ਹੋਮ ਲੋਨ ਮਹਿੰਗਾ ਹੋਣ ਕਾਰਨ ਮੰਗ ’ਤੇ ਪੈ ਸਕਦੈ ਅਸਰ : ਰੀਅਲਟੀ ਕੰਪਨੀਆਂ
Thursday, Feb 09, 2023 - 11:11 AM (IST)
ਨਵੀਂ ਦਿੱਲੀ–ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਨੀਤੀਗਤ ਦਰ ਰੇਪੋ ’ਚ 0.25 ਫੀਸਦੀ ਦੇ ਵਾਧੇ ਦੇ ਫ਼ੈਸਲੇ ਨਾਲ ਹੋਮ ਲੋਨ ’ਕੇ ਵਿਆਜ ਵਧੇਗਾ ਅਤੇ ਸਸਤੇ ਅਤੇ ਘੱਟ ਆਮਦਨ ਵਾਲੇ ਹਾਊਸਿੰਗ ਬਲਾਕ ’ਚ ਮੰਗ ਪ੍ਰਭਾਵਿਤ ਹੋ ਸਕਦੀ ਹੈ। ਜ਼ਮੀਨ-ਜਾਇਦਾਦ ਦੇ ਵਿਕਾਸ ਨਾਲ ਜੁੜੀਆਂ ਕੰਪਨੀਆਂ ਨੇ ਇਹ ਰਾਏ ਪ੍ਰਗਟਾਈ ਹੈ। ਹਾਲਾਂਕਿ ਕਈ ਉਦਯੋਗ ਮਾਹਰਾਂ ਨੇ ਕਿਹਾ ਕਿ ਰਿਹਾਇਸ਼ੀ ਸੈਗਮੈਂਟ ’ਚ ਮੰਗ ਮਜ਼ਬੂਤ ਬਣੀ ਰਹਿਣ ਦੀ ਉਮੀਦ ਹੈ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਰੇਪੋ ਦਰ ’ਚ ਵਾਧੇ ਦਾ ਇਹ ਅੰਤਿਮ ਦੌਰ ਹੋਵੇਗਾ।
ਇਹ ਵੀ ਪੜ੍ਹੋ-RBI ਨੇ ਰੈਪੋ ਰੇਟ 'ਚ ਕੀਤਾ 0.25 ਫ਼ੀਸਦੀ ਦਾ ਵਾਧਾ, ਲਗਾਤਾਰ 6ਵੀਂ ਵਾਰ ਵਧੀਆਂ ਵਿਆਜ ਦਰਾਂ
ਰੀਅਲ ਅਸਟੇਟ ਕੰਪਨੀਆਂ ਦੇ ਚੋਟੀ ਦੇ ਸੰਗਠਨ ਕਨਫੈੱਡਰੇਸ਼ਨ ਆਫ ਰੀਅਲ ਅਸਟੇਟ ਡਿਵੈੱਲਪਰਸ ਐਸੋਸੀਏਸ਼ਨਸ ਆਫ ਇੰਡੀਆ (ਕ੍ਰੇਡਾਈ) ਦੇ ਮੁਖੀ ਹਰਸ਼ਵਰਧਨ ਪਟੋਦੀਆ ਨੇ ਕਿਹਾ ਕਿ ਵਿਆਜ ਦਰ ’ਚ ਲਗਾਤਾਰ ਵਾਧੇ ਨਾਲ ਲੋਕਾਂ ਅਤੇ ਕੰਪਨੀਆਂ ਲਈ ਕਰਜ਼ਾ ਲੈਣ ਦੀ ਧਾਰਣਾ ਕਮਜ਼ੋਰ ਹੋਈ। ਨੈਸ਼ਨਲ ਰੀਅਲ ਅਸਟੇਟ ਡਿਵੈੱਲਪਮੈਂਟ ਕੌਂਸਲ (ਨਾਰੇਡਕੋ) ਦੇ ਕੌਮੀ ‘ਵਾਈਸ ਚੇਅਰਮੈਨ’ ਨਿਰੰਜਣ ਹੀਰਾਨੰਦਾਨੀ ਨੇ ਕਿਹਾ ਕਿ ਮਈ 2022 ਤੋਂ ਬਾਅਦ ਨੀਤੀਗਤ ਦਰ ’ਚ 2.50 ਫ਼ੀਸਦੀ ਦਾ ਵਾਧਾ ਹੋ ਚੁੱਕਾ ਹੈ। ਦੇਸ਼ ਦੇ ਵਧਦੇ ਆਰਥਿਕ ਵਾਧੇ ’ਤੇ ਇਸ ਦਾ ਪ੍ਰਤੀਕੂਲ ਅਸਰ ਪੈਣ ਤੋਂ ਪਹਿਲਾਂ ਇਸ ’ਤੇ ਲਗਾਮ ਲਗਾਉਣ ਦੀ ਲੋੜ ਹੈ।
ਇਹ ਵੀ ਪੜ੍ਹੋ-ਜਨਵਰੀ 'ਚ ਖੁੱਲ੍ਹੇ 22 ਲੱਖ ਨਵੇਂ ਡੀਮੈਟ ਖਾਤੇ
ਰੀਅਲ ਅਸਟੇਟ ਸਲਾਹਕਾਰ ਕੰਪਨੀ ਐਨਾਰਾਕ ਦੇ ਚੇਅਰਮੈਨ ਅਨੁਜ ਪੁਰੀ ਨੇ ਕਿਹਾ ਕਿ ਵਿਆਜ ਵਧਣ ਨਾਲ ਮਕਾਨਾਂ ਦੀ ਮੰਗ ’ਤੇ ਕੁੱਝ ਪ੍ਰਤੀਕੂਲ ਅਸਰ ਪੈ ਸਕਦਾ ਹੈ। ਇਸ ਨਾਲ ਮਕਾਨ ਖਰੀਦਣ ਵਾਲਿਆਂ ’ਤੇ ਵਿੱਤੀ ਬੋਝ ਵਧੇਗਾ ਕਿਉਂਕਿ ਹੋਮ ਲੋਨ ਦੀਆਂ ਵਿਆਜ ਦਰਾਂ ’ਚ ਵਾਧੇ ਤੋਂ ਇਲਾਵਾ, ਜਾਇਦਾਦ ਦੀਆਂ ਕੀਮਤਾਂ ਵੀ ਹਾਲ ਹੀ ਦੀਆਂ ਦੋ ਤੋਂ ਤਿੰਨ ਤਿਮਾਹੀਆਂ ’ਚ ਵਧੀਆਂ ਹਨ। ਕਾਊਂਟੀ ਸਮੂਹ ਦੇ ਡਾਇਰੈਕਟਰ ਅਮਿਤ ਮੋਦੀ ਨੇ ਕਿਹਾ ਕਿ ਸਾਨੂੰ ਲਗਦਾ ਹੈ ਕਿ ਆਰ. ਬੀ. ਆਈ. ਦੇ ਗੰਭੀਰ ਯਤਨਾਂ ਦੇ ਬਾਵਜੂਦ ਮਹਿੰਗਾਈ ਹੁਣ ਵੀ ਚਿੰਤਾਜਨਕ ਪੱਧਰ ’ਤੇ ਹੈ। ਪਰ ਨਾਲ ਹੀ ਦੇਸ਼ ਭਰ ਚ ਪਹਿਲੀ ਵਾਰ ਘਰ ਖਰੀਦਣ ਵਾਲੇ ਲੱਖਾਂ ਲੋਕ ਵਿਆਜ ਦਰਾਂ ’ਚ ਸਥਿਰਤਾ ਦੀ ਉਮੀਦ ਕਰ ਰਹੇ ਹਨ ਤਾਂ ਕਿ ਉਹ ਘਰ ਖਰੀਦਣ ਨੂੰ ਲੈ ਕੇ ਕਦਮ ਵਧਾ ਸਕਣ ਅਤੇ ਆਪਣੇ ਭਵਿੱਖ ’ਤੇ ਫ਼ੈਸਲਾ ਲੈ ਸਕਣ।
ਇਹ ਵੀ ਪੜ੍ਹੋ-ਹੁਣ ATM ਤੋਂ ਨੋਟਾਂ ਦੀ ਤਰ੍ਹਾਂ ਨਿਕਲਣਗੇ ਸਿੱਕੇ, ਦੇਸ਼ ਦੇ 12 ਸ਼ਹਿਰਾਂ 'ਚ ਹੋਵੇਗੀ ਸ਼ੁਰੂਆਤ, ਜਾਣੋ RBI ਦਾ ਪਲਾਨ
ਟਾਟਾ ਰੀਅਲਟੀ ਐਂਡ ਇੰਫ੍ਰਾਸਟ੍ਰਕਚਰ ਲਿਮ. ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸੰਜੇ ਦੱਤ ਨੇ ਕਿਹਾ ਕਿ ਰੀਅਲ ਅਸਟੇਟ ਖੇਤਰ ਦੇ ਨਜ਼ਰੀਏ ਨਾਲ ਨੀਤੀਗਤ ਦਰ ’ਚ ਵਾਧੇ ਨਾਲ ਵਿਆਜ ਦਰ ਹੋਰ ਵਧੇਗੀ। ਇਸ ਦੇ ਨਤੀਜੇ ਵਜੋਂ ਆਉਣ ਵਾਲੀਆਂ ਤਿਮਾਹੀਆਂ ਮਕਾਨ ਖਰੀਦਣ ਦੇ ਮਾਮਲੇ ’ਚ ਕੁੱਝ ਨਰਮੀ ਆ ਸਕਦੀ ਹੈ। ਕੋਲੀਅਰਸ ਇੰਡੀਆ ਦੇ ਸੀ. ਈ. ਓ. ਰਮੇਸ਼ ਨਾਇਰ ਨੇ ਕਿਹਾ ਕਿ ਹੋਮ ਲੋਨ ’ਤੇ ਵਿਆਜ ਦਰ ਪਹਿਲਾਂ ਨਾਲੋਂ 8 ਤੋਂ 9 ਫੀਸਦੀ ਦੇ ਉੱਚ ਪੱਧਰ ’ਤੇ ਹੈ। ਨਾਲ ਹੀ ਮਕਾਨਾਂ ਦੀਆਂ ਕੀਮਤਾਂ ਆਉਣ ਵਾਲੀਆਂ ਤਿਮਾਹੀਆਂ ’ਚ ਮਜ਼ਬੂਤ ਬਣੇ ਰਹਿਣ ਦੀ ਸੰਭਾਵਨਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਰਿਜ਼ਰਵ ਬੈਂਕ ਹੁਣ ਰੇਪੋ ਦਰ ’ਚ ਹੋਰ ਵਾਧਾ ਨਹੀਂ ਕਰੇਗਾ ਅਤੇ ਨਤੀਜੇ ਵਜੋਂ ਹੋਮ ਲੋਨ ’ਤੇ ਵਿਆਜ ਨਹੀਂ ਵਧੇਗਾ।
ਇਹ ਵੀ ਪੜ੍ਹੋ-ਬੋਇੰਗ ਕਰੇਗੀ 2000 ਕਰਮਚਾਰੀਆਂ ਦੀ ਛੁੱਟੀ, ਭਾਰਤ ’ਚ TCS ਨੂੰ ਹੋਵੇਗਾ ਫ਼ਾਇਦਾ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।