ਸੋਨੇ ਦੀਆਂ ਕੀਮਤਾਂ ਵਧਣ ਦੇ ਖਦਸ਼ੇ ਦਰਮਿਆਨ, ਧਨਤੇਰਸ ਲਈ ਬੁਕਿੰਗ 'ਤੇ ਮਿਲ ਰਹੀਆਂ ਕਈ ਛੋਟ ਤੇ ਆਫ਼ਰਸ

Tuesday, Oct 10, 2023 - 06:00 PM (IST)

ਨਵੀਂ ਦਿੱਲੀ - ਦੇਸ਼ ਭਰ ਵਿਚ ਸਰਾਧਾਂ ਕਾਰਨ ਖ਼ਰੀਦਦਾਰੀ ਦੀ ਰਫ਼ਤਾਰ ਸੁਸਤ ਹੈ ਪਰ ਨਰਾਤੇ ਸ਼ੁਰੂ ਹੁੰਦੇ ਹੀ ਬਾਜ਼ਾਰ ਵਿਚ ਰੌਣਕਾਂ ਲਗਣੀਆਂ ਸ਼ੁਰੂ ਹੋ ਜਾਣਗੀਆਂ। ਇਨ੍ਹਾਂ ਦਿਨਾਂ ਵਿਚ ਲੋਕ ਧਨਤੇਰਸ ਮੌਕੇ ਸੋਨੇ ਦੀ ਖ਼ਰੀਦਦਾਰੀ ਨੂੰ ਸ਼ੁੱਭ ਮੰਨਦੇ ਹਨ। ਇਸ ਮੌਕੇ ਦਾ ਲਾਭ ਲੈਣ ਲਈ ਸਰਾਫ਼ਾ ਬਾਜ਼ਾਰ 'ਚ ਸੁਨਿਆਰੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਕਈ ਤਰ੍ਹਾਂ ਦੀਆਂ ਛੋਟ ਅਤੇ ਆਫ਼ਰਸ ਦੇ ਰਹੇ ਹਨ। ਇਨ੍ਹਾਂ ਆਫ਼ਰਸ ਤਹਿਤ ਬੁਕਿੰਗ, ਭੁਗਤਾਨ, ਡਿਲਵਰੀ, ਫਲੈਕਸੀ ਕੀਮਤ, ਨਕਦ ਛੋਟ, ਮੇਕਿੰਗ ਚਾਰਜ ਸਮੇਤ ਕਈ ਤਰ੍ਹਾਂ ਦੀ ਛੋਟ ਸ਼ਾਮਲ ਹੈ।

ਇਹ ਵੀ ਪੜ੍ਹੋ :  ਹੁਣ 25 ਹਜ਼ਾਰ ਰੁਪਏ 'ਚ ਇਲੈਕਟ੍ਰਿਕ ਵਾਹਨ 'ਚ ਬਦਲੋ ਆਪਣੀ ਪੁਰਾਣੀ ਬਾਈਕ ਜਾਂ ਸਕੂਟੀ, ਜਾਣੋ

ਇਜ਼ਰਾਈਲ ਜੰਗ ਅਤੇ ਦੁਨੀਆ ਭਰ ਦੇ ਵਧ ਰਹੇ ਅਨਿਸ਼ਚਤਿਤਾ ਦੇ ਮਾਹੌਲ ਦਰਮਿਆਨ ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਭਾਰੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਜਿਊਲਰਾਂ ਅਤੇ ਰਿਟੇਲ ਜਿਊਲਰੀ ਕੰਪਨੀਆਂ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਆਫਰ ਦੇ ਰਹੇ ਹਨ। ਗਾਹਕ ਕੁਝ ਐਡਵਾਂਸ ਦੇ ਕੇ ਮੌਜੂਦਾ ਕੀਮਤ 'ਤੇ ਸੋਨਾ ਬੁੱਕ ਕਰ ਸਕਦੇ ਹਨ ਅਤੇ ਧਨਤੇਰਸ ਦੇ ਦਿਨ ਗਹਿਣਿਆਂ ਦੀ ਡਿਲੀਵਰੀ ਲੈ ਸਕਦੇ ਹਨ। ਇਸ ਦੌਰਾਨ ਕੀਮਤਾਂ ਵਧਣ 'ਤੇ ਵੀ ਪਸੰਦ ਕੀਤੇ ਗਏ ਸੋਨੇ ਦੇ ਗਹਿਣੇ ਦੀ ਕੀਮਤ 'ਤੇ ਕੋਈ ਫਰਕ ਨਹੀਂ ਪਵੇਗਾ।

ਇਹ ਵੀ ਪੜ੍ਹੋ :   ਸ਼ਾਹਰੁਖ ਖ਼ਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮਹਾਰਾਸ਼ਟਰ ਸਰਕਾਰ ਨੇ ਵਧਾਈ  ਸੁਰੱਖਿਆ

ਤਿਉਹਾਰੀ ਸੀਜ਼ਨ ਚ ਵਧੇਗੀ ਕੀਮਤੀ ਧਾਤਾਂ ਦੀ ਮੰਗ

ਇਸ ਤਿਉਹਾਰੀ ਸੀਜ਼ਨ 'ਚ ਕੀਮਤੀ ਧਾਤਾਂ ਦੀ ਮੰਗ 25-30 ਫੀਸਦੀ ਵਧਣ ਦੀ ਉਮੀਦ ਕੀਤੀ ਜਾ ਰਹੀ ਹੈ। ਖਾਸ ਕਰਕੇ ਗਹਿਣਿਆਂ ਲਈ ਖ਼ਪਤਕਾਰਾਂ ਦੀ ਖਰੀਦਦਾਰੀ ਦੀ ਭਾਵਨਾ ਨੂੰ ਬਲ ਮਿਲ ਸਕਦਾ ਹੈ। ਤਿਉਹਾਰਾਂ ਦੇ ਨਾਲ ਹੀ ਵਿਆਹਾਂ ਦਾ ਸੀਜ਼ਨ ਵੀ ਸ਼ੁਰੂ ਹੋ ਜਾਵੇਗਾ। ਇਸ ਸਾਲ 'ਚ ਸੋਨੇ ਦੇ ਗਹਿਣਿਆਂ ਦੀ ਮੰਗ ਵਧਣ ਦੀ ਉਮੀਦ ਹੈ।

ਮਿਲ ਰਹੇ ਹਨ ਇਹ ਆਫ਼ਰਸ

1. ਜੇਕਰ ਧਨਤੇਰਸ ਦੇ ਦਿਨ ਕੀਮਤਾਂ ਹੋਰ ਘਟਦੀਆਂ ਹਨ, ਤਾਂ ਤੁਹਾਨੂੰ ਉਸੇ ਕੀਮਤ 'ਤੇ ਸੋਨਾ ਮਿਲੇਗਾ। ਪਰ ਜੇਕਰ ਕੀਮਤ ਵਧਦੀ ਹੈ, ਤਾਂ ਤੁਹਾਨੂੰ ਬੁਕਿੰਗ ਕੀਮਤ 'ਤੇ ਹੀ ਸੋਨਾ ਮਿਲੇਗਾ।
2. ਹੀਰੇ ਦੇ ਗਹਿਣਿਆਂ 'ਤੇ 15-20% ਛੋਟ ਅਤੇ ਮੇਕਿੰਗ 'ਤੇ 15-30% ਦੀ ਛੂਟ ਉਪਲਬਧ ਹੈ। ਤਨਿਸ਼ਕ ਮੇਕਿੰਗ ਚਾਰਜ 'ਤੇ 25% ਦੀ ਛੋਟ ਦੇ ਰਿਹਾ ਹੈ।
3. ਤੁਸੀਂ ਸਿਰਫ 10-20% ਦਾ ਭੁਗਤਾਨ ਕਰਕੇ ਅੱਜ ਦੀ ਕੀਮਤ 'ਤੇ ਸੋਨਾ ਬੁੱਕ ਕਰ ਸਕਦੇ ਹੋ। ਫਿਰ ਧਨਤੇਰਸ ਦੇ ਦਿਨ ਤੁਸੀਂ ਇਸ ਕੀਮਤ 'ਤੇ ਡਿਲੀਵਰੀ ਲੈ ਸਕਦੇ ਹੋ।
4. ਕੁਝ ਸੁਨਿਆਰੇ 6% ਤੱਕ ਕੈਸ਼ਬੈਕ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਖਰੀਦ 'ਤੇ 5% ਕੈਸ਼ ਬੈਕ ਦੀ ਪੇਸ਼ਕਸ਼ ਵੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :   ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News