10 ਸਾਲਾਂ ’ਚ ਡਾਇਰੈਕਟ ਟੈਕਸ ਕੁਲੈਕਸ਼ਨ 182 ਫੀਸਦੀ ਵਧੀ, 2023-24 ’ਚ ਰਹੀ 19.60 ਲੱਖ ਕਰੋੜ ਰੁਪਏ

Friday, Oct 18, 2024 - 12:07 PM (IST)

10 ਸਾਲਾਂ ’ਚ ਡਾਇਰੈਕਟ ਟੈਕਸ ਕੁਲੈਕਸ਼ਨ 182 ਫੀਸਦੀ ਵਧੀ, 2023-24 ’ਚ ਰਹੀ 19.60 ਲੱਖ ਕਰੋੜ ਰੁਪਏ

ਨਵੀਂ ਦਿੱਲੀ (ਭਾਸ਼ਾ) - ਦੇਸ਼ ਦੀ ਡਾਇਰੈਕਟ ਟੈਕਸ ਕੁਲੈਕਸ਼ਨ ਪਿਛਲੇ ਵਿੱਤੀ ਸਾਲ (2023-24) ’ਚ 19.60 ਲੱਖ ਕਰੋਡ਼ ਰੁਪਏ ਰਹੀ ਹੈ। ਇਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ’ਚ ਡਾਇਰੈਕਟ ਟੈਕਸ ਕੁਲੈਕਸ਼ਨ ’ਚ 182 ਫੀਸਦੀ ਦਾ ਵਾਧਾ ਹੋਇਆ ਹੈ।

ਆਮਦਨ ਕਰ ਵਿਭਾਗ ਵੱਲੋਂ ਜਾਰੀ ਨਵੀਂ ‘ਟਾਈਮ ਸੀਰੀਜ਼ ਡਾਟਾ’ ਤੋਂ ਪਤਾ ਚਲਿਆ ਹੈ ਕਿ ਕਾਰਪੋਰੇਟ ਟੈਕਸ ਕੁਲੈਕਸ਼ਨ 10 ਸਾਲਾਂ ’ਚ ਦੁੱਗਣੀ ਤੋਂ ਜ਼ਿਆਦਾ ਹੋ ਕੇ 2023-24 ’ਚ 9.11 ਲੱਖ ਕਰੋਡ਼ ਰੁਪਏ ਤੋਂ ਜ਼ਿਆਦਾ ਹੋ ਗਈ ਹੈ। ਇਸ ਦੌਰਾਨ ਨਿੱਜੀ ਆਮਦਨ ਕਰ ਭੰਡਾਰ ਲੱਗਭਗ 4 ਗੁਣਾ ਹੋ ਕੇ 10.45 ਲੱਖ ਕਰੋਡ਼ ਰੁਪਏ ’ਤੇ ਪਹੁੰਚ ਗਿਆ ਹੈ।

ਮੋਦੀ ਸਰਕਾਰ ਦੇ ਪਹਿਲੇ ਸਾਲ 2014-15 ’ਚ ਪ੍ਰਤੱਖ ਕਰ ਭੰਡਾਰ ਕਰੀਬ 6.96 ਲੱਖ ਕਰੋਡ਼ ਰੁਪਏ ਰਿਹਾ ਸੀ। ਇਸ ’ਚ ਕਰੀਬ 4.29 ਲੱਖ ਕਰੋਡ਼ ਰੁਪਏ ਕਾਰਪੋਰੇਟ ਟੈਕਸ ਅਤੇ 2.66 ਲੱਖ ਕਰੋਡ਼ ਰੁਪਏ ਨਿੱਜੀ ਆਮਦਨ ਕਰ ਸ਼ਾਮਲ ਸੀ। ਦਾਖਲ ਕੀਤੇ ਆਮਦਨ ਕਰ ਰਿਟਰਨ (ਸੋਧੀ ਰਿਟਰਨ ਸਮੇਤ) ਦੀ ਗਿਣਤੀ ਵਿੱਤੀ ਸਾਲ 2014-15 ਦੇ 4.04 ਕਰੋਡ਼ ਤੋਂ ਵਧ ਕੇ 2023-24 ’ਚ 8.61 ਕਰੋਡ਼ ਤੋਂ ਜ਼ਿਆਦਾ ਹੋ ਗਈ । ਪ੍ਰਤੱਖ ਕਰ-ਜੀ. ਡੀ. ਪੀ. (ਕੁਲ ਘਰੇਲੂ ਉਤਪਾਦ) ਅਨੁਪਾਤ 2014-15 ਦੇ 5.55 ਫੀਸਦੀ ਤੋਂ ਵਧ ਕੇ 2023-24 ’ਚ 6.64 ਫੀਸਦੀ ਹੋ ਗਿਆ। ਕਰਦਾਤਿਆਂ ਦੀ ਗਿਣਤੀ ਮੁਲਾਂਕਣ ਸਾਲ 2014-15 ’ਚ 5.70 ਕਰੋਡ਼ ਸੀ, ਜੋ ਵਧ ਕੇ ਮੁਲਾਂਕਣ ਸਾਲ 2023-24 ’ਚ 10.41 ਕਰੋਡ਼ ਹੋ ਗਈ।


author

Harinder Kaur

Content Editor

Related News