ਡਰਾਈ ਫਰੂਟਸ ਉਦਯੋਗ ਲਈ ਦੀਵਾਲੀ ’ਚ ਮੰਦੀ, ਕੀਮਤਾਂ 30 ਫੀਸਦੀ ਤੱਕ ਡਿੱਗੀਆਂ

10/23/2019 11:46:39 AM

ਨਵੀਂ ਦਿੱਲੀ — ਇਸ ਵਾਰ ਦੀਵਾਲੀ ਬਹੁਤ ਮੰਦੀ ਹੋਵੇਗੀ ਕਿਉਂਕਿ ਪਿਛਲੇ ਸਾਲ ਦੀ ਤੁਲਨਾ ’ਚ ਡਰਾਈ ਫਰੂਟਸ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ ਦੇ ਬਾਵਜੂਦ ਗਾਹਕ ਖਰੀਦਦਾਰੀ ਤੋਂ ਕਤਰਾ ਰਹੇ ਹਨ। ਇਸ ਹਿਸਾਬ ਨਾਲ ਡਰਾਈ ਫਰੂਟਸ ਉਦਯੋਗ ਨੂੰ ਇਕ ਝਟਕਾ ਲੱਗ ਸਕਦਾ ਹੈ। ਡਰਾਈ ਫਰੂਟਸ ਦੀਆਂ ਕੀਮਤਾਂ 30 ਫੀਸਦੀ ਤੱਕ ਹੇਠਾਂ ਡਿੱਗ ਗਈਆਂ ਹਨ।

ਮੁੱਢਲੇ ਸੰਕੇਤ ਤਾਂ ਇਹ ਮਿਲੇ ਸਨ ਕਿ ਡਰਾਈ ਫਰੂਟਸ ਦੇ ਤੋਹਫਿਆਂ ਦੀ ਵਿਕਰੀ ਬਹੁਤ ਹੋਵੇਗੀ ਪਰ ਮਠਿਆਈਆਂ ਦੇ ਉਦਯੋਗ ਤੋਂ ਡਿਮਾਂਡ ਖਿਸਕਦੀ ਹੋਈ ਹੇਠਾਂ ਆ ਗਈ ਸੀ। ਨਵੀਂ ਦਿੱਲੀ ’ਚ ਖਾਰੀ ਬਾਓਲੀ ਮਾਰਕੀਟ ’ਚ ਇੰਡੋ-ਅਫਗਾਨ ਚੈਂਬਰ ਆਫ ਕਾਮਰਸ ਦੇ ਜਨਰਲ ਸਕੱਤਰ ਵਿਕਾਸ ਬਾਂਸਲ ਨੇ ਦੱਸਿਆ ਕਿ ਮਠਿਆਈ, ਚਾਕਲੇਟ, ਆਈਸ ਕਰੀਮ, ਹੈਲਥ ਵਾਰ ਉਤਪਾਦਾਂ ਦੀ ਮੰਗ ਦੇ ਬਾਵਜੂਦ ਵਿਕਰੀ ਬਹੁਤ ਘੱਟ ਹੋ ਗਈ ਹੈ ਅਤੇ ਡਰਾਈ ਫਰੂਟਸ ਦੀ ਖਰੀਦਦਾਰੀ ਦੀਵਾਲੀ ’ਤੇ ਮੰਦੀ ਨਜ਼ਰ ਆਈ ਹੈ।

ਇਸੇ ਤਰ੍ਹਾਂ ਪ੍ਰਕਾਸ਼ ਰਾਓ ਜੋ ਡਰਾਈ ਫਰੂਟਸ ਦੇ ਵਪਾਰ ਦੇ ਪ੍ਰਸ਼ਾਸਨਿਕ ਹਿੱਸੇਦਾਰ ਹਨ, ਨੇ ਦੱਸਿਆ ਕਿ ਆਮ ਤੌਰ ’ਤੇ ਦੀਵਾਲੀ ਦੌਰਾਨ ਵਿਕਰੀ ਦੁੱਗਣੀ ਹੋ ਜਾਂਦੀ ਹੈ ਪਰ ਇਸ ਵਾਰ ਅਸੀਂ ਬਹੁਤ ਹੀ ਘੱਟ ਮੰਗ ਵੇਖ ਰਹੇ ਹਾਂ, ਜਿਸ ਨਾਲ ਮੰਦੀ ਦਾ ਰੁਝਾਨ ਪ੍ਰਤੱਖ ਨਜ਼ਰ ਆਇਆ ਹੈ। ਸੂਤਰਾਂ ਅਨੁਸਾਰ ਕਾਜੂ ਦੇ ਭਾਅ 20 ਫੀਸਦੀ ਤੋਂ 30 ਫੀਸਦੀ ਹੇਠਾਂ ਡਿੱਗ ਗਏ ਹਨ, ਜਿਸ ਨਾਲ ਇਹ 800 ਰੁਪਏ ਪ੍ਰਤੀ ਕਿਲੋ ਵਿਕਿਆ ਹੈ ਅਤੇ ਬਾਦਾਮ ਦੀ ਵਿਕਰੀ 10 ਫੀਸਦੀ ਡਿੱਗ ਕੇ 600 ਰੁਪਏ ਪ੍ਰਤੀ ਕਿਲੋ ਹੋਈ ਹੈ।

ਅਾਰਥਿਕ ਅਤੇ ਬੈਂਕਿੰਗ ਸੰਕਟ ਦੀ ਵਜ੍ਹਾ ਨਾਲ ਮੰਗ ’ਚ ਗਿਰਾਵਟ

ਵਪਾਰੀ ਬਾਂਸਲ ਅਨੁਸਾਰ ਮਹਾਰਾਸ਼ਟਰ ’ਚ ਵਿਧਾਨ ਸਭਾ ਚੋਣਾਂ ਅਤੇ ਅਾਰਥਿਕ ਤੇ ਬੈਂਕਿੰਗ ਸੰਕਟ ਦੀ ਵਜ੍ਹਾ ਨਾਲ ਮੰਗ ’ਚ ਗਿਰਾਵਟ ਦਰਜ ਕੀਤੀ ਗਈ ਹੈ। ਲੋਕਾਂ ਦਾ ਰੁਝਾਨ ਮਠਿਆਈਆਂ ਤੋਂ ਹਟ ਕੇ ਸੁੱਕੇ ਮੇਵੀਆਂ ਵੱਲ ਵਧਿਅਾ ਹੈ ਪਰ ਦੀਵਾਲੀ ਮੌਕੇ ਗਾਹਕਾਂ ’ਚ ਉਤਸ਼ਾਹ ਬਹੁਤ ਘਟਿਆ ਹੈ। ਉਹ ਬਹੁਤ ਥੋੜ੍ਹੀ ਮਾਤਰਾ ’ਚ ਮੇਵੇ ਖਰੀਦ ਰਹੇ ਹਨ। ਇਸ ਦੇ ਨਾਲ ਹੀ ਮੇਵਿਆਂ ’ਚ ਖਜੂਰ ਕੁੱਝ ਠੀਕ ਰਹੀ ਹੈ। ਪਿਸਤੇ ਦੀਆਂ ਕੀਮਤਾਂ 20 ਤੋਂ 25 ਫੀਸਦੀ ਹੇਠਾਂ ਡਿੱਗ ਗਈਆਂ ਹਨ, ਜੋ 900 ਰੁਪਏ ਕਿਲੋ ਵਿਕ ਰਿਹਾ ਹੈ, ਜਦੋਂਕਿ ਕਿਸ਼ਮਿਸ਼ 250 ਰੁਪਏ ਕਿਲੋ ’ਤੇ ਟਿਕੀ ਹੋਈ ਹੈ। ਕੋਚੀ ’ਚ ਮੇਵਿਆਂ ਦੇ ਇਕ ਵਪਾਰੀ ਬਦੂਰਦੀਨ ਨੇ ਦੱਸਿਆ ਹੈ ਕਿ ਇਕ ਸਾਲ ਪਹਿਲਾਂ 15-20 ਫੀਸਦੀ ਖਰੀਦਦਾਰੀ ’ਚ ਗਿਰਾਵਟ ਨਾਲ-ਨਾਲ ਭਾਰੀ ਰਿਆਇਤ ਦੇ ਬਾਵਜੂਦ ਮੇਵਿਆਂ ਦੀ ਮੰਗ ਉੱਭਰ ਨਹੀਂ ਸਕੀ। ਉਨ੍ਹਾਂ ਇਹ ਵੀ ਕਿਹਾ ਕਿ ਮਹਾਰਾਸ਼ਟਰ ਅਤੇ ਹਰਿਆਣਾ ’ਚ ਚੋਣਾਂ ਹੋਣ ਕਾਰਣ ਵਪਾਰੀਆਂ ਨੇ ਮੰਦੀ ਦਾ ਸਾਹਮਣਾ ਕੀਤਾ ਹੈ।


Related News