ਇਨ੍ਹਾਂ ਸਰਕਾਰੀ ਬੈਂਕਾਂ ਨੇ ਖ਼ਾਤਾਧਾਰਕਾਂ ਨੂੰ ਦਿੱਤਾ ਦੀਵਾਲੀ ਦਾ ਤੋਹਫਾ: ਖ਼ਤਮ ਕੀਤੇ ਚਾਰਜ, ਸਸਤਾ ਕੀਤਾ ਕਰਜ਼ਾ

Tuesday, Nov 10, 2020 - 06:27 PM (IST)

ਇਨ੍ਹਾਂ ਸਰਕਾਰੀ ਬੈਂਕਾਂ ਨੇ ਖ਼ਾਤਾਧਾਰਕਾਂ ਨੂੰ ਦਿੱਤਾ ਦੀਵਾਲੀ ਦਾ ਤੋਹਫਾ: ਖ਼ਤਮ ਕੀਤੇ ਚਾਰਜ, ਸਸਤਾ ਕੀਤਾ ਕਰਜ਼ਾ

ਨਵੀਂ ਦਿੱਲੀ — ਬੈਂਕ ਆਫ ਮਹਾਰਾਸ਼ਟਰ ਨੇ ਸੋਮਵਾਰ ਨੂੰ ਇਕ ਵੱਡਾ ਐਲਾਨ ਕੀਤਾ ਹੈ। ਬੈਂਕ ਨੇ ਆਰ.ਐਲ.ਐਲ.ਆਰ.-ਰੈਪੋ ਲਿੰਕਡ ਲੈਂਡਿੰਗ ਰੇਟ (Repo Linked Lending Rate -RLLR) ਦੇ ਅਧਾਰ 'ਤੇ ਵਿਆਜ ਦਰਾਂ ਵਿਚ 0.15% ਦੀ ਕਮੀ ਕੀਤੀ ਹੈ। ਇਸ ਫੈਸਲੇ ਤੋਂ ਬਾਅਦ ਹੁਣ ਨਵੀਂ ਵਿਆਜ ਦਰ ਘਟ ਕੇ 6.90 ਪ੍ਰਤੀਸ਼ਤ ਰਹਿ ਗਈ ਹੈ। ਇਸ ਫੈਸਲੇ ਤੋਂ ਬਾਅਦ ਆਰ.ਐਲ.ਐਲ.ਆਰ. 'ਤੇ ਅਧਾਰਤ ਸਾਰੇ ਕਰਜ਼ਿਆਂ ਦੀਆਂ ਦਰਾਂ ਵਿਚ 0.15 ਪ੍ਰਤੀਸ਼ਤ ਦੀ ਕਮੀ ਆਵੇਗੀ। ਬੈਂਕ ਦੇ ਇਸ ਫ਼ੈਸਲੇ ਨਾਲ ਗਾਹਕ ਹਰ ਮਹੀਨੇ ਲੱਗਣ ਵਾਲੀ ਈ.ਐਮ.ਆਈ. 'ਤੇ 0.15% ਦੀ ਬਚਤ ਕਰ ਸਕਨਗੇ। ਇਸ ਤੋਂ ਇਲਾਵਾ ਬੈਂਕ ਨੇ ਪ੍ਰੋਸੈਸਿੰਗ ਫੀਸਾਂ ਨਾ ਲੈਣ ਦਾ ਵੀ ਐਲਾਨ ਕੀਤਾ ਹੈ।

7 ਨਵੰਬਰ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ 

ਬੈਂਕ ਦੁਆਰਾ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਨਵੀਆਂ ਦਰਾਂ 7 ਨਵੰਬਰ 2020 ਤੋਂ ਲਾਗੂ ਹੋ ਗਈਆਂ ਹਨ। ਬੈਂਕ ਨੇ ਹੋਮ ਲੋਨ, ਕਾਰ ਲੋਨ, ਗੋਲਡ ਲੋਨ, ਐਜੂਕੇਸ਼ਨ ਲੋਨ, ਅਤੇ ਐਮਐਸਐਮਈ 'ਤੇ ਵਿਆਜ ਦਰਾਂ ਵਿਚ 0.15 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ। ਬੈਂਕ ਦੇ ਕਾਰਜਕਾਰੀ ਨਿਰਦੇਸ਼ਕ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਮੌਸਮ ਦੌਰਾਨ ਬੈਂਕ ਨੇ ਘਰ, ਕਾਰ ਅਤੇ ਸੋਨੇ ਦੇ ਕਰਜ਼ਿਆਂ 'ਤੇ ਪ੍ਰੋਸੈਸਿੰਗ ਫੀਸ ਨਾ ਲੈਣ ਦਾ ਵੀ ਫੈਸਲਾ ਕੀਤਾ ਹੈ।

ਜਨਾਨੀਆਂ ਨੂੰ ਮਿਲੇਗੀ ਵਧੇਰੇ ਛੋਟ

ਬੈਂਕ ਵੱਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਹੈ ਕਿ ਜਨਾਨੀਆਂ ਨੂੰ 0.05 ਪ੍ਰਤੀਸ਼ਤ ਦੀ ਵਾਧੂ ਛੋਟ ਮਿਲੇਗੀ। ਇਸ ਤੋਂ ਇਲਾਵਾ ਰੱਖਿਆ (ਫੌਜ, ਨੇਵੀਂ ਅਤੇ ਏਅਰਫੋਰਸ) ਵਿਚ ਕੰਮ ਕਰਨ ਵਾਲਿਆਂ ਲਈ 0.05 ਪ੍ਰਤੀਸ਼ਤ ਦੀ ਵਾਧੂ ਛੋਟ ਦੀ ਘੋਸ਼ਣਾ ਵੀ ਕੀਤੀ ਗਈ ਹੈ।

ਇਹ ਵੀ ਪੜ੍ਹੋ- Amazon ਦੀ ਨਵੀਂ ਸਕੀਮ, ਹੁਣੇ ਕਰੋ ਖ਼ਰੀਦਦਾਰੀ-ਮਹੀਨੇ ਬਾਅਦ ਕਰੋ ਭੁਗਤਾਨ

ਬੈਂਕ ਆਫ ਬੜੌਦਾ ਨੇ ਵੀ ਦਿਵਾਲੀ ਦਾ ਤੋਹਫਾ ਦਿੱਤਾ

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੈਂਕ ਆਫ਼ ਬੜੌਦਾ ਨੇ ਵੀ ਆਪਣੇ ਗਾਹਕਾਂ ਨੂੰ ਦੀਵਾਲੀ ਦਾ ਤੋਹਫਾ ਦੇ ਕੇ ਵਿਆਜ ਦਰਾਂ ਵਿਚ ਕਟੌਤੀ ਦਾ ਐਲਾਨ ਕੀਤਾ ਸੀ। ਦੇਸ਼ ਦੇ ਤੀਜੇ ਸਭ ਤੋਂ ਵੱਡੇ ਬੈਂਕ, ਬੈਂਕ ਆਫ ਬੜੌਦਾ (ਬੀ.ਓ.ਬੀ.) ਨੇ ਰੈਪੋ ਰੇਟ ਲਿੰਕਡ ਲੋਨ ਵਿਆਜ ਦਰ (ਬੀਆਰਐਲਐਲਆਰ) ਨੂੰ 7 ਪ੍ਰਤੀਸ਼ਤ ਤੋਂ ਘਟਾ ਕੇ 6.85 ਪ੍ਰਤੀਸ਼ਤ ਕਰ ਦਿੱਤਾ ਹੈ। ਬੈਂਕ ਦੇ ਇਹ ਨਵੇਂ ਰੇਟ 1 ਨਵੰਬਰ 2020 ਤੋਂ ਲਾਗੂ ਹੋਣਗੇ। 

ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ: ਤਿਉਹਾਰੀ ਮੌਸਮ 'ਚ ਕਾਜੂ-ਬਦਾਮ ਸਮੇਤ ਇਹ ਸੁੱਕੇ ਮੇਵੇ ਹੋਏ ਸਸਤੇ, ਜਾਣੋ ਨਵੇਂ ਭਾਅ

ਯੂਨੀਅਨ ਬੈਂਕ ਆਫ ਇੰਡੀਆ ਨੇ ਵੀ ਦਰਾਂ ਘਟਾ ਦਿੱਤੀਆਂ ਹਨ 

ਜਨਤਕ ਖੇਤਰ ਦੇ ਬੈਂਕ ਯੂਨੀਅਨ ਬੈਂਕ ਆਫ਼ ਇੰਡੀਆ (ਯੂਬੀਆਈ) ਨੇ ਕਿਹਾ ਹੈ ਕਿ ਇਸ ਨੇ 30 ਲੱਖ ਰੁਪਏ ਤੋਂ ਉਪਰ ਦੇ ਘਰੇਲੂ ਕਰਜ਼ਿਆਂ ਲਈ ਵਿਆਜ ਦਰਾਂ ਵਿਚ 10 ਅਧਾਰ ਅੰਕ ਘਟਾਏ ਹਨ। ਬੈਂਕ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਜਨਾਨੀ ਕਰਜ਼ਾ ਧਾਰਕਾਂ ਨੂੰ ਅਜਿਹੇ ਕਰਜ਼ਿਆਂ ਦੀ ਵਿਆਜ ਦਰ ਵਿਚ ਕਟੌਤੀ ਕਰਨ ਨਾਲੋਂ 5 ਪ੍ਰਤੀਸ਼ਤ ਦੀ ਵਾਧੂ ਛੋਟ ਮਿਲੇਗੀ। ਨਵੇਂ ਰੇਟ 1 ਨਵੰਬਰ ਤੋਂ ਲਾਗੂ ਹੋਣਗੇ।

ਇਹ ਵੀ ਪੜ੍ਹੋ-  1 ਕਰੋੜ ਤੋਂ ਵੱਧ ਪੈਨਸ਼ਨਰਾਂ ਲਈ ਖ਼ੁਸ਼ਖ਼ਬਰੀ: ਹੁਣ ਘਰ ਬੈਠੇ ਇਸ ਤਰ੍ਹਾਂ ਬਣੇਗਾ ਜੀਵਨ ਸਰਟੀਫ਼ਿਕੇਟ


author

Harinder Kaur

Content Editor

Related News