ਕੱਲ ਤੋਂ ਸ਼ੁਰੂ ਹੋ ਰਹੀ ਹੈ ''ਫਲਿਪਕਾਰਟ ਸੇਲ'', ਇਨ੍ਹਾਂ ਪ੍ਰੋਡੈਕਟਸ ''ਤੇ ਮਿਲੇਗੀ 70 ਫੀਸਦੀ ਤੱਕ ਛੂਟ
Saturday, Dec 22, 2018 - 01:17 PM (IST)

ਨਵੀਂ ਦਿੱਲੀ—ਇਕ ਪਾਸੇ ਜਿਥੇ ਦੇਸ਼ 'ਚ ਤਾਪਮਾਨ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ ਤਾਂ ਫਲਿੱਪਕਾਰਟ ਹਾਟ ਸੇਲ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਈ-ਕਾਮਰਸ ਕੰਪਨੀ ਨੇ ਕੱਲ ਭਾਵ 23 ਦਸੰਬਰ ਤੋਂ 'ਈਅਰ ਐਂਡ ਕਾਰਨੀਵਲ' ਦੀ ਘੋਸ਼ਣਾ ਕੀਤੀ ਹੈ ਜੋ 31 ਦਸੰਬਰ ਤੱਕ ਚੱਲੇਗੀ। ਇਸ ਦੌਰਾਨ ਗਾਹਕਾਂ ਨੂੰ ਵੱਡੇ ਇੰਪਲਾਈਸੇਜ਼ 'ਤੇ ਭਾਰੀ ਛੂਟ ਮਿਲਣ ਜਾ ਰਹੀ ਹੈ।
ਫਲਿੱਪਕਾਰਟ ਟੀ.ਵੀ. ਅਤੇ ਦੂਜੇ ਇੰਪਲਾਈਸੇਜ਼ 'ਤੇ 70 ਫੀਸਦੀ ਤੱਕ ਡਿਸਕਾਊਂਟ ਦੇ ਰਿਹਾ ਹੈ। 9 ਦਿਨ ਚੱਲਣ ਵਾਲੀ ਇਸ ਸੇਲ ਦੇ ਸਭ ਤੋਂ ਚੱਗੇ ਆਫਰਸ 'ਚ ਸ਼ਾਮਲ ਹੈ। ਸੈਮਸੰਗ 32 ਇੰਚ ਐੱਚ.ਡੀ. ਰੈੱਡੀ ਐੱਲ..ਈ.ਡੀ. ਟੀ.ਵੀ. 16,000 ਰੁਪਏ ਤੋ ਘਟ ਕੀਮਤ 'ਚ, ਜਿਸ ਦੀ ਮੌਜੂਦਾ ਕੀਮਤ 26,900 ਰੁਪਏ ਹੈ। 43 ਇੰਚ 4ਕੇ ਸਮਾਰਟ ਟੀ.ਵੀ. ਸਿਰਫ 24,999 ਰੁਪਏ 'ਚ ਖਰੀਦ ਸਕਦੇ ਹੋ।
—ਐੱਲ.ਜੀ. 260 ਲੀਟਰ ਡਬਲ ਡੋਰ ਰੈਫਰੀਜ਼ਰੇਟਰ 30,690 ਦੀ ਬਜਾਏ 22,490 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
—Midea 1 ਟਨ 3 ਸਟਾਰ 2018 ਇੰਵਰਟਰ ਏਸੀ ਸਿਰਫ 21,999 ਰੁਪਏ 'ਚ ਮਿਲੇਗਾ ਜੋ ਹੁਣ ਤੱਕ 37,000 ਰੁਪਏ 'ਚ ਵਿਕ ਰਿਹਾ ਸੀ।
— Morphy Richards 30L ਕੰਵੈਕਸ਼ਨ ਮਾਈਕ੍ਰੋਵੇਵ ਓਵਨ ਸਿਰਫ 8,999 'ਚ ਖਰੀਦ ਸਕਦੇ ਹੋ।
ਇਸ ਤੋਂ ਇਲਾਵਾ ਫਲਿੱਪਕਾਰਟ ਨੇ ਫੈਸ਼ਨ 'ਤੇ 90 ਫੀਸਦੀ ਅਤੇ ਫਰਨੀਚਰ 'ਤੇ 80 ਫੀਸਦੀ ਤੱਕ ਛੂਟ ਦਾ ਐਲਾਨ ਕੀਤਾ ਹੈ। ਐੱਸ.ਬੀ.ਆਈ. ਕਾਰਡ ਯੂਜ਼ਰਸ ਨੂੰ 10 ਫੀਸਦੀ ਹੋਰ ਛੂਟ ਮਿਲੇਗੀ। ਸੇਲ ਦੌਰਾਨ ਮੋਬਾਇਲ ਫੋਨ, ਬਿਊਟੀ ਅਤੇ ਗਰੂਮਿੰਗ ਪਰਸਨਲ, ਹੈਲਥਕੇਅਰ ਪ੍ਰੋਡੈਕਟਸ ਵੀ ਘੱਟ ਕੀਮਤ 'ਚ ਖਰੀਦ ਸਕਦੇ ਹੋ।