Diageo ਦਾ ਵਿਜੇ ਮਾਲਿਆ ''ਤੇ 4 ਕਰੋੜ ਦਾ ਦਾਅਵਾ, ਮਾਲਿਆ ਨੂੰ ਨਹੀਂ ਮਿਲੀ ਰਾਹਤ

Saturday, Apr 13, 2019 - 12:01 PM (IST)

Diageo ਦਾ ਵਿਜੇ ਮਾਲਿਆ ''ਤੇ 4 ਕਰੋੜ ਦਾ ਦਾਅਵਾ, ਮਾਲਿਆ ਨੂੰ ਨਹੀਂ ਮਿਲੀ ਰਾਹਤ

ਲੰਡਨ — ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇ ਮਾੜੇ ਦਿਨ ਖਤਮ ਹੁੰਦੇ ਨਜ਼ਰ ਨਹੀਂ ਆ ਰਹੇ। ਹੁਣ ਬ੍ਰਿਟੇਨ ਦੀ ਸ਼ਰਾਬ ਕੰਪਨੀ ਡਿਆਜੀਓ ਨੇ ਇਥੋਂ ਦੀ ਹਾਈ ਕੋਰਟ ਵਿਚ ਉਸ ਦੇ ਖਿਲਾਫ 4 ਕਰੋੜ ਦਾ ਦਾਅਵਾ ਦਰਜ ਕੀਤਾ ਹੈ, ਜਿਸ 'ਤੇ ਸੁਣਵਾਈ ਲਈ ਮਾਲਿਆ ਨੇ ਸੁਣਵਾਈ ਲਈ 23 ਮਈ ਦੀ ਨੱਥੀ ਤਾਰੀਖ ਤੋਂ ਬਾਅਦ ਕਰਵਾਏ ਜਾਣ ਲਈ ਅਪੀਲ ਦਾਇਰ ਕੀਤੀ ਸੀ ਪਰ ਅਦਾਲਤ ਨੇ ਸ਼ੁੱਕਰਵਾਰ ਨੂੰ ਮਾਲਿਆ ਦੇ ਖਿਲਾਫ ਫੈਸਲਾ ਦਿੱਤਾ। ਮਾਲਿਆ ਦੇ ਖਿਲਾਫ ਬਿਟ੍ਰੇਨ ਵਿਚ ਪਹਿਲਾ ਤੋਂ ਭਾਰਤ ਸਪੁਰਦ ਕੀਤੇ ਜਾਣ ਦਾ ਮੁਕੱਦਮਾ ਚਲ ਰਿਹਾ ਹੈ। ਇਸ ਮਾਮਲੇ ਵਿਚ ਵੀ ਮਾਲਿਆ ਨੇ ਨਵੇਂ ਸਿਰੇ ਤੋਂ ਇਕ ਅਪੀਲ ਦਾਇਰ ਕੀਤੀ ਹੈ। 

ਜ਼ਿਕਰਯੋਗ ਹੈ ਕਿ ਮਾਲਿਆ ਭਾਰਤ ਵਿਚ ਬੈਂਕਾਂ ਦਾ ਕਰੀਬ 9,000 ਕਰੋੜ ਦਾ ਕਰਜ਼ਾ ਨਾ ਚੁਕਾਉਣ ਦੇ ਮਾਮਲੇ 'ਚ ਲੌੜੀਂਦਾ ਹੈ। ਜੱਜ ਕਲੇਅਰ ਮੋਲਡਰ ਨੇ ਮਾਲਿਆ ਦੀ ਅਪੀਲ ਦੇ ਖਿਲਾਫ ਇਹ ਫੈਸਲਾ ਸੁਣਾਇਆ। ਇਸ ਦੇ ਨਾਲ ਹੀ ਉਸ ਨੂੰ 34,000 ਪੌਂਡ ਜੀ ਮੁਕੱਦਮਾ ਲੜਣ ਦੀ ਲਾਗਤ ਨੂੰ ਵੱਖ ਤੋਂ ਚੁਕਾਉਣ ਦਾ ਆਦੇਸ਼ ਦਿੱਤਾ ਹੈ। 

ਮੋਲਡਰ ਨੇ ਕਿਹਾਕਿ ਮਾਲਿਆ ਨੇ ਸੁਣਵਾਈ ਟਾਲਣ ਦਾ ਕਾਰਨ ਸਪੱਸ਼ਟ ਨਹੀਂ ਕੀਤਾ। ਇਸ ਦੇ ਨਾਲ ਹੀ ਡਿਆਜੀਓ ਦੀ ਦਲੀਲ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਉਸਦੇ ਦਾਅਵੇ ਦਾ ਨਿਪਟਾਰਾ ਜਲਦੀ ਕੀਤਾ ਜਾਣਾ ਚਾਹੀਦਾ ਹੈ। ਡਿਆਜੀਓ ਨੇ ਕਿਹਾ ਕਿ ਜੇਕਰ ਮਈ 'ਚ ਸੁਣਵਾਈ ਟਲਦੀ ਹੈ ਤਾਂ ਮਾਲਿਆ ਦੀ ਜਾਇਦਾਦ ਨੂੰ ਲੈ ਕੇ ਹੋੜ ਮੱਚ ਜਾਵੇਗੀ ਕਿਉਂਕਿ ਮਾਲਿਆ ਦੇ ਖਿਲਾਫ ਅਜਿਹੇ ਕਈ ਮਾਮਲੇ ਦਰਜ ਹਨ। ਮਾਲਿਆ ਨੂੰ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ, ਫਿਰ ਇਸ ਦੇ ਖਿਲਾਫ ਕਾਰਵਾਈ ਕਰਨਾ ਮੁਸ਼ਕਲ ਹੋ ਸਕਦਾ ਹੈ। ਹਾਲਾਂਕਿ ਜੱਜ ਨੇ ਮਾਲਿਆ ਦੇ ਨਵੇਂ ਵਕੀਲ ਨੂੰ ਅਦਾਲਤ ਵਿਚ ਸਬੂਤ ਪੇਸ਼ ਕਰਨ ਦੀ ਸਮਾਂ ਮਿਆਦ ਨੂੰ ਥੋੜ੍ਹਾ ਹੋਰ ਵਧਾ ਕੇ 23 ਅਪ੍ਰੈਲ ਕਰ ਦਿੱਤਾ ਹੈ ਜਦੋਂਕਿ ਪਹਿਲਾਂ ਇਹ ਸਮਾਂ ਮਿਆਦ 5 ਅਪ੍ਰੈਲ ਤੱਕ ਦੀ ਸੀ। ਦੂਜੇ ਪਾਸੇ ਦੇਰ ਦੇ ਕਾਰਨ ਡਿਆਜੀਓ ਨੂੰ ਵਾਧੂ ਕਾਨੂੰਨੀ ਲਾਗਤ ਦੇ ਤੌਰ 'ਤੇ 28 ਦਿਨਾਂ ਵਿਚ 34,000 ਪੌਂਡ ਦੀ ਰਾਸ਼ੀ ਦਾ ਭੁਗਤਾਨ ਕਰਨ ਲਈ ਕਿਹਾ ਹੈ।


Related News