ਰਿਕਾਰਡ ਰਫਤਾਰ ਨਾਲ ਵਧ ਰਹੀ ਭਾਰਤ ’ਚ AI ਦੀ ਵਰਤੋਂ

Saturday, Nov 08, 2025 - 04:15 AM (IST)

ਰਿਕਾਰਡ ਰਫਤਾਰ ਨਾਲ ਵਧ ਰਹੀ ਭਾਰਤ ’ਚ AI ਦੀ ਵਰਤੋਂ

ਨਵੀਂ ਦਿੱਲੀ (ਭਾਸ਼ਾ) - ਅਮਰੀਕੀ ਕੰਪਨੀ ਓਪਨ ਏ. ਆਈ. ’ਚ ਅੰਤਰਰਾਸ਼ਟਰੀ ਰਣਨੀਤੀ ਦੇ ਮੈਨੇਜਿੰਗ ਡਾਇਰੈਕਟਰ ਓਲੀਵਰ ਜੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ’ਚ ਆਰਟੀਫਿਸ਼ੀਅਲ ਇੰਟੈਲੀਜੈਂਸੀ (ਏ. ਆਈ.) ਨੂੰ ਅਪਣਾਉਣ ’ਚ ਬੇਮਿਸਾਲ ਵਾਧਾ ਦੇਖਿਆ ਜਾ ਰਿਹਾ ਹੈ ਅਤੇ ਇਸ ਦੀ ਰਫਤਾਰ ਹਰ ਸਾਲ 3 ਗੁਣਾ ਵਧ ਰਹੀ ਹੈ। ਜੇ ਨੇ ਕਿਹਾ ਕਿ ਦੇਸ਼ ’ਚ ਏ. ਆਈ. ਨੂੰ ਅਪਣਾਉਣ ਦੀ ਇਹ ਤੇਜ਼ ਰਫਤਾਰ ਨੌਜਵਾਨ ਆਬਾਦੀ ਵੱਲੋਂ ਵੱਧ ਰਹੀ ਵਰਤੋਂ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ,“ਭਾਰਤ ’ਚ ਅਸੀਂ ਜੋ ਰਫਤਾਰ ਦੇਖ ਰਹੇ ਹਾਂ, ਉਹ ਬੇਭਰੋਸੇਯੋਗ ਹੈ। 

ਅਸੀਂ ਜ਼ਬਰਦਸਤ ਵਾਧਾ ਦੇਖ ਰਹੇ ਹਾਂ। ਭਾਰਤ ’ਚ ਅਸੀਂ ਜੋ ਵਾਧਾ ਦੇਖਿਆ ਹੈ, ਉਹ ਸਾਲ-ਦਰ-ਸਾਲ 3 ਗੁਣਾ ਹੋ ਗਿਆ ਹੈ।’’ ਜੇ. ਨੇ ਕਿਹਾ,“ਜਦੋਂ ਅਸੀਂ ਭਾਰਤ ਬਾਰੇ ਸੋਚਦੇ ਹਾਂ ਤਾਂ ਸਾਡਾ ਮੁੱਖ ਵਿਸ਼ਵਾਸ ਹੈ ਕਿ ਜੇਕਰ ਤੁਸੀਂ ਭਾਰਤ ਲਈ ਨਿਰਮਾਣ ਕਰਦੇ ਹੋ, ਤਾਂ ਤੁਸੀਂ ਵਿਸ਼ਵ ਲਈ ਵੀ ਨਿਰਮਾਣ ਕਰ ਸਕਦੇ ਹੋ। ਭਾਰਤ ਦਰਅਸਲ ਅਗਲੀ ਪੀੜ੍ਹੀ ਦੀ ਤਕਨਾਲੋਜੀ ਨੂੰ ਅਪਣਾਉਣ ’ਚ ਮੋਹਰੀ ਹੈ।”


author

Inder Prajapati

Content Editor

Related News