ਭਾਰਤੀ ਰੁਪਏ 'ਚ ਡਾਲਰ ਦੇ ਮੁਕਾਬਲੇ 18 ਪੈਸੇ ਦੀ ਗਿਰਾਵਟ, ਵੇਖੋ ਮੁੱਲ

Wednesday, Nov 11, 2020 - 05:52 PM (IST)

ਭਾਰਤੀ ਰੁਪਏ 'ਚ ਡਾਲਰ ਦੇ ਮੁਕਾਬਲੇ 18 ਪੈਸੇ ਦੀ ਗਿਰਾਵਟ, ਵੇਖੋ ਮੁੱਲ

ਮੁੰਬਈ— ਵਿਦੇਸ਼ੀ ਬਾਜ਼ਾਰਾਂ 'ਚ ਅਮਰੀਕੀ ਕਰੰਸੀ ਦੀ ਮਜਬੂਤੀ ਅਤੇ ਕੱਚਾ ਤੇਲ ਮਹਿੰਗਾ ਹੋਣ ਦੇ ਮੱਦੇਨਜ਼ਰ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ 'ਚ ਬੁੱਧਵਾਰ ਨੂੰ ਗਿਰਾਵਟ ਦਰਜ ਹੋਈ।


ਭਾਰਤੀ ਕਰੰਸੀ 18 ਪੈਸੇ ਡਿੱਗ ਕੇ 74.36 ਰੁਪਏ ਪ੍ਰਤੀ ਡਾਲਰ ਦੇ ਪੱਧਰ 'ਤੇ ਬੰਦ ਹੋਈ। ਹਾਲਾਂਕਿ, ਕਾਰੋਬਾਰੀਆਂ ਮੁਤਾਬਕ, ਘਰੇਲੂ ਇਕੁਇਟੀ ਬਾਜ਼ਾਰ 'ਚ ਤੇਜ਼ੀ ਨੇ ਰੁਪਏ ਨੂੰ ਸਮਰਥਨ ਦਿੱਤਾ, ਜਿਸ ਦੇ ਮੱਦੇਨਜ਼ਰ ਭਾਰਤੀ ਕਰੰਸੀ 'ਚ ਹੋਰ ਗਿਰਾਵਟ ਹੋਣ ਤੋਂ ਰੁਕ ਗਈ।

ਬੁੱਧਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 74.24 'ਤੇ ਖੁੱਲ੍ਹਾ ਸੀ ਅਤੇ ਫਿਰ ਦਿਨ ਦੇ ਉੱਪਰੀ ਪੱਧਰ 74.18 ਅਤੇ ਹੇਠਲੇ ਪੱਧਰ 74.50 ਦੇ ਦਾਇਰੇ 'ਚ ਰਿਹਾ। ਕਾਰੋਬਾਰ ਦੀ ਸਮਾਪਤੀ 'ਤੇ ਇਹ ਪਿਛਲੇ ਦਿਨ ਦੇ ਮੁਕਾਬਲੇ 18 ਪੈਸੇ ਦੀ ਕਮਜ਼ੋਰੀ ਨਾਲ 74.36 'ਤੇ ਬੰਦ ਹੋਇਆ। ਪਿਛਲੇ ਸੈਸ਼ਨ 'ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਤਿੰਨ ਪੈਸੇ ਡਿੱਗ ਕੇ 74.18 'ਤੇ ਬੰਦ ਹੋਇਆ ਸੀ। ਕਾਰੋਬਾਰੀਆਂ ਨੇ ਕਿਹਾ ਕਿ ਕੱਚੇ ਤੇਲ ਦੀ ਕੀਮਤ ਵਧਣ ਨਾਲ ਘਰੇਲੂ ਕਰੰਸੀ 'ਤੇ ਦਬਾਅ ਵੇਖਣ ਨੂੰ ਮਿਲਿਆ। ਇਸ ਵਿਚਕਾਰ ਕੌਮਾਂਤਰੀ ਬੈਂਚਮਾਰਕ ਬ੍ਰੈਂਟ ਕੱਚਾ ਤੇਲ 3.26 ਫੀਸਦੀ ਵੱਧ ਕੇ 45.03 ਡਾਲਰ ਪ੍ਰਤੀ ਬੈਰਲ 'ਤੇ ਸੀ।


author

Sanjeev

Content Editor

Related News