ਡਾਲਰ ਦੇ ਮੁਕਾਬਲੇ ਰੁਪਏ ''ਚ 16 ਪੈਸੇ ਦੀ ਬੜ੍ਹਤ, ਜਾਣੋ ਰੇਟ

Friday, Jul 17, 2020 - 03:08 PM (IST)

ਡਾਲਰ ਦੇ ਮੁਕਾਬਲੇ ਰੁਪਏ ''ਚ 16 ਪੈਸੇ ਦੀ ਬੜ੍ਹਤ, ਜਾਣੋ ਰੇਟ

ਮੁੰਬਈ— ਘਰੇਲੂ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਅਤੇ ਡਾਲਰ ਦੀ ਨਰਮੀ ਕਾਰਨ ਸ਼ੁੱਕਰਵਾਰ ਨੂੰ ਰੁਪਿਆ 16 ਪੈਸੇ ਵੱਧ ਕੇ 75.02 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ।

ਕਾਰੋਬਾਰ ਦੇ ਸ਼ੁਰੂ 'ਚ ਇਹ ਗਿਰਾਵਟ 'ਚ ਸੀ। ਹਾਲਾਂਕਿ, ਉਥਲ-ਪੁਥਲ ਵਿਚਕਾਰ ਇਸ ਨੇ ਜਲਦ ਹੀ ਵਾਪਸੀ ਕੀਤੀ ਅਤੇ ਕਾਰੋਬਾਰ ਦੀ ਸਮਾਪਤੀ 'ਤੇ ਪਿਛਲੇ ਦਿਨ ਦੇ ਮੁਕਾਬਲੇ 16 ਪੈਸੇ ਮਜਬੂਤ ਹੋ ਕੇ 75.02 ਦੇ ਪੱਧਰ 'ਤੇ ਬੰਦ ਹੋਣ ਸਫਲ ਰਿਹਾ। ਵੀਰਵਾਰ ਨੂੰ ਰੁਪਿਆ 75.18 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ।
ਕਾਰੋਬਾਰ ਦੌਰਾਨ ਅੱਜ ਇਹ ਅਮਰੀਕੀ ਡਾਲਰ ਦੇ ਮੁਕਾਬਲੇ 74.98 ਦੇ ਉੱਚ ਅਤੇ 75.25 ਦੇ ਹੇਠਲੇ ਪੱਧਰ ਦੇ ਦਾਇਰੇ 'ਚ ਰਿਹਾ। ਇਸ ਵਿਚਕਾਰ, 6 ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦਾ ਸੂਚਕ 0.13 ਫੀਸਦੀ ਡਿੱਗ ਕੇ 96.22 'ਤੇ ਆ ਗਿਆ। ਘਰੇਲੂ ਮੋਰਚੇ 'ਤੇ ਬੀ. ਐੱਸ. ਈ. ਦਾ ਸੈਂਸੈਕਸ 306 ਅੰਕ ਦੀ ਬੜ੍ਹਤ ਨਾਲ 36,778 ਦੇ ਪੱਧਰ ਅਤੇ ਨਿਫਟੀ 90 ਅੰਕ ਦੀ ਤੇਜ਼ੀ ਨਾਲ 10,829 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।


author

Sanjeev

Content Editor

Related News