9 ਸ਼ਹਿਰਾਂ ’ਚ ਸਾਂਝੀਆਂ ਕੰਮ-ਕਾਜੀ ਥਾਵਾਂ ਦੀ ਮੰਗ ’ਚ 43 ਫੀਸਦੀ ਦੀ ਆਈ ਗਿਰਾਵਟ

Sunday, Apr 06, 2025 - 03:35 PM (IST)

9 ਸ਼ਹਿਰਾਂ ’ਚ ਸਾਂਝੀਆਂ ਕੰਮ-ਕਾਜੀ ਥਾਵਾਂ ਦੀ ਮੰਗ ’ਚ 43 ਫੀਸਦੀ ਦੀ ਆਈ ਗਿਰਾਵਟ

ਨਵੀਂ ਦਿੱਲੀ (ਭਾਸ਼ਾ) - ਇਸ ਸਾਲ ਜਨਵਰੀ-ਮਾਰਚ ਤਿਮਾਹੀ ’ਚ ਦੇਸ਼ ਦੇ 9 ਪ੍ਰਮੁੱਖ ਸ਼ਹਿਰਾਂ ’ਚ ਸਾਂਝੀਆਂ ਕੰਮ-ਕਾਜੀ ਥਾਵਾਂ (ਕੋ-ਵਰਕਿੰਗ ਸਪੇਸ) ਮੁਹੱਈਆ ਕਰਾਉਣ ਵਾਲੀਆਂ ਫਰਮਾਂ ਵੱਲੋਂ ਲੀਜ਼ ਦੇਣ ’ਚ ਸਾਲਾਨਾ ਆਧਾਰ ’ਤੇ 43 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਰੀਅਲ ਅਸਟੇਟ ਸਲਾਹਕਾਰ ਫਰਮ ਸੀ. ਬੀ. ਆਰ. ਈ. ਨੇ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ :     ਤਨਖਾਹ-ਭੱਤਿਆਂ 'ਚ 10 ਫੀਸਦੀ ਦਾ ਵਾਧਾ, ਐਕਸ-ਗ੍ਰੇਸ਼ੀਆ ਰਾਸ਼ੀ 50,000 ਤੋਂ ਵਧਾ ਕੇ 1,25,000 ਰੁਪਏ ਕੀਤੀ

ਸਾਂਝੀਆਂ ਕੰਮ-ਕਾਜੀ ਥਾਵਾਂ ਮੁਹੱਈਆ ਕਰਾਉਣ ਵਾਲੀਆਂ ਕੰਪਨੀਆਂ ਆਪਣੇ ਕੇਂਦਰ ਸਥਾਪਤ ਕਰਨ ਲਈ ਜਾਇਦਾਦ ਦੇ ਮਾਲਕਾਂ ਤੋਂ ਕਿਰਾਏ ’ਤੇ ਦਫ਼ਤਰ ਲੈਂਦੀਆਂ ਹਨ ਅਤੇ ਫਿਰ ਮੁੱਖ ਤੌਰ ’ਤੇ ਕਾਰਪੋਰੇਟ ਗਾਹਕਾਂ ਨੂੰ ਲੀਜ਼ ’ਤੇ ਦਿੰਦੀਆਂ ਹਨ। ਰਿਪੋਰਟ ਮੁਤਾਬਕ, ਮਾਰਚ 2025 ਤਿਮਾਹੀ ’ਚ ਦੇਸ਼ ਦੇ 9 ਪ੍ਰਮੁੱਖ ਬਾਜ਼ਾਰਾਂ ’ਚ 21.6 ਲੱਖ ਵਰਗ ਫੁੱਟ ਕੰਮ-ਕਾਜੀ ਥਾਵਾਂ ਨੂੰ ਲੀਜ਼ ’ਤੇ ਦਿੱਤਾ ਗਿਆ। ਪਿਛਲੇ ਸਾਲ ਦੀ ਇਸੇ ਮਿਆਦ ’ਚ ਸਾਂਝੀਆਂ ਕੰਮ-ਕਾਜੀ ਥਾਵਾਂ ਵਾਲੀਆਂ ਫਰਮਾਂ ਨੇ 37.6 ਲੱਖ ਵਰਗ ਫੁੱਟ ਖੇਤਰ ਨੂੰ ਕਿਰਾਏ ’ਤੇ ਦਿੱਤਾ ਸੀ।

ਇਹ ਵੀ ਪੜ੍ਹੋ :     ਡਾਕ ਵਿਭਾਗ ਦਾ ਧੀਆਂ ਨੂੰ ਵੱਡਾ ਤੋਹਫ਼ਾ : 250 ਰੁਪਏ 'ਚ ਖੁਲ੍ਹੇਗਾ ਖਾਤਾ, ਵਿਆਹ ਤੱਕ ਇਕੱਠੇ ਹੋ ਜਾਣਗੇ 56 ਲੱਖ ਰੁਪਏ!

ਅੰਕੜਿਆਂ ਮੁਤਾਬਕ, ਕੁੱਲ ਕੰਮ-ਕਾਜੀ ਥਾਵਾਂ ਲੀਜ਼ ’ਤੇ ਲੈਣ-ਦੇਣ ’ਚ ਸਾਂਝੀਆਂ ਕੰਮ-ਕਾਜੀ ਥਾਵਾਂ ਸੇਵਾਦਾਤਿਆਂ ਦੀ ਹਿੱਸੇਦਾਰੀ ਘਟ ਕੇ ਇਸ ਮਾਰਚ ਤਿਮਾਹੀ ’ਚ 12 ਫ਼ੀਸਦੀ ਰਹਿ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 22 ਫ਼ੀਸਦੀ ਸੀ। ਕੋਵਿਡ ਮਹਾਮਾਰੀ ਤੋਂ ਬਾਅਦ ਲਚਕੀਲੀਆਂ ਪਾਬੰਦੀਸ਼ੁਦਾ ਕੰਮ-ਕਾਜੀ ਥਾਵਾਂ ਦੀ ਮੰਗ ਵਧਣ ਦੇ ਬਾਵਜੂਦ ਇਹ ਗਿਰਾਵਟ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ :     RBI ਨੇ 500 ਅਤੇ 10 ਰੁਪਏ ਦੇ ਨੋਟਾਂ 'ਤੇ ਲਿਆ ਵੱਡਾ ਫੈਸਲਾ, ਜੇਕਰ ਘਰ 'ਚ ਰੱਖੀ ਕਰੰਸੀ ਤਾਂ...

ਹਾਲਾਂਕਿ, ਜਨਵਰੀ-ਮਾਰਚ 2025 ’ਚ 9 ਸ਼ਹਿਰਾਂ ’ਚ ਦਫ਼ਤਰੀ ਸਥਾਨਾਂ ਦੀ ਕੁੱਲ ਲੀਜ਼ 5 ਫ਼ੀਸਦੀ ਵਧ ਕੇ 180 ਲੱਖ ਵਰਗ ਫੁੱਟ ਹੋ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 171 ਲੱਖ ਵਰਗ ਫੁੱਟ ਸੀ।

ਇਹ ਵੀ ਪੜ੍ਹੋ :      ਨਿਵੇਸ਼ਕਾਂ ਨੂੰ ਝਟਕਾ, ਕਈ ਬੈਂਕਾਂ ਨੇ FD 'ਤੇ ਮਿਲਣ ਵਾਲੀਆਂ ਵਿਆਜ ਦਰਾਂ 'ਚ ਕੀਤੀ ਕਟੌਤੀ

ਸੀ. ਬੀ. ਆਰ. ਈ. ਇੰਡੀਆ ਦੇ ਪ੍ਰਬੰਧ ਨਿਰਦੇਸ਼ਕ (ਸਲਾਹ ਅਤੇ ਲੈਣ-ਦੇਣ ਸੇਵਾਵਾਂ) ਰਾਮ ਚੰਦਨਾਨੀ ਨੇ ਕਿਹਾ ਕਿ ਭਾਰਤ ਗਲੋਬਲ ਸਮਰੱਥਾ ਕੇਂਦਰਾਂ (ਜੀ. ਸੀ. ਸੀ.) ਲਈ ਇਕ ਗਲੋਬਲ ਕੇਂਦਰ ਵਜੋਂ ਵਿਕਸਤ ਹੋ ਰਿਹਾ ਹੈ ਅਤੇ 2025 ’ਚ ਕੁੱਲ ਦਫ਼ਤਰੀ ਥਾਵਾਂ ਦੀ ਮੰਗ ’ਚ ਜੀ. ਸੀ. ਸੀ. ਦਾ ਯੋਗਦਾਨ ਲੱਗਭਗ 35-40 ਫ਼ੀਸਦੀ ਹੋਣ ਦੀ ਉਮੀਦ ਹੈ। ਚੰਦਨਾਨੀ ਨੇ ਕਿਹਾ ਕਿ ਤਕਨੀਕੀ ਅਤੇ ਬੈਂਕਿੰਗ ਅਤੇ ਵਿੱਤੀ ਸੇਵਾ ਖੇਤਰ ਇਸ ਮੰਗ ਨੂੰ ਅੱਗੇ ਵੀ ਵਧਾਉਣ ਦਾ ਕੰਮ ਕਰਨਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News