ਭਾਰਤੀ ਕਰੰਸੀ ''ਚ ਵੱਡੀ ਬੜ੍ਹਤ, ਡਾਲਰ ਦਾ ਮੁੱਲ ਗਿਰਾਵਟ ''ਚ ਬੰਦ

Thursday, Nov 05, 2020 - 03:01 PM (IST)

ਭਾਰਤੀ ਕਰੰਸੀ ''ਚ ਵੱਡੀ ਬੜ੍ਹਤ, ਡਾਲਰ ਦਾ ਮੁੱਲ ਗਿਰਾਵਟ ''ਚ ਬੰਦ

ਮੁੰਬਈ— ਵਿਸ਼ਵ ਦੀਆਂ 6 ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੇ ਕਮਜ਼ੋਰ ਪੈਣ ਨਾਲ ਵੀਰਵਾਰ ਨੂੰ ਭਾਰਤੀ ਕਰੰਸੀ 'ਚ ਬੜ੍ਹਤ ਦਰਜ ਕੀਤੀ ਗਈ। ਉੱਥੇ ਹੀ, ਸਟਾਕਸ ਮਾਰਕੀਟ 'ਚ ਜਾਰੀ ਤੇਜ਼ੀ ਦੇ ਦਮ 'ਤੇ ਵੀ ਭਾਰਤੀ ਕਰੰਸੀ ਨੂੰ ਸਮਰਥਨ ਮਿਲਿਆ।

ਭਾਰਤੀ ਕਰੰਸੀ 40 ਪੈਸੇ ਉਛਲ ਕੇ 74.36 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਹੈ। ਪਿਛਲੇ ਕਾਰੋਬਾਰੀ ਦਿਨ ਰੁਪਿਆ ਦੋ ਮਹੀਨਿਆਂ ਦੇ ਹੇਠਲੇ ਪੱਧਰ 74.76 ਪ੍ਰਤੀ ਡਾਲਰ 'ਤੇ ਲੁੜਕ ਗਿਆ ਸੀ।


ਕਾਰੋਬਾਰ ਦੇ ਸ਼ੁਰੂ 'ਚ ਅੱਜ ਹੀ ਭਾਰਤੀ ਕਰੰਸੀ ਮਜਬੂਤੀ 'ਚ ਰਹੀ ਹੈ। ਕਾਰੋਬਾਰ ਦੌਰਾਨ ਇਹ 74.41 ਰੁਪਏ ਪ੍ਰਤੀ ਡਾਲਰ ਦੇ ਹੇਠਲੇ ਪੱਧਰ ਤੱਕ ਉਤਰਨ ਤੋਂ ਪਿੱਛੋਂ ਡਾਲਰ ਦੀ ਮੰਗ ਕਮਜ਼ੋਰ ਪੈਣ ਨਾਲ ਮਿਲੇ ਸਮਰਥਨ ਨਾਲ ਉਭਰ ਕੇ 74.26 ਰੁਪਏ ਪ੍ਰਤੀ ਡਾਲਰ ਦੇ ਉੱਚੇ ਪੱਧਰ ਤੱਕ ਚੜ੍ਹ ਗਈ। ਕਾਰੋਬਾਰ ਦੀ ਸਮਾਪਤੀ 'ਤੇ ਇਹ ਪਿਛਲੇ ਦਿਨ ਦੀ ਤੁਲਨਾ 'ਚ 40 ਪੈਸੇ ਚੜ੍ਹ ਕੇ 74.36 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ। ਇਸ ਦੌਰਾਨ ਸਟਾਕ ਮਾਰਕੀਟ 'ਚ ਤੇਜ਼ੀ ਵੇਖਣ ਨੂੰ ਮਿਲੀ। ਸੈਂਸੈਕਸ 669 ਅੰਕ ਦੀ ਸ਼ਾਨਦਾਰ ਬੜ੍ਹਤ ਨਾਲ 41,280 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਨਿਫਟੀ 195 ਅੰਕ ਵੱਧ ਕੇ 12,104 ਦੇ ਪੱਧਰ 'ਤੇ ਸੀ।


author

Sanjeev

Content Editor

Related News