‘DGCA ਨੇ ਬੋਇੰਗ 737 ਮੈਕਸ ਜਹਾਜ਼ ਤੋਂ ਪਾਬੰਦੀ ਹਟਾਈ’
Friday, Aug 27, 2021 - 03:46 PM (IST)
ਨਵੀਂ ਦਿੱਲੀ (ਭਾਸ਼ਾ) – ਦੇਸ਼ ਦੇ ਹਵਾਬਾਜ਼ੀ ਰੈਗੂਲੇਟਰ ਡੀ. ਜੀ. ਸੀ. ਏ. ਨੇ ਬੋਇੰਗ 737 ਮੈਕਸ ਜਹਾਜ਼ਾਂ ਦੀ ਕਮਰਸ਼ੀਅਲ ਆਪ੍ਰੇਟਿੰਗ ’ਤੇ ਲੱਗੀ ਪਾਬੰਦੀ ਲਗਭਗ ਢਾਈ ਸਾਲ ਬਾਅਦ ਹਟਾ ਲਈ।
ਜ਼ਿਕਰਯੋਗ ਹੈ ਕਿ ਡਾਇਰੈਕਟੋਰੇਟ ਜਨਰਲ ਆਫ ਸਿਵਿਲ ਐਵੀਏਸ਼ਨ (ਡੀ. ਜੀ. ਸੀ. ਏ.) ਨੇ ਈਥੋਪੀਆਈ ਏਅਰਲਾਈਨਜ਼ 737 ਮੈਕਸ ਜਹਾਜ਼ ਦੇ 10 ਮਾਰਚ ਨੂੰ ਆਦਿਸ ਅਬਾਬਾ ਦੇ ਨੇੜੇ ਹਾਦਸਾਗ੍ਰਸਤ ਹੋਣ ਤੋਂ ਬਾਅਦ 13 ਮਾਰਚ 2019 ਨੂੰ ਸਾਰੇ ਬੋਇੰਗ 737 ਮੈਕਸ ਜਹਾਜ਼ਾਂ ਦੀਆਂ ਉਡਾਣਾਂ ’ਤੇ ਰੋਕ ਲਗਾ ਦਿੱਤੀ ਸੀ। ਇਸ ਹਾਦਸੇ ’ਚ 157 ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਵਿਦੇਸ਼ ਜਾ ਕੇ ਪੜ੍ਹਣਾ ਹੋਇਆ ਆਸਾਨ , SBI ਦੇ ਰਿਹੈ 1.5 ਕਰੋੜ ਤੱਕ ਦਾ ਸਟੱਡੀ ਲੋਨ
ਜਹਾਜ਼ ਬਣਾਉਣ ਵਾਲੀ ਬੋਇੰਗ ਮਾਰਚ 2019 ਤੋਂ 737 ਮੈਕਸ ਜਹਾਜ਼ ’ਚ ਬਦਲਾਅ ਕਰ ਰਹੀ ਹੈ ਤਾਂ ਕਿ ਡੀ. ਜੀ. ਸੀ. ਏ. ਸਮੇਤ ਵੱਖ-ਵੱਖ ਦੇਸ਼ਾਂ ਦੇ ਰੈਗੂਲੇਟਰ ਮੁਸਾਫਰ ਉਡਾਣ ਸੇਵਾ ਦੀ ਮੁੜ ਇਜਾਜ਼ਤ ਦੇਣ।
ਡੀ. ਜੀ. ਸੀ. ਏ. ਨੇ 26 ਅਗਸਤ 2021 ਨੂੰ ਆਪਣੇ ਆਦੇਸ਼ ’ਚ ਕਿਹਾ ਕਿ ਬੋਇੰਗ 737 ਮੈਕਸ ਏਅਰਲਾਈਨ ਦੀ ਆਪ੍ਰੇਟਿੰਗ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਇਹ ਇਜਾਜ਼ਤ ਸੇਵਾ ਸ਼ੁਰੂ ਹੋਣ ਦੀਆਂ ਲੋੜਾਂ ਨੂੰ ਪੂਰਾ ਕਰਨ ’ਤੇ ਨਿਰਭਰ ਹੈ। ਡੀ. ਜੀ. ਸੀ. ਏ. ਦੇ ਇਕ ਸੀਨੀਅਰ ਅਧਿਕਾਰੀ ਨੇ 737 ਮੈਕਸ ਜਹਾਜ਼ਾਂ ਦੀਆਂ ਕਮਰਸ਼ੀਅਲ ਉਡਾਣਾਂ ’ਤੇ ਲੱਗੀ ਪਾਬੰਦੀ ਹਟਾਏ ਜਾਣ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ: ਚੈੱਕ ਕੱਟਣ ਸਮੇਂ ਕੀਤੀ ਇਹ ਗਲਤੀ ਪੈ ਸਕਦੀ ਹੈ ਭਾਰੀ, ਜਾਣੋ ਇਸ ਨਾਲ ਜੁੜੀਆਂ ਅਹਿਮ ਗੱਲਾਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।