੀਸਦੀ ਅਤੇ ਨੌਂ ਫ਼ੀਸਦੀ ਤੱਕ ਵਧ ਗਈ ਹੈ।

ਇਹ ਵੀ ਪੜ੍ਹੋ: ਘਰ ਖਰੀਦਣਾ ਹੋਇਆ ਮਹਿੰਗਾ: ਦਿੱਲੀ- NCR 'ਚ 16 ਫ਼ੀਸਦੀ ਵਧੀਆਂ ਘਰਾਂ ਦੀਆਂ ਕੀਮਤਾਂ : ਰਿਪੋਰਟ
ਅੰਕੜਿਆਂ ਦੇ ਅਨੁਸਾਰ ਮਈ 'ਚ ਕੁੱਲ 12.44 ਲੱਖ ਲੋਕਾਂ ਨੇ ਏਅਰ ਇੰਡੀਆ ਦੁਆਰਾ ਯਾਤਰਾ ਕੀਤੀ, ਜਦਕਿ 11.95 ਲੱਖ ਲੋਕਾਂ ਨੇ ਯਾਤਰਾ ਕੀਤੀ। ਏਅਰ ਏਸ਼ੀਆ ਦੁਆਰਾ 10.41 ਲੱਖ ਲੋਕਾਂ ਨੇ ਯਾਤਰਾ ਕੀਤੀ। ਟਾਟਾ ਸਮੂਹ ਦੀਆਂ ਤਿੰਨ ਏਅਰਲਾਈਨਾਂ ਦੁਆਰਾ ਮਈ 'ਚ ਕੁੱਲ 34.8 ਲੱਖ ਲੋਕਾਂ ਨੇ ਯਾਤਰਾ ਕੀਤੀ, ਜੋ ਕੁੱਲ ਘਰੇਲੂ ਹਵਾਈ ਯਾਤਰੀਆਂ ਦਾ 26.3 ਫ਼ੀਸਦੀ ਹੈ।

ਇਹ ਵੀ ਪੜ੍ਹੋ: ਸੇਬੀ ਨੇ ਬਦਲੇ ਨਿਯਮ, ਬੱਚਿਆਂ ਦੇ ਨਾਂ ’ਤੇ ਮਿਊਚੁਅਲ ਫੰਡ ’ਚ ਨਿਵੇਸ਼ ਹੋਇਆ ਸੌਖਾਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Aarti dhillon

Content Editor

Related News