RBI ਨੇ ਜਾਰੀ ਕੀਤਾ 100 ਰੁਪਏ ਦੇ ਨਵੇਂ ਨੋਟ ਦਾ ਡਿਜ਼ਾਇਨ, ਜਾਣੋ ਕੀ ਹਨ ਇਸ ਦੇ  ਫੀਚਰਸ

07/19/2018 5:17:14 PM

ਨਵੀਂ ਦਿੱਲੀ — ਭਾਰਤੀ ਰਿਜ਼ਰਵ ਬੈਂਕ(ਆਰ.ਬੀ.ਆਈ.) ਜਲਦੀ ਹੀ ਬਾਜ਼ਾਰ 'ਚ 100 ਰੁਪਏ ਦਾ ਨਵਾਂ ਨੋਟ ਜਾਰੀ ਕਰਨ ਵਾਲਾ ਹੈ। RBI ਨੇ ਇਸ ਨੋਟ ਦੀ ਪਹਿਲੀ ਤਸਵੀਰ ਜਾਰੀ ਕਰ ਦਿੱਤੀ ਹੈ। ਇਸ ਨਵੇਂ 100 ਰੁਪਏ ਦੇ ਨੋਟ ਦਾ ਰੰਗ ਬੈਂਗਨੀ ਹੋਵੇਗਾ। ਇਹ ਨਵਾਂ ਨੋਟ ਮਹਾਤਮਾ ਗਾਂਧੀ ਸੀਰੀਜ਼ 'ਚ ਜਾਰੀ ਹੋਵੇਗਾ। ਇਸ ਨੋਟ ਦੇ ਪਿੱਛੇ ਗੁਜਰਾਤ ਦੀ 'ਰਾਣੀ ਰੀ ਵਾਵ' ਦੀ ਫੋਟੋ ਲੱਗੀ ਹੋਵੇਗੀ।
ਥੋੜ੍ਹੇ-ਥੋੜ੍ਹੇ ਕਰਕੇ ਲਿਆਂਦੇ ਜਾਣਗੇ ਬਾਜ਼ਾਰ 'ਚ
ਇਸ ਨਵੇਂ ਨੋਟ ਦੇ ਡਿਜ਼ਾਇਨ ਨੂੰ ਪੁਰਾਣੇ 100 ਰੁਪਏ ਦੇ ਨੋਟ ਦੇ ਆਲੇ-ਦੁਆਲੇ ਹੀ ਰੱਖਿਆ ਗਿਆ ਹੈ। ਇਸ ਦੀ ਲੰਬਾਈ-ਚੌੜਾਈ 66mm x 142 mm ਹੈ। ਇਸ ਨੋਟ 'ਤੇ RBI ਦੇ ਗਵਰਨਰ ਉਰਜਿਤ ਪਟੇਲ ਦੇ ਹਸਤਾਖਰ ਹੋਣਗੇ। ਜ਼ਿਕਰਯੋਗ ਹੈ ਕਿ RBI ਨੇ ਸਪਸ਼ਟ ਕਰ ਦਿੱਤਾ ਹੈ ਕਿ ਨਵੇਂ ਨੋਟ ਜਾਰੀ ਹੋਣ ਦੇ ਨਾਲ ਹੀ ਇਨ੍ਹਾਂ ਨੂੰ ਹੌਲੀ-ਹੌਲੀ ਬਾਜ਼ਾਰ 'ਚ ਲਿਆਂਦਾ ਜਾਵੇਗਾ।

PunjabKesari
ਨੋਟ ਦੇ ਅੱਗੇ ਵਾਲੇ ਹਿੱਸੇ ਦੇ ਇਹ ਹਨ ਫੀਚਰਸ
- ਦੇਵਨਾਗਰੀ 'ਚ 100 ਲਿਖਿਆ ਹੋਇਆ ਹੈ।
- ਨੋਟ ਦੇ ਮੱਧ ਵਿਚ ਮਹਾਤਮਾ ਗਾਂਧੀ ਦੀ ਤਸਵੀਰ ਹੈ। 
- ਛੋਟੇ ਅੱਖਰਾਂ ਵਿਚ 'RBI','India' ਅਤੇ '100' ਲਿਖਿਆ ਹੋਇਆ ਹੈ।
- ਇਸ 'ਤੇ ਸੁਰੱਖਿਆ ਧਾਗਾ ਵੀ ਲਗਾਇਆ ਗਿਆ ਹੈ। ਇਸ ਵਿਚ ਕਲਰ ਸ਼ਿੱਫਟ ਵੀ ਹੈ। ਜਦੋਂ ਨੋਟ ਮੋੜਿਆ ਜਾਵੇਗਾ ਤਾਂ ਧਾਗੇ ਦਾ ਰੰਗ ਹਰੇ ਤੋਂ ਨੀਲਾ ਹੋ ਜਾਵੇਗਾ।
- ਇਸ ਤੋਂ ਇਲਾਵਾ ਗਵਰਨਰ ਦੇ ਹਸਤਾਖਰ ਹਲਫੀਆ ਬਿਆਨ ਦੇ ਨਾਲ ਅਤੇ RBI ਦਾ ਨਿਸ਼ਾਨ(ਐਬਲਮ) ਵੀ ਮਹਾਤਮਾ ਗਾਂਧੀ ਦੀ ਫੋਟੋ ਸੱਜੇ ਪਾਸੇ ਦਰਸਾਇਆ ਗਿਆ ਹੈ। 

PunjabKesari
ਨੋਟ ਦੇ ਪਿੱਛੇ ਹਨ ਇਹ ਫੀਚਰਸ
- ਨੋਟ ਦੇ ਪਿੱਛੇ ਪ੍ਰਿਟਿੰਗ ਦਾ ਸਾਲ ਦਰਜ ਹੋਵੇਗਾ।
- ਸਵੱਛ ਭਾਰਤ ਦਾ ਲੋਗੋ ਇਸ ਦੇ ਮਿਸ਼ਨ ਨਾਲ ਦਰਸਾਇਆ ਗਿਆ ਹੈ। 
- ਰਾਣੀ ਦੀ ਵਾਵ ਦਰਸਾਈ ਗਈ ਹੈ।
- ਦੇਵਨਾਗਰੀ ਵਿਚ 100 ਲਿਖਿਆ ਹੋਇਆ ਹੈ।

ਦੇਵਾਸ ਦੀ ਬੈਂਕ ਨੋਟ ਪ੍ਰੈੱਸ ਵਿਚ ਹੋ ਰਹੀ ਹੈ ਛਪਾਈ 
ਜ਼ਿਕਰਯੋਗ ਹੈ ਕਿ 100 ਰੁਪਏ ਦੇ ਨਵੇਂ ਨੋਟ ਦੀ ਦੇਵਾਸ ਦੀ 'ਬੈਂਕ ਨੋਟ ਪ੍ਰੈੱਸ' 'ਚ ਛਪਾਈ ਹੋ ਰਹੀ ਹੈ। ਨੋਟ ਦੇ ਨਵੇਂ ਡਿਜ਼ਾਇਨ ਨੂੰ ਅੰਤਿਮ ਰੂਪ ਮੈਸੂਰ ਦੀ ਪ੍ਰਿਟਿੰਗ ਪ੍ਰੈੱਸ 'ਚ ਦਿੱਤਾ ਗਿਆ ਹੈ, ਜਿਥੇ 2000 ਦੇ ਨਵੇਂ ਨੋਟ ਵੀ ਛਾਪੇ ਜਾ ਰਹੇ ਹਨ। ਨਵੇਂ ਨੋਟ ਦੀ ਖਾਸ ਗੱਲ ਇਹ ਹੈ ਕਿ ਇਸਦੀ ਛਪਾਈ 'ਚ ਸਵਦੇਸ਼ੀ ਕਾਗਜ਼ ਅਤੇ ਸਿਆਹੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।


Related News