DLF ਦੇ ਚੇਅਰਮੈਨ ਰਾਜੀਵ ਸਿੰਘ ਸਭ ਤੋਂ ਅਮੀਰ ਰੀਅਲ ਅਸਟੇਟ ਉੱਦਮੀ, ਲੋਢਾ ਦੂਜੇ ਸਥਾਨ ’ਤੇ

04/07/2022 1:01:26 PM

ਨਵੀਂ ਦਿੱਲੀ (ਭਾਸ਼ਾ) – ਡੀ. ਐੱਲ. ਐੱਫ. ਦੇ ਚੇਅਰਮੈਨ ਰਾਜੀਵ ਸਿੰਘ ਦੇਸ਼ ਦੇ ਸਭ ਤੋਂ ਅਮੀਰ ਰੀਅਲ ਅਸਟੇਟ ਉੱਦਮੀ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 61,220 ਕਰੋੜ ਰੁਪਏ ਹੈ। ਇਸ ਤੋਂ ਬਾਅਦ ਮੈਕ੍ਰੋਟੈੱਕ ਡਿਵੈੱਲਪਰਸ ਦੇ ਐੱਮ. ਪੀ. ਲੋਢਾ ਅਤੇ ਉਨ੍ਹਾਂ ਦਾ ਪਰਿਵਾਰ 52,970 ਕਰੋੜ ਦੀ ਜਾਇਦਾਦ ਨਾਲ ਦੂਜੇ ਸਥਾਨ ’ਤੇ ਹੈ। ਹੁਰੂਨ ਅਤੇ ਗ੍ਰੋਹੇ ਇੰਡੀਆ ਨੇ ‘ਗ੍ਰੋਹੇ ਹੁਰੂਨ ਇੰਡੀਆ ਰੀਅਲ ਅਸਟੇਟ ਰਿਚ ਲਿਸਟ’ ਦਾ 5ਵਾਂ ਐਡੀਸ਼ਨ ਜਾਰੀ ਕੀਤਾ ਹੈ। ਇਹ ਦੇਸ਼ ਦੇ ਅਮੀਰ ਰੀਅਲ ਅਸਟੇਟ ਕਾਰੋਬਾਰੀਆਂ ਦੀ ਸੂਚੀ ਹੈ।

ਰਿਪੋਰਟ ਮੁਤਾਬਕ ਪਿਛਲੇ ਇਕ ਸਾਲ ’ਚ ਡੀ. ਐੱਲ. ਐੱਫ. ਦੇ ਰਾਜੀਵ ਸਿੰਘ ਦੀਆਂ ਜਾਇਦਾਦਾਂ ’ਚ 68 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਉਹ ਚੋਟੀ ’ਤੇ ਹਨ। ਹਾਲਾਂਕਿ ਐੱਮ. ਪੀ. ਲੋਢਾ ਅਤੇ ਉਨ੍ਹਾਂ ਦੇ ਪਰਿਵਾਰ ਦੀ ਜਾਇਦਾਦ ਪਿਛਲੇ ਇਕ ਸਾਲ ’ਚ 20 ਫੀਸਦੀ ਵਧ ਕੇ 52,970 ਕਰੋੜ ਰੁਪਏ ਹੋ ਗਈ ਪਰ ਉਹ ਸੂਚੀ ’ਚ ਦੂਜੇ ਸਥਾਨ ’ਤੇ ਹਨ। ਉੱਥੇ ਹੀ 26,290 ਕਰੋੜ ਰੁਪਏ ਦੀਆਂ ਜਾਇਦਾਦਾਂ ਨਾਲ ਚੰਦਰੂ ਰਹੇਜਾ ਅਤੇ ਕੇ. ਰਹੇਜਾ ਦਾ ਪਰਿਵਾਰ ਸੂਚੀ ’ਚ ਤੀਜੇ ਸਥਾਨ ’ਤੇ ਹੈ। ਐਂਬੈਸੀ ਗਰੁੱਪ ਦੇ ਜਤਿੰਦਰ ਵਿਰਵਾਨੀ 23,620 ਕਰੋੜ ਰੁਪਏ ਦੀ ਜਾਇਦਾਦ ਨਾਲ ਚੌਥੇ ਸਥਾਨ ’ਤੇ ਹਨ। ਸੂਚੀ ’ਚ ਇਸ ਤੋਂ ਬਾਅਦ ਕ੍ਰਮਵਾਰ ਓਬਰਾਏ ਰੀਅਲਟੀ ਦੇ ਵਿਕਾਸ ਓਬਰਾਏ (22,780 ਕਰੋੜ ਰੁਪਏ), ਹੀਰਾਨੰਦਨ ਕਮਿਊਨਿਟੀਜ਼ ਦੇ ਨਿਰੰਜਨ ਹੀਰਾਨੰਦਾਨੀ (22,250 ਕਰੋੜ) ਬਸੰਤ ਬੰਸਲ ਅਤੇ ਐੱਮ3ਐੱਮ ਇੰਡੀਆ ਦਾ ਪਰਿਵਾਰ (17,250 ਕਰੋੜ), ਬਾਗਮਾਨੇ ਡਿਵੈੱਲਪਰਸ ਦੇ ਰਾਜਾ ਬਾਗਮਾਨੇ (16,730 ਕਰੋੜ), ਜੀ ਅਮਰਿੰਦਰ ਰੈੱਡੀ ਅਤੇ ਜੀ. ਏ. ਆਰ. ਕਾਰਪੋਰੇਸ਼ਨ ਪਰਿਵਾਰ (15,000 ਕਰੋੜ) ਦਾ ਸਥਾਨ ਹੈ। ਰਨਵਾਲ ਡਿਵੈੱਲਪਰਸ ਦੇ ਸੁਭਾਸ਼ ਰਨਵਾਲ ਨੇ ਉਨ੍ਹਾਂ ਦਾ ਪਰਿਵਾਰ 11,400 ਕਰੋੜ ਰੁਪਏ ਦੀਆਂ ਜਾਇਦਾਦਾਂ ਨਾਲ 2 ਸਥਾਨ ਹੇਠਾਂ ਖਿਸਕ ਕੇ 10ਵੇਂ ਸਥਾਨ ’ਤੇ ਆ ਗਿਆ ਹੈ।


Harinder Kaur

Content Editor

Related News