1 ਤੋਂ 15 ਜੁਲਾਈ ਤੱਕ ਦੇਸ਼ ’ਚ ਘਟੀ ਪੈਟਰੋਲ-ਡੀਜ਼ਲ ਦੀ ਮੰਗ, ਜਾਣੋ ਕੀ ਹੈ ਮੁੱਖ ਵਜ੍ਹਾ

07/18/2023 9:46:48 AM

ਨਵੀਂ ਦਿੱਲੀ (ਭਾਸ਼ਾ) – ਦੇਸ਼ ’ਚ ਪੈਟਰੋਲ ਅਤੇ ਡੀਜ਼ਲ ਦੀ ਖਪਤ ’ਚ ਜੁਲਾਈ ਦੇ ਪਹਿਲੇ ਪੰਦਰਵਾੜੇ ਵਿਚ ਗਿਰਾਵਟ ਆਈ ਹੈ। ਇਹ ਜਾਣਕਾਰੀ ਉਦਯੋਗ ਦੇ ਸ਼ੁਰੂਆਤੀ ਅੰਕੜਿਆਂ ਤੋਂ ਮਿਲੀ ਹੈ। ਅੰਕੜਿਆਂ ਮੁਤਾਬਕ ਮਾਨਸੂਨ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਭਾਰੀ ਮੀਂਹ ਕਾਰਣ ਲੋਕਾਂ ਨੇ ਆਪਣੀ ਯਾਤਰਾ ਦੀ ਯੋਜਨਾ ਟਾਲ ਦਿੱਤੀ ਹੈ। ਇਸ ਤੋਂ ਇਲਾਵਾ ਖੇਤੀਬਾੜੀ ਖੇਤਰ ’ਚ ਵੀ ਈਂਧਨ ਦੀ ਮੰਗ ਘਟ ਗਈ ਹੈ। ਇਸ ਨਾਲ ਪੈਟਰੋਲ ਅਤੇ ਡੀਜ਼ਲ ਦੀ ਕੁੱਲ ਮੰਗ ਪ੍ਰਭਾਵਿਤ ਹੋਈ ਹੈ।

ਇਹ ਵੀ ਪੜ੍ਹੋ : HDFC ਨੇ ਬੈਂਕ ਆਫ ਚਾਈਨਾ ਨੂੰ ਪਛਾੜਿਆ, ਇਸ ਮਾਮਲੇ 'ਚ ਦੁਨੀਆ ਦਾ 7ਵਾਂ ਸਭ ਤੋਂ ਵੱਡਾ ਬੈਂਕ ਬਣਿਆ

ਅੰਕੜਿਆਂ ਮੁਤਾਬਕ ਦੇਸ਼ ’ਚ ਸਭ ਤੋਂ ਵੱਧ ਖਪਤ ਵਾਲੇ ਈਂਧਨ ਡੀਜ਼ਲ ਦੀ ਮੰਗ 1 ਤੋਂ 15 ਜੁਲਾਈ ਦੌਰਾਨ 15 ਫ਼ੀਸਦੀ ਘਟ ਕੇ 29.6 ਲੱਖ ਟਨ ਰਹਿ ਗਈ। ਕੁੱਲ ਈਂਧਨ ਮੰਗ ’ਚ ਡੀਜ਼ਲ ਦਾ ਹਿੱਸਾ ਕਰੀਬ 40 ਫ਼ੀਸਦੀ ਹੈ। ਗਰਮੀਆਂ ’ਚ ਵਾਹਨਾਂ ਵਿਚ ‘ਏ. ਸੀ.’ ਦਾ ਇਸਤੇਮਾਲ ਵਧਣ ਅਤੇ ਖੇਤੀਬਾੜੀ ਖੇਤਰ ਦੀ ਮੰਗ ’ਚ ਉਛਾਲ ਨਾਲ ਅਪ੍ਰੈਲ ਅਤੇ ਮਈ ’ਚ ਡੀਜ਼ਲ ਦੀ ਮੰਗ ਕ੍ਰਮਵਾਰ : 6.7 ਫ਼ੀਸਦੀ ਅਤੇ 9.3 ਫ਼ੀਸਦੀ ਵਧੀ ਸੀ। ਮਾਨਸੂਨ ਦੇ ਆਉਣ ਦੇ ਨਾਲ ਹੀ ਜੂਨ ਦੇ ਦੂਜੇ ਪੰਦਰਵਾੜੇ ਤੋਂ ਇਸ ਈਂਧਨ ਦੀ ਮੰਗ ਘਟਣ ਲੱਗੀ ਸੀ। ਮਾਸਿਕ ਆਧਾਰ ’ਤੇ ਡੀਜ਼ਲ ਦੀ ਵਿਕਰੀ ’ਚ ਕਰੀਬ 20 ਫ਼ੀਸਦੀ ਦੀ ਗਿਰਾਵਟ ਆਈ ਹੈ। ਇਕ ਤੋਂ 15 ਜੂਨ ਦੌਰਾਨ ਡੀਜ਼ਲ ਦੀ ਵਿਕਰੀ 36.8 ਲੱਖ ਟਨ ਰਹੀ ਸੀ। 

ਇਹ ਵੀ ਪੜ੍ਹੋ : ਮਸਕ ਦੀ ਲੀਡਰਸ਼ਿਪ ’ਚ ਟਵਿੱਟਰ ’ਚੋਂ ਨਿਕਲਿਆ ਦਮ, ਰੈਵੇਨਿਊ ਅੱਧਾ ਹੋਣ ਨਾਲ ਚੜ੍ਹਿਆ ਭਾਰੀ ਕਰਜ਼ਾ

ਸਮੀਖਿਆ ਅਧੀਨ ਮਿਆਦ ਦੌਰਾਨ ਪੈਟਰੋਲ ਦੀ ਵਿਕਰੀ ਵੀ 10.5 ਫ਼ੀਸਦੀ ਘਟ ਕੇ 12.5 ਲੱਖ ਟਨ ਰਹਿ ਗਈ। ਮਾਸਿਕ ਆਧਾਰ ’ਤੇ ਪੈਟਰੋਲ ਦੀ ਵਿਕਰੀ 10.8 ਫ਼ੀਸਦੀ ਘਟੀ ਹੈ। ਭਾਰਤ ਵਿਚ ਨਿਰਮਾਣ ਅਤੇ ਸੇਵਾ ਖੇਤਰ ਦੋਵੇਂ ਅੱਗੇ ਵਧ ਰਹੇ ਹਨ, ਜਿਸ ਨਾਲ ਦੇਸ਼ ’ਚ ਈਂਧਨ ਦੀ ਮੰਗ ਵੀ ਤੇਜ਼ ਰਹੀ ਹੈ। ਇਸ ਕਾਰਣ ਮਾਰਚ ਦੇ ਦੂਜੇ ਪੰਦਰਵਾੜੇ ਵਿਚ ਪੈਟਰੋਲ ਅਤੇ ਡੀਜ਼ਲ ਦੀ ਮੰਗ ਵਧੀ ਸੀ। ਹਾਲਾਂਕਿ ਮਾਨਸੂਨ ਦੇ ਆਗਮਨ ਦੇ ਨਾਲ ਇਨ੍ਹਾਂ ਈਂਧਨ ਦੀ ਮੰਗ ਸੁਸਤ ਪਈ ਹੈ।

ਇਹ ਵੀ ਪੜ੍ਹੋ : Air India ਦੀ ਫਲਾਈਟ 'ਚ ਯਾਤਰੀ ਨੇ ਕੀਤਾ ਹੰਗਾਮਾ, ਟਾਇਲਟ 'ਚ ਸਿਗਰਟ ਪੀਣ ਮਗਰੋਂ ਤੋੜਿਆ ਦਰਵਾਜ਼ਾ

ਏ. ਟੀ. ਐੱਫ. ਦੀ ਮੰਗ ਵਧੀ
ਹਵਾਈ ਯਾਤਰਾਵਾਂ ’ਚ ਲਗਾਤਾਰ ਵਿਕਾਸ ਨਾਲ ਜਹਾਜ਼ ਈਂਧਨ (ਏ. ਟੀ. ਐੱਫ.) ਦੀ ਮੰਗ ਇਕ ਤੋਂ 15 ਜੁਲਾਈ ਦੌਰਾਨ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਣਾ ’ਚ 6.1 ਫ਼ੀਸਦੀ ਵਧ ਕੇ 3,01,800 ਟਨ ਹੋ ਗਈ। ਇਹ ਜੁਲਾਈ, 2021 ਦੇ ਪਹਿਲੇ ਪੰਦਰਵਾੜੇ ਦੀ ਤੁਲਣਾ ’ਚ ਦੁੱਗਣੇ ਤੋਂ ਵੱਧ ਹੈ। ਹਾਲਾਂਕਿ ਮਹਾਮਾਰੀ ਤੋਂ ਪਹਿਲਾਂ ਦੀ ਮਿਆਦ ਇਕ ਤੋਂ 15 ਜੁਲਾਈ, 2019 ਦੀ ਤੁਲਣਾ ’ਚ 5.9 ਫ਼ੀਸਦੀ ਘੱਟ ਹੈ। ਮਾਸਿਕ ਆਧਾਰ ’ਤੇ ਜਹਾਜ਼ ਈਂਧਨ ਦੀ ਵਿਕਰੀ ਵਿਚ ਕਰੀਬ 6.7 ਫ਼ੀਸਦੀ ਦੀ ਗਿਰਾਵਟ ਆਈ ਹੈ। ਇਕ ਤੋਂ 15 ਜੂਨ ਦਰਮਿਆਨ ਏ. ਟੀ. ਐੱਫ. ਦੀ ਵਿਕਰੀ 2,23,500 ਟਨ ਰਹੀ।

ਇਹ ਵੀ ਪੜ੍ਹੋ : ਭਾਰਤੀ ਹਵਾਈ ਖੇਤਰ ’ਚ ਬੇਯਕੀਨੀ ਦਾ ਮਾਹੌਲ, ਅਰਸ਼ ਤੇ ਫਰਸ਼ ਵਿਚਾਲੇ ਝੂਲ ਰਹੀਆਂ ਇਹ 3 ਏਅਰਲਾਈਨਜ਼

ਉਦਯੋਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਕੁੱਝ ਮਹੀਨਿਆਂ ’ਚ ਦੇਸ਼ ’ਚ ਉਦਯੋਗਿਕ ਗਤੀਵਿਧੀਆਂ ਤੇਜ਼ ਹੋਣ ਕਾਰਣ ਈਂਧਨ ਦੀ ਮੰਗ ਤੇਜ਼ ਰਹੀ ਹੈ। ਰਸੋਈ ਗੈਸ ਯਾਨੀ ਐੱਲ. ਪੀ. ਜੀ. ਦੀ ਵਿਕਰੀ ਸਾਲਾਨਾ ਆਧਾਰ ’ਤੇ 6.3 ਫ਼ੀਸਦੀ ਘਟ ਕੇ 12.7 ਲੱਖ ਟਨ ਰਹਿ ਗਈ ਹੈ। ਰਸੋਈ ਗੈਸ ਦੀ ਖਪਤ ਜੁਲਾਈ 2021 ਦੀ ਤੁਲਣਾ ’ਚ 6 ਫ਼ੀਸਦੀ ਵੱਧ ਅਤੇ ਮਹਾਮਾਰੀ ਤੋਂ ਪਹਿਲਾਂ ਦੀ ਮਿਆਦ ਇਕ ਤੋਂ 15 ਜੁਲਾਈ, 2019 ਦੀ ਤੁਲਣਾ ’ਚ 3.7 ਫ਼ੀਸਦੀ ਵੱਧ ਹੈ। ਮਾਸਿਕ ਆਧਾਰ ’ਤੇ ਜੂਨ ਦੇ ਪਹਿਲੇ ਪੰਦਰਵਾੜੇ ’ਚ 12.2 ਲੱਖ ਟਨ ਦੀ ਤੁਲਣਾ ਵਿਚ ਰਸੋਈ ਗੈਸ ਦੀ ਮੰਗ 3.8 ਫ਼ੀਸਦੀ ਵਧੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News