ਦਿੱਲੀ ਹਵਾਈ ਅੱਡੇ ਦੇ ਟੈਕਸ ਫ੍ਰੀ ਸਟੋਰ ਨੇ ਆਨਲਾਈਨ ਬੁਕਿੰਗ ਸੇਵਾ ਕੀਤੀ ਸ਼ੁਰੂ
Friday, Oct 09, 2020 - 10:57 PM (IST)
ਨਵੀਂ ਦਿੱਲੀ–ਦਿੱਲੀ ਹਵਾਈ ਅੱਡੇ ਦੇ ਟੈਕਸ ਫ੍ਰੀ ਸਟੋਰ ਨੇ ਕੌਮਾਂਤਰੀ ਮੁਸਾਫਰਾਂ ਲਈ ‘ਕਲਿਕ ਐਂਡ ਕਲੈਕਟ’ ਸੇਵਾ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਇਹ ਮੁਸਾਫਰ ਉਤਪਾਦਾਂ ਦੀ ਆਨਲਾਈਨ ਬੁਕਿੰਗ ਕਰਵਾ ਸਕਦੇ ਹਨ ਅਤੇ ਯਾਤਰਾ ਵਾਲੇ ਦਿਨ ਸਟੋਰ ਤੋਂ ਆਪਣਾ ਸਾਮਾਨ ਲੈ ਸਕਦੇ ਹਨ। ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡੀ. ਆਈ. ਏ. ਐੱਲ.) ਨੇ ਕਿਹਾ ਕਿ ਇਸ ਸਹੂਲਤ ਦਾ ਲਾਭ ਚੁੱਕਣ ਦੇ ਇਛੁੱਕ ਵਿਅਕਤੀਆਂ ਨੂੰ ਸਭ ਤੋਂ ਪਹਿਲਾਂ ਡੀ. ਡੀ. ਐੱਫ. ਐੱਸ. ਦੀ ਵੈੱਬਸਾਈਟ ’ਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਬਿਆਨ ’ਚ ਕਿਹਾ ਗਿਆ ਕਿ ਸ਼ਰਾਬ ਦੀ ਆਨਲਾਈਨ ਖਰੀਦਦਾਰੀ 25 ਸਾਲ ਤੋਂ ਵੱਧ ਉਮਰ ਦੇ ਮੁਸਾਫਰ ਹੀ ਕਰ ਸਕਦੇ ਹਨ। ਹਵਾਈ ਅੱਡੇ ’ਚ ਟੈਕਸ ਫ੍ਰੀ ਸਟੋਰ ਦਿੱਲੀ ਟੈਕਸ-ਮੁਕਤ ਸੇਵਾ ਪ੍ਰਾਈਵੇਟ ਲਿਮਟਿਡ (ਡੀ. ਡੀ. ਐੱਫ. ਐੱਸ.) ਵਲੋਂ ਸੰਚਾਲਿਤ ਹੈ।..