‘ਡਿਊਟੀ ਫ੍ਰੀ ਦੁਕਾਨਾਂ’ ਦੇ ਕਿਰਾਏ ਤੋਂ ਕਮਾਈ ਦੇ ਮਾਮਲੇ ’ਚ ਦਿੱਲੀ ਅੱਵਲ

02/26/2020 12:37:05 AM

ਨਵੀਂ ਦਿੱਲੀ (ਭਾਸ਼ਾ)-ਹਵਾਈ ਅੱਡਿਆਂ ਦੀਆਂ ‘ਡਿਊਟੀ ਫ੍ਰੀ ਦੁਕਾਨਾਂ’ ਦੇ ਕਿਰਾਏ ਤੋਂ ਕਮਾਈ ਦੇ ਮਾਮਲੇ ’ਚ ਦਿੱਲੀ ਦਾ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਦੇਸ਼ ’ਚ ਸਭ ਤੋਂ ਅੱਗੇ ਹੈ। ਜਾਇਦਾਦ ਸਲਾਹਕਾਰ ਕੰਪਨੀ ਨਾਈਟਫ੍ਰੈਂਕ ਦੀ ਇਕ ਰਿਪੋਰਟ ’ਚ ਇਹ ਗੱਲ ਸਾਹਮਣੇ ਆਈ ਹੈ। ਯਾਤਰਾ ਦੌਰਾਨ ਪ੍ਰਚੂਨ ਕਾਰੋਬਾਰ ’ਤੇ ਕੰਪਨੀ ਦੀ ਰਿਪੋਰਟ ‘ਕੈਚ ਦੈਮ ਮੂਵਿੰਗ’ ਅਨੁਸਾਰ ਦਿੱਲੀ ਹਵਾਈ ਅੱਡੇ ਦਾ ਸੰਚਾਲਨ ਕਰਨ ਵਾਲੀ ਕੰਪਨੀ ਡਾਇਲ ਦੀ ਵਿੱਤੀ ਸਾਲ 2018-19 ’ਚ ਕਿਰਾਏ ਤੋਂ ਹੋਣ ਵਾਲੀ ਕੁਲ ਕਮਾਈ ’ਚ 59 ਫ਼ੀਸਦੀ ਹਿੱਸੇਦਾਰੀ ਡਿਊਟੀ ਫ੍ਰੀ ਦੁਕਾਨਾਂ ਦੇ ਕਿਰਾਏ ਤੋਂ ਆਈ, ਜਦੋਂ ਕਿ ਮੁੰਬਈ ਹਵਾਈ ਅੱਡੇ ਦਾ ਸੰਚਾਲਨ ਕਰਨ ਵਾਲੀ ਕੰਪਨੀ ‘ਮਾਇਲ’ ਦੀ ਕਿਰਾਏ ਤੋਂ ਕੁਲ ਕਮਾਈ ’ਚ 54 ਫ਼ੀਸਦੀ ਹਿੱਸੇਦਾਰੀ ਡਿਊਟੀ ਫ੍ਰੀ ਦੁਕਾਨਾਂ ਦੇ ਕਿਰਾਏ ਦੀ ਰਹੀ।

‘ਡਿਊਟੀ ਫ੍ਰੀ’ ਹਵਾਈ ਅੱਡਿਆਂ ’ਤੇ ਮੌਜੂਦ ਇਕ ਤਰ੍ਹਾਂ ਦਾ ਸ਼ਾਪਿੰਗ ਮਾਲ ਹੁੰਦਾ ਹੈ, ਜਿੱਥੇ ਵੱਖ-ਵੱਖ ਤਰ੍ਹਾਂ ਦਾ ਸਾਮਾਨ ਸਥਾਨਕ ਟੈਕਸ ਛੋਟ ’ਤੇ ਮਿਲਦਾ ਹੈ। ਦੇਸ਼ ’ਚ ਸਭ ਤੋਂ ਵੱਡਾ ਡਿਊਟੀ ਫ੍ਰੀ ਖੇਤਰ ਮੁੰਬਈ ਹਵਾਈ ਅੱਡੇ ’ਤੇ ਹੈ। ਇਸ ਤੋਂ ਬਾਅਦ ਦਿੱਲੀ ਦਾ ਸਥਾਨ ਆਉਂਦਾ ਹੈ। ਸਾਰੇ ਹਵਾਈ ਅੱਡਿਆਂ ’ਤੇ ਹੋਣ ਵਾਲੀ ਕੁਲ ਪ੍ਰਚੂਨ ਵਿਕਰੀ ’ਚ ਖਾਣ-ਪੀਣ ਦੀ ਹਿੱਸੇਦਾਰੀ ਸਭ ਤੋਂ ਜ਼ਿਆਦਾ ਹੈ।


Karan Kumar

Content Editor

Related News