ਡਾਲਰ ਦੇ ਮੁਕਾਬਲੇ ਰੁਪਏ 'ਚ ਹਲਕੀ ਬੜ੍ਹਤ, ਜਾਣੋ ਕਿੰਨਾ ਰਿਹਾ ਮੁੱਲ

Friday, Nov 13, 2020 - 05:25 PM (IST)

ਡਾਲਰ ਦੇ ਮੁਕਾਬਲੇ ਰੁਪਏ 'ਚ ਹਲਕੀ ਬੜ੍ਹਤ, ਜਾਣੋ ਕਿੰਨਾ ਰਿਹਾ ਮੁੱਲ

ਮੁੰਬਈ— ਦਰਾਮਦਕਾਰਾਂ ਤੇ ਬੈਂਕਾਂ ਦੀ ਡਾਲਰ ਮੰਗ ਵਧਣ ਨਾਲ ਭਾਰਤੀ ਕਰੰਸੀ 'ਤੇ ਸ਼ੁੱਕਰਵਾਰ ਨੂੰ ਨਿਰੰਤਰ ਦਬਾਅ ਰਿਹਾ, ਜਿਸ ਨਾਲ ਇਹ ਲਗਭਗ ਸਥਿਰ ਬੰਦ ਹੋਈ।


ਸ਼ੁਰੂਆਤੀ ਕਾਰਬਾਰ ਦੌਰਾਨ ਰੁਪਿਆ ਡਾਲਰ ਦੇ ਮੁਕਾਬਲੇ 74.63 ਦੇ ਪੱਧਰ 'ਤੇ ਖੁੱਲ੍ਹਾ। ਦਿਨ ਦੇ ਕਾਰੋਬਾਰ ਦੌਰਾਨ ਇਸ ਨੇ 74.47 ਪ੍ਰਤੀ ਡਾਲਰ ਦਾ ਉੱਚਾ ਪੱਧਰ ਅਤੇ 74.71 ਪ੍ਰਤੀ ਡਾਲਰ ਦਾ ਹੇਠਲਾ ਪੱਧਰ ਛੂਹਿਆ ਅਤੇ ਸਮਾਪਤੀ 'ਤੇ ਇਹ ਸਿਰਫ਼ ਦੋ ਪੈਸੇ ਵੱਧ ਕੇ 74.62 'ਤੇ ਬੰਦ ਹੋਇਆ।

ਵੀਰਵਾਰ ਨੂੰ ਡਾਲਰ ਦਾ ਮੁੱਲ 74.64 ਰੁਪਏ ਪ੍ਰਤੀ ਡਾਲਰ ਰਿਹਾ ਸੀ। ਵਿਸ਼ਵ ਦੀਆਂ 6 ਪ੍ਰਮੁੱਖ ਕਰੰਸੀਆਂ ਦੀ ਤੁਲਨਾ 'ਚ ਡਾਲਰ ਸੂਚਕ ਅੰਕ 0.15 ਫ਼ੀਸਦੀ ਕਮਜ਼ੋਰ ਹੋ ਕੇ 92.82 ਅੰਕ 'ਤੇ ਜਾਣ ਨਾਲ ਅਤੇ ਘਰੇਲੂ ਸ਼ੇਅਰ ਬਾਜ਼ਾਰ 'ਚ ਤੇਜ਼ੀ ਨਾਲ ਭਾਰਤੀ ਕਰੰਸੀ ਨੂੰ ਸਮਰਥਨ ਮਿਲਿਆ।

ਬੀ. ਐੱਸ. ਈ. ਸੈਂਸੈਕਸ 86 ਅੰਕ ਵੱਧ ਕੇ 43,443 'ਤੇ ਬੰਦ ਹੋਇਆ ਹੈ। ਸ਼ੇਅਰ ਬਾਜ਼ਾਰ ਦੇ ਸ਼ੁਰੂਆਤੀ ਅੰਕੜਿਆਂ ਮੁਤਾਬਕ, ਸੰਸਥਾਗਤ ਨਿਵੇਸ਼ਕਾਂ ਨੇ ਵੀਰਵਾਰ ਨੂੰ 1,514 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਸਨ। ਇਸ ਵਿਚਕਾਰ ਬ੍ਰੈਂਟ ਕੱਚਾ ਤੇਲ 0.60 ਫ਼ੀਸਦੀ ਡਿੱਗ ਕੇ 43.27 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ।


author

Sanjeev

Content Editor

Related News