ਰੂਸੀ ਗੈਸ ਸਪਲਾਈ ’ਚ ਕਟੌਤੀ ’ਤੇ ਡਿਊਸ਼ ਬੈਂਕ ਦੇ CEO ਨੇ ਦਿੱਤੀ ਜਰਮਨ ’ਚ ਮੰਦੀ ਦੀ ਚਿਤਾਵਨੀ
Tuesday, Apr 05, 2022 - 12:04 PM (IST)

ਨਵੀਂ ਦਿੱਲੀ – ਡਿਊਸ਼ ਬੈਂਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਕ੍ਰਿਸ਼ਚੀਅਨ ਸਵਿੰਗ ਨੇ ਜਰਮਨ ਅਧਿਕਾਰੀਆਂ ਅਤੇ ਰਾਜਨੇਤਾਵਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਰੂਸੀ ਊਰਜਾ ਸਪਲਾਈ ’ਚ ਕਟੌਤੀ ਕੀਤੀ ਜਾਂਦੀ ਹੈ ਤਾਂ ਇਸ ਦੇ ਗੰਭੀਰ ਆਰਥਿਕ ਨਤੀਜੇ ਹੋਣਗੇ। ਸਵਿੰਗ ਨੇ ਸੋਮਵਾਰ ਨੂੰ ਕਿਹਾ ਕਿ ਪਹਿਲਾਂ ਤੋਂ ਹੀ ਵਧਦੀ ਮਹਿੰਗਾਈ ਨਾਲ ਜੂਝ ਰਹੇ ਯੂਰਪ ਦੀ ਸਭ ਤੋਂ ਵੱਡੀ ਅਰਥਵਿਵਸਥਾ ਨੂੰ ਰੂਸੀ ਤੇਲ ਅਤੇ ਕੁਦਰਤੀ ਗੈਸ ਦੀ ਦਰਾਮਦ ਜਾਂ ਡਲਿਵਰੀ ’ਤੇ ਪਾਬੰਦੀ ਲੱਗਣ ’ਤੇ ਸਥਿਤੀ ’ਚ ਹੋਰ ਗਿਰਾਵਟ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਨੇ ਉਨ੍ਹਾਂ ਘਟਨਾਵਾਂ ਨੂੰ ਯਾਦ ਕੀਤਾ, ਜਿਨ੍ਹਾਂ ’ਚ ਰੂਸੀ ਫੌਜੀਆਂ ਵਲੋਂ ਮਾਰੇ ਗਏ ਯੂਕ੍ਰੇਨੀ ਨਾਗਰਿਕਾਂ ਨੂੰ ਕਥਿਤ ਤੌਰ ’ਤੇ ਦਿਖਇਆ ਗਿਆ ਹੈ। ਤੇਲ ਅਤੇ ਗੈਸ ਸਮੇਤ ਪੂਰੇ ਯੂਰਪੀ ਸੰਘ ’ਚ ਸਖਤ ਪਾਬੰਦੀਆਂ ਦੀ ਮੰਗ ਕੀਤੀ ਹੈ। ਜਰਮਨੀ ਅਤੇ ਕੋਈ ਹੋਰ ਮੈਂਬਰ ਸੂਬੇ ਜੋ ਰੂਸੀ ਗੈਸ ’ਤੇ ਨਿਰਭਰ ਹਨ, ਨੇ ਹੁਣ ਤੱਕ ਊਰਜਾ ਖੇਤਰ ’ਤੇ ਪਾਬੰਦੀ ਲਗਾਉਣ ਦਾ ਵਿਰੋਧ ਕੀਤਾ ਹੈ।