ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ ''ਚ 9 ਪੈਸੇ ਦੀ ਬੜ੍ਹਤ, ਵੇਖੋ ਨਵਾਂ ਮੁੱਲ
Thursday, Oct 08, 2020 - 03:29 PM (IST)
ਮੁੰਬਈ- ਭਾਰਤੀ ਕਰੰਸੀ 'ਚ ਵੀਰਵਾਰ ਨੂੰ ਡਾਲਰ ਦੇ ਮੁਕਾਬਲੇ 9 ਪੈਸੇ ਦੀ ਮਜ਼ਬੂਤੀ ਦਰਜ ਹੋਈ ਅਤੇ ਇਹ 73.24 ਪ੍ਰਤੀ ਡਾਲਰ 'ਤੇ ਬੰਦ ਹੋਈ ਹੈ।
ਕਾਰੋਬਾਰ ਦੌਰਾਨ ਰੁਪਏ ਸੀਮਤ ਦਾਇਰੇ 'ਚ ਰਿਹਾ। ਰੁਪਏ ਨੇ ਮਾਮੂਲੀ ਤੇਜ਼ੀ ਨਾਲ 73.29 ਪ੍ਰਤੀ ਡਾਲਰ 'ਤੇ ਸ਼ੁਰੂਆਤ ਕੀਤੀ। ਇਸ ਪਿੱਛੋਂ ਕਾਰੋਬਾਰ ਦੌਰਾਨ ਇਸ ਨੇ ਬੜ੍ਹਤ ਹਾਸਲ ਕੀਤੀ ਅਤੇ ਪਿਛਲੇ ਦਿਨ ਦੇ ਮੁਕਾਬਲੇ 9 ਪੈਸੇ ਵੱਧ ਕੇ ਬੰਦ ਹੋਇਆ।
ਵੀਰਵਾਰ ਨੂੰ ਕਾਰੋਬਾਰ ਦੌਰਾਨ ਰੁਪਏ ਨੇ 73.22 ਪ੍ਰਤੀ ਡਾਲਰ ਦਿਨ ਦੇ ਉੱਚੇ ਪੱਧਰ ਅਤੇ 73.35 ਪ੍ਰਤੀ ਡਾਲਰ ਦੇ ਹੇਠਲੇ ਪੱਧਰ ਨੂੰ ਛੂਹਿਆ। ਕਾਰੋਬਾਰੀਆਂ ਨੇ ਕਿਹਾ ਕਿ ਨਿਵੇਸ਼ਕ ਰਿਜ਼ਰਵ ਬੈਂਕ ਦੀ ਬੈਠਕ ਦੇ ਮੱਦੇਨਜ਼ਰ ਸਾਵਧਾਨੀ ਵਰਤ ਰਹੇ ਹਨ। ਰਿਜ਼ਰਵ ਬੈਂਕ ਦੇ ਮੁਦਰਾ ਨੀਤੀ ਕਮੇਟੀ ਦੀ ਬੈਠਕ ਬੁੱਧਵਾਰ ਨੂੰ ਸ਼ੁਰੂ ਹੋਈ ਹੈ, ਜਿਸ ਦੇ ਨਤੀਜੇ ਸ਼ੁੱਕਰਵਾਰ ਨੂੰ ਜਾਰੀ ਹੋਣ ਵਾਲੇ ਹਨ। ਉੱਥੇ ਹੀ ਇਸ ਵਿਚਕਾਰ 6 ਪ੍ਰਮੁੱਖ ਕਰੰਸੀਆਂ ਦੀ ਬਾਸਕਿਟ ਡਾਲਰ ਦੀ ਮਜ਼ਬੂਤੀ ਦਰਸਾਉਣ ਵਾਲਾ ਸੂਚਕ ਅੰਕ 0.05 ਫੀਸਦੀ ਡਿੱਗ ਕੇ 93.58 'ਤੇ ਸੀ।