ਅਧਿਕਾਰੀਆਂ ਨੂੰ ਜ਼ਿਲਾ ਪੱਧਰ ਜੀ.ਐੱਸ.ਟੀ. ''ਤੇ ਸ਼ੱਕ ਦੂਰ ਕਰਨ ਦੇ ਨਿਰਦੇਸ਼

02/16/2020 5:05:54 PM

ਨਵੀਂ ਦਿੱਲੀ—ਵਿੱਤੀ ਮੰਤਰੀ ਨਿਰਮਲਾ ਸੀਤਾਰਮਨ ਨੇ ਸੂਬੇ ਦੇ ਜੀ.ਐੱਸ.ਟੀ.ਅਧਿਕਾਰੀਆਂ ਨੂੰ ਹਰੇਕ ਜ਼ਿਲਾ ਦਫਤਰ 'ਤੇ ਜਾ ਕੇ ਜੀ.ਐੱਸ.ਟੀ. ਨਾਲ ਜੁੜੇ ਸ਼ੱਕਾਂ ਨੂੰ ਦੂਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੀਤਾਰਮਨ ਨੇ ਐਤਵਾਰ ਨੂੰ ਇਥੇ ਆਮ ਬਜਟ 'ਤੇ ਹਿੱਤਧਾਰਕਾਂ ਦੇ ਨਾਲ ਚਰਚਾ ਦੌਰਾਨ ਇਹ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਸੂਬਾ ਪੱਧਰ ਦੇ ਅਧਿਕਾਰੀਆਂ ਨੂੰ ਹਰੇਕ ਜ਼ਿਲਾ ਦਫਤਰਾਂ 'ਤੇ ਜਾ ਕੇ ਕਾਰੋਬਾਰੀਆਂ ਅਤੇ ਉੱਦਮੀਆਂ ਦੇ ਜੀ.ਐੱਸ.ਟੀ. 'ਤੇ ਸ਼ੱਕਾਂ ਨੂੰ ਦੂਰ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਜ਼ਿਲਾ ਪੱਧਰ 'ਤੇ ਜੀ.ਐੱਸ.ਟੀ. ਨਾਲ ਜੁੜੇ ਮਾਮਲਿਆਂ ਦੇ ਲਈ ਕਮਿਸ਼ਨਰ ਪੂਰੀ ਤਰ੍ਹਾਂ ਨਾਲ ਸਮਰਥ ਹੈ। ਵਿੱਤ ਮੰਤਰੀ ਨੇ ਉੱਦਮੀਆਂ ਅਤੇ ਕਾਰੋਬਾਰੀਆਂ ਨੂੰ ਸੰਬੰਧਤ ਸੂਬਿਆਂ ਦੇ ਵਿੱਤ ਮੰਤਰੀਆਂ ਦੇ ਮਾਧਿਅਮ ਨਾਲ ਜੀ.ਐੱਸ.ਟੀ. ਦਰਾਂ 'ਚ ਕਮੀ ਜਾਂ ਵਾਧੇ ਦੇ ਬਾਰੇ 'ਚ ਸੁਝਾਅ ਦੇਣ ਦੀ ਵੀ ਸਲਾਹ ਦਿੱਤੀ ਅਤੇ ਕਿਹਾ ਕਿ ਇਸ ਦੇ ਆਧਾਰ 'ਤੇ ਜੀ.ਐੱਸ.ਟੀ. ਪ੍ਰੀਸ਼ਦ ਦੀ ਬੈਠਕ 'ਚ ਫੈਸਲੇ ਲਏ ਜਾ ਸਕਣਗੇ। ਸੀਤਾਰਮਨ ਨੇ ਉਦਯੋਗ ਪ੍ਰਤੀਨਿਧੀਆਂ, ਉਦਯੋਗ ਸੰਗਠਨਾਂ, ਵਪਾਰਕ ਸੰਗਠਨਾਂ, ਨਿਵੇਸ਼ ਬੈਂਕਰਾਂ, ਕਿਸਾਨ ਸੰਗਠਨਾਂ ਅਤੇ ਹੋਰ ਹਿੱਤਧਾਰਕਾਂ ਦੇ ਨਾਲ ਆਮ ਬਜਟ 2020-21 ਦੇ ਵੱਖ-ਵੱਖ ਪ੍ਰਬੰਧਾਂ 'ਤੇ ਪਰਿਚਰਚਾ ਕੀਤੀ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਅਤੇ ਸੁਝਾਵਾਂ 'ਤੇ ਜ਼ਰੂਰੀ ਨਿਰਦੇਸ਼ ਦਿੱਤੇ।


Aarti dhillon

Content Editor

Related News