DGCA ਨੇ ਸਪਾਈਸਜੈੱਟ ਨੂੰ ''ਕਿਊ400'' ਜਹਾਜ਼ਾਂ ਦੇ  ''ਇੰਜਣ ਆਇਲ'' ਦੀ ਜਾਂਚ ਕਰਨ ਨੂੰ ਕਿਹਾ

Tuesday, Oct 18, 2022 - 02:41 PM (IST)

ਨਵੀਂ ਦਿੱਲੀ- ਹਵਾਬਾਜ਼ੀ ਰੈਗੂਲੇਟਰ ਡੀ.ਜੀ.ਸੀ.ਏ. ਨੇ ਅੱਜ ਸਪਾਈਸਜੈੱਟ ਨੂੰ 14 ਕਿਊ400 ਟਰਬੋਪ੍ਰਾਪ ਜਹਾਜ਼ਾਂ ਦੇ 28 ਪ੍ਰੈਟ ਐਂਡ ਵਿਟਨੀ 150ਏ ਇੰਜਣਾਂ ਦਾ ਇਕ ਹਫ਼ਤੇ ਦੇ ਅੰਦਰ ਬੋਰੋਸਕੋਪਿਕ ਜਾਂਚ ਕਰਨ ਦਾ ਹੁਕਮ ਦਿੱਤਾ ਹੈ। 12 ਅਕਤੂਬਰ ਨੂੰ ਕੈਬਿਨ 'ਚੋਂ ਧੂੰਆਂ ਨਿਕਲਣ ਕਾਰਨ ਸਪਾਈਸਜੈੱਟ Q400 ਜਹਾਜ਼ ਦੀ ਹੈਦਰਾਬਾਦ 'ਚ ਇਕ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਸੀ। ਜਹਾਜ਼ 'ਚ 86 ਯਾਤਰੀ ਸਵਾਰ ਸਨ।
ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ) ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਸ਼ੁਰੂਆਤੀ ਜਾਂਚ ਦੌਰਾਨ ਇੰਜਣ ਬਲੀਡ-ਆਫ ਵਾਲਵ  ਇੰਜਣ ਦਾ ਤੇਲ ਮਿਲਿਆ ਹੈ, ਜਿਸ ਕਾਰਨ ਤੇਲ ਜਹਾਜ਼ ਦੇ ਏਅਰ ਕੰਡੀਸ਼ਨਿੰਗ ਸਿਸਟਮ ਵਿੱਚ ਦਾਖਲ ਹੋ ਗਿਆ ਸੀ, ਜਿਸ ਦੇ ਨਤੀਜੇ ਵਜੋਂ ਕੈਬਿਨ' ਚੋਂ ਧੂੰਆਂ ਨਿਕਲ ਰਿਹਾ ਸੀ।
ਬਿਆਨ 'ਚ ਕਿਹਾ ਗਿਆ ਸੀ ਇਸ ਲਈ 14 ਸੰਚਾਲਿਤ Q400 ਜਹਾਜ਼ਾਂ ਦੇ ਇੰਜਣ ਤੇਲ ਦੇ ਨਮੂਨੇ ਲਏ ਜਾਣੇ ਚਾਹੀਦੇ ਹਨ ਅਤੇ ਧਾਤੂ ਅਤੇ ਕਾਰਬਨ ਸੀਲ ਕਣਾਂ ਦੀ ਮੌਜੂਦਗੀ ਦਾ ਪਤਾ ਲਗਾਉਣ ਲਈ ਇੰਜਣ ਨਿਰਮਾਤਾ ਪ੍ਰੈਟ ਐਂਡ ਵਿਟਨੀ ਕੈਨੇਡਾ ਨੂੰ ਭੇਜਿਆ ਜਾਣਾ ਚਾਹੀਦਾ ਹੈ, ਤਾਂ ਜੋ ਕੰਪਨੀ ਤੇਲ ਦਾ ਵਿਸ਼ਲੇਸ਼ਣ ਕਰ ਸਕੇ।
ਇਸ ਵਿਚ ਕਿਹਾ ਗਿਆ ਹੈ ਕਿ 14 Q400 ਜਹਾਜ਼ਾਂ 'ਤੇ ਬਲੀਡ-ਆਫ ਵਾਲਵ ਸਕ੍ਰੀਨ ਦੀ ਜਾਂਚ ਕੀਤੀ ਜਾਣੀ ਹੈ। ਰੈਗੂਲੇਟਰ ਨੇ ਕਿਹਾ ਕਿ ਸਪਾਈਸਜੈੱਟ ਨੂੰ ਸਿੰਗਾਪੁਰ ਸਥਿਤ ਸਟੈਂਡਰਡ ਏਰੋ, ਰਖ-ਰਖਾਅ, ਮੁਰੰਮਤ ਐਂਡ ਓਵਰਹਾਲ (ਐੱਮ.ਆਰ.ਓ) ਸੰਗਠਨ ਨੂੰ ਕੋਈ ਇੰਜਣ ਨਹੀਂ ਭੇਜਣਾ ਚਾਹੀਦਾ, ਜਿਸ ਨੇ 12 ਅਕਤੂਬਰ ਦੀ ਘਟਨਾ ਵਿੱਚ ਸ਼ਾਮਲ Q400 ਜਹਾਜ਼ ਦੇ ਇੰਜਣ ਦੀ ਮੁਰੰਮਤ ਅਤੇ ਰੱਖ-ਰਖਾਅ ਕੀਤੀ ਸੀ।
ਨੋਟਿਸ ਵਿੱਚ ਕਿਹਾ ਗਿਆ ਹੈ ਕਿ ਸਪਾਈਸਜੈੱਟ ਨੂੰ ਇੱਕ ਹਫ਼ਤੇ ਦੇ ਅੰਦਰ ਸਾਰੇ ਸੰਚਾਲਨ ਇੰਜਣਾਂ ਦਾ ਇੱਕ ਵਾਰ ਬੋਰੋਸਕੋਪਿਕ ਨਿਰੀਖਣ ਕਰਨਾ ਚਾਹੀਦਾ ਹੈ ਅਤੇ ਉਹਨਾਂ ਤਿੰਨ ਇੰਜਣਾਂ ਦਾ ਬੋਰੋਸਕੋਪਿਕ ਨਿਰੀਖਣ ਵੀ ਕਰਨਾ ਚਾਹੀਦਾ ਹੈ, ਜੋ ਸੋਮਵਾਰ ਰਾਤ ਤੱਕ ਸਟੈਂਡਰਡ ਏਰੋ, ਸਿੰਗਾਪੁਰ ਤੋਂ ਪ੍ਰਾਪਤ ਹੋਏ ਹਨ। ਸਪਾਈਸਜੈੱਟ ਨੇ ਇਸ ਮਾਮਲੇ ਦੇ ਲਈ ਬਿਆਨ ਲਈ ਇਕ ਅਖ਼ਬਾਰ ਦੀ ਬੇਨਤੀ ਦਾ ਜਵਾਬ ਨਹੀਂ ਦਿੱਤਾ।
ਨਵੇਂ ਨਿਰਦੇਸ਼ ਅਜਿਹੇ ਸਮੇਂ ਆਏ ਹਨ ਜਦੋਂ ਸਪਾਈਸਜੈੱਟ ਪਹਿਲਾਂ ਤੋਂ ਹੀ ਡੀ.ਜੀ.ਸੀ.ਏ. ਦੀ ਨਿਗਰਾਨੀ ਹੇਠ ਹੈ। ਕੰਪਨੀ ਦੇ ਜਹਾਜ਼ਾਂ ਨਾਲ ਜੁੜੀਆਂ ਕਈ ਘਟਨਾਵਾਂ ਤੋਂ ਬਾਅਦ, ਰੈਗੂਲੇਟਰ ਨੇ 27 ਜੁਲਾਈ ਨੂੰ ਉਡਾਣਾਂ ਦੀ ਵੱਧ ਤੋਂ ਵੱਧ ਸੰਖਿਆ ਨੂੰ 50 ਪ੍ਰਤੀਸ਼ਤ ਤੱਕ ਸੀਮਤ ਕਰ ਦਿੱਤੀ, ਜੋ ਇਸ ਦੇ ਵਲੋਂ ਸੰਚਾਲਿਤ ਕੀਤੀ ਜਾ ਸਕਦੀ ਹੈ। ਪਿਛਲੇ ਮਹੀਨੇ ਪਾਬੰਦੀਆਂ ਨੂੰ 29 ਅਕਤੂਬਰ ਤੱਕ ਵਧਾ ਦਿੱਤਾ ਗਿਆ ਸੀ।


Aarti dhillon

Content Editor

Related News