DLF ਦੀ ਵਿਕਰੀ ਬੁਕਿੰਗ ਅਪ੍ਰੈਲ-ਸਤੰਬਰ ’ਚ 66 ਫੀਸਦੀ ਵਧ ਕੇ 7,094 ਕਰੋੜ ਰੁਪਏ ’ਤੇ ਪਹੁੰਚੀ

Sunday, Oct 27, 2024 - 03:07 PM (IST)

DLF ਦੀ ਵਿਕਰੀ ਬੁਕਿੰਗ ਅਪ੍ਰੈਲ-ਸਤੰਬਰ ’ਚ 66 ਫੀਸਦੀ ਵਧ ਕੇ 7,094 ਕਰੋੜ ਰੁਪਏ ’ਤੇ ਪਹੁੰਚੀ

ਨਵੀਂ ਦਿੱਲੀ (ਭਾਸ਼ਾ) - ਰੀਅਲ ਅਸਟੇਟ ਖੇਤਰ ਦੀ ਮੁੱਖ ਕੰਪਨੀ ਡੀ. ਐੱਲ. ਐੱਫ. ਦੀ ਵਿਕਰੀ ਬੁਕਿੰਗ ਮਜ਼ਬੂਤ ਰਿਹਾਇਸ਼ੀ ਮੰਗ ਕਾਰਨ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ (ਅਪ੍ਰੈਲ-ਸਤੰਬਰ) ’ਚ 66 ਫੀਸਦੀ ਵਧ ਕੇ 7,094 ਕਰੋੜ ਰੁਪਏ ਹੋ ਗਈ। ਪਿਛਲੇ ਸਾਲ ਇਸੇ ਮਿਆਦ ’ਚ ਇਸ ਦੀ ਵਿਕਰੀ ਬੁਕਿੰਗ 4,268 ਕਰੋੜ ਰੁਪਏ ਸੀ। ਕੰਪਨੀ ਪਹਿਲੀ ਤਿਮਾਹੀ ’ਚ ਮਜ਼ਬੂਤ ਪ੍ਰਦਰਸ਼ਨ ਕਾਰਨ ਅਪ੍ਰੈਲ-ਸਤੰਬਰ ਮਿਆਦ ਦੌਰਾਨ ਵਿਕਰੀ ਬੁਕਿੰਗ ’ਚ ਵਾਧਾ ਹਾਸਲ ਕਰਨ ’ਚ ਸਮਰੱਥ ਰਹੀ ਹੈ।

ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਡੀ. ਐੱਲ. ਐੱਫ. ਦੀ ਵਿਕਰੀ ਬੁਕਿੰਗ ਤਿੰਨ ਗੁਣਾ ਹੋ ਕੇ ਲੱਗਭਗ 6,400 ਕਰੋੜ ਰੁਪਏ ਹੋ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 2,040 ਕਰੋੜ ਰੁਪਏ ਸੀ। ਹਾਲਾਂਕਿ, 2024-25 ਦੀ ਦੂਜੀ ਤਿਮਾਹੀ ’ਚ ਵਿਕਰੀ ਬੁਕਿੰਗ 69 ਫੀਸਦੀ ਘਟ ਕੇ 692 ਕਰੋੜ ਰੁਪਏ ਰਹਿ ਗਈ, ਜੋ ਇਕ ਸਾਲ ਪਹਿਲਾਂ ਇਸੇ ਮਿਆਦ ਦੀ 2,228 ਕਰੋੜ ਰੁਪਏ ਸੀ। ਨਿਵੇਸ਼ਕਾਂ ਨੂੰ ਡੀ. ਐੱਲ. ਐੱਫ. ਨੇ ਦੱਸਿਆ,“ਨਵੇਂ ਉਤਪਾਦ ਪੇਸ਼ ਕਰਨ ਲਈ ਲੋੜੀਂਦੀ ਪ੍ਰਵਾਨਗੀ ਪ੍ਰਾਪਤ ਕਰਨ ’ਚ ਦੇਰੀ ਕਾਰਨ ਵਿਕਰੀ ’ਚ ਕਮੀ ਆਈ ਹੈ।”


author

Harinder Kaur

Content Editor

Related News